ਨਵੀਂ ਦਿੱਲੀ—ਨਿੱਜੀ ਖੇਤਰ ਦੇ ਬੰਧਨ ਬੈਂਕ ਦਾ ਸ਼ੁੱਧ ਲਾਭ ਦਸੰਬਰ 'ਚ ਖਤਮ ਤਿਮਾਹੀ 'ਚ 64 ਫ਼ੀਸਦੀ ਘੱਟ ਕੇ 290.56 ਕਰੋੜ ਰੁਪਏ 'ਤੇ ਆ ਗਿਆ। ਗਿਰਾਵਟ ਦਾ ਕਾਰਨ ਸ਼ੁੱਧ ਵਿਆਜ ਆਮਦਨ ਦਾ ਘਟਨਾ ਅਤੇ ਮਾੜੇ ਕਰਜ਼ਿਆਂ ਲਈ ਪ੍ਰਬੰਧਾਂ ਦਾ ਵਧਣਾ ਸੀ। ਕੋਲਕਾਤਾ ਸਥਿਤ ਬੈਂਕ ਨੇ ਪਿਛਲੇ ਸਾਲ ਦੀ ਇਸੇ ਮਿਆਦ 'ਚ 858.97 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਹਾਲਾਂਕਿ ਦਸੰਬਰ ਤਿਮਾਹੀ 'ਚ ਬੈਂਕ ਦੀ ਕੁੱਲ ਆਮਦਨ ਵਧ ਕੇ 4,840.94 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ ਦੀ ਤਿਮਾਹੀ 'ਚ 4,117.76 ਕਰੋੜ ਰੁਪਏ ਸੀ। ਸੰਚਾਲਨ ਲਾਭ ਵੀ ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ 1,950.1 ਕਰੋੜ ਰੁਪਏ ਦੇ ਮੁਕਾਬਲੇ ਘਟ ਕੇ 1,922.2 ਕਰੋੜ ਰੁਪਏ ਰਹਿ ਗਿਆ। ਬੈਂਕ ਦੀ ਸ਼ੁੱਧ ਵਿਆਜ ਆਮਦਨ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 2,124.8 ਕਰੋੜ ਰੁਪਏ ਤੋਂ 2.1 ਫੀਸਦੀ ਘੱਟ ਕੇ 2,080.4 ਕਰੋੜ ਰੁਪਏ ਹੋ ਗਈ।
ਸੰਪੱਤੀ ਦੀ ਗੁਣਵੱਤਾ ਦੇ ਮੋਰਚੇ 'ਤੇ, ਬੈਂਕ ਦਾ ਕੁੱਲ ਐੱਨ.ਪੀ.ਏ (ਗੈਰ-ਕਾਰਗੁਜ਼ਾਰੀ ਸੰਪਤੀ) ਪਿਛਲੇ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ਦੇ ਅੰਤ 'ਤੇ 10.81 ਫੀਸਦੀ ਤੋਂ ਘਟ ਕੇ 7.15 ਫੀਸਦੀ 'ਤੇ ਆ ਗਈ। ਇਸ ਦੌਰਾਨ ਸ਼ੁੱਧ ਐੱਨ.ਪੀ.ਏ ਪਿਛਲੇ ਸਾਲ ਦੇ 3.01 ਫੀਸਦੀ ਦੇ ਮੁਕਾਬਲੇ ਘਟ ਕੇ 1.86 ਫੀਸਦੀ ਰਹਿ ਗਿਆ। ਵਿੱਤੀ ਸਾਲ 2022 'ਚ ਪ੍ਰਾਵਧਾਨ ਅਤੇ ਸੰਕਟ ਲਗਭਗ ਦੁੱਗਣੇ ਹੋ ਕੇ 1,541.49 ਕਰੋੜ ਰੁਪਏ ਹੋ ਗਏ ਹਨ। ਬੈਂਕ ਦਾ ਪੂੰਜੀ ਅਨੁਕੂਲਤਾ ਅਨੁਪਾਤ ਦਸੰਬਰ ਤਿਮਾਹੀ 'ਚ 20 ਫ਼ੀਸਦੀ ਤੋਂ ਘਟ ਕੇ 19.1 ਫ਼ੀਸਦੀ ਰਹਿ ਗਿਆ।
ਸੋਸ਼ਲ ਮੀਡੀਆ 'ਤੇ ਪ੍ਰਚਾਰ ਲਈ ਦਿਸ਼ਾ-ਨਿਰਦੇਸ਼ ਜਾਰੀ, ਉਲੰਘਣਾ ਕਰਨ 'ਤੇ 50 ਲੱਖ ਜੁਰਮਾਨੇ ਸਮੇਤ ਹੋ ਸਕਦੀ ਹੈ ਜੇਲ੍ਹ
NEXT STORY