ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਬੰਧਨ ਬੈਂਕ ਦਾ ਮੁਨਾਫਾ 20.3 ਫੀਸਦੀ ਵਧ ਕੇ 387.9 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਬੰਧਨ ਬੈਂਕ ਦਾ ਮੁਨਾਫਾ 322.4 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਬੰਧਨ ਬੈਂਕ ਦੀ ਵਿਆਜ ਆਮਦਨ 25.2 ਫੀਸਦੀ ਵਧ ਕੇ 863.4 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਬੰਧਨ ਬੈਂਕ ਦੀ ਵਿਆਜ ਆਮਦਨ 689.7 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੰਧਨ ਬੈਂਕ ਦਾ ਗ੍ਰਾਸ ਐੱਨ.ਪੀ.ਏ. 1.67 ਫੀਸਦੀ ਤੋਂ ਘੱਟ ਕੇ 1.25 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੰਧਨ ਬੈਂਕ ਦਾ ਨੈੱਟ ਐੱਨ.ਪੀ.ਏ. 0.8 ਫੀਸਦੀ ਤੋਂ ਘੱਟ ਕੇ 0.58 ਫੀਸਦੀ ਰਿਹਾ ਹੈ।
ਰੁਪਏ 'ਚ ਬੰਧਨ ਬੈਂਕ ਦੇ ਐੱਨ.ਪੀ.ਏ. 'ਤੇ ਗੌਰ ਕਰੀਏ ਤਾਂ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਗ੍ਰਾਸ ਐੱਨ.ਪੀ.ਏ. 386.3 ਕਰੋੜ ਰੁਪਏ ਤੋਂ ਘੱਟ ਕੇ 373.1 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੰਧਨ ਬੈਂਕ ਦਾ ਨੈੱਟ ਐੱਨ.ਪੀ.ਏ. 184.1 ਕਰੋੜ ਰੁਪਏ ਤੋਂ ਘੱਟ ਕੇ 172.9 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੰਧਨ ਬੈਂਕ ਦੀ ਪ੍ਰੋਵਿਜ਼ਨਿੰਗ 122.5 ਕਰੋੜ ਰੁਪਏ ਤੋਂ ਘੱਟ ਕੇ 109.1 ਕਰੋੜ ਰੁਪਏ ਰਹੀ ਹੈ ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜ਼ਨਿੰਗ 36.4 ਕਰੋੜ ਰੁਪਏ ਰਹੀ ਸੀ। ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਬੰਧਨ ਬੈਂਕ ਦਾ ਨੈੱਟ ਇੰਟਰੇਸਟ ਮਾਰਜਨ 10.7 ਫੀਸਦੀ ਤੋਂ ਘੱਟ ਕੇ 9.3 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਬੰਧਨ ਬੈਂਕ ਦਾ ਲੋਨ ਗਰੋਥ 37.4 ਫੀਸਦੀ ਰਹੀ ਹੈ।
NCLAC ਨੇ ਗੂਗਲ 'ਤੇ 136 ਕਰੋੜ ਰੁਪਏ ਦੇ ਜ਼ੁਰਮਾਨੇ ਦੇ ਆਦੇਸ਼ 'ਤੇ ਲਗਾਈ ਰੋਕ
NEXT STORY