ਨਵੀਂ ਦਿੱਲੀ—ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ 28 ਮਾਰਚ ਤੱਕ ਨਿਪਟਾ ਲਓ, ਕਿਉਂਕਿ 29 ਮਾਰਚ ਯਾਨੀ ਵੀਰਵਾਰ ਤੋਂ ਬੈਂਕਾਂ 'ਚ 4 ਦਿਨ ਦੀ ਲੰਬੀ ਛੁੱਟੀ ਰਹਿਣ ਵਾਲੀ ਹੈ। ਇਸ ਦੌਰਾਨ ਬੈਂਕ ਬ੍ਰਾਂਚ ਬੰਦ ਰਹਿਣ ਨਾਲ ਬੈਂਕਿੰਗ ਟ੍ਰਾਂਜੈਕਸ਼ਨ 'ਤੇ ਬਹੁਤ ਅਸਰ ਪੈ ਸਕਦਾ ਹੈ।
-ਕਿਸ-ਕਿਸ ਤਾਰੀਖ ਨੂੰ ਬੰਦ ਰਹੇਗਾ ਬੈਂਕ
ਆਲ ਇੰਡੀਆ ਬੈਂਕ ਆਫਿਸਰ ਕਨਫੇਡਰੈਸ਼ਨ ਦੇ ਜਨਰਲ ਸੈਕਟਰੀ ਡੀ.ਧਾਮਸ ਫ੍ਰਾਂਕੋ ਰਾਜਿੰਦਰ ਦੇਵ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਬੈਂਕਾਂ ਦੇ ਲਗਾਤਾਰ 5 ਦਿਨ ਬੰਦ ਰਹਿਣ ਦਾ ਮੈਸੇਜ ਗਲਤ ਹੈ। ਬੈਂਕ ਕੇਵਲ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮਹਾਵੀਰ ਜਯੰਤੀ ਅਤੇ ਗੁਡ ਫਰਾਈਡੇ 'ਤੇ ਬੰਦ ਹੋਣਗੇ ਪਰ 31 ਮਾਰਚ ਨੂੰ ਮਹੀਨੇ ਦਾ 5ਵਾਂ ਸ਼ਨੀਵਾਰ ਹੈ, ਇਸ ਲਈ ਬੈਂਕਾਂ 'ਚ ਕੰਮਕਾਰ ਹੋਵੇਗਾ। ਬੈਂਕ ਕੇਵਲ ਮਹੀਨੇ ਦੇ ਦੂਸਰੇ ਅਤੇ ਚੌਥੇ ਸ਼ਨੀਵਾਰ ਨੂੰ ਹੀ ਬੰਦ ਰਹਿੰਦੇ ਹਨ। ਇਸਦੇ ਬਾਅਦ ਇਕ ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੈ ਅਤੇ 2 ਅਪ੍ਰੈਲ ਯਾਨੀ ਸੋਮਵਾਰ ਨੂੰ ਅਨੁਅਲ ਕਲੋਜਿੰਗ ਦੇ ਚੱਲਦ ਬੈਂਕ 'ਚ ਪਬਲਿਕ ਡੀਲਿੰਗ ਨਹੀਂ ਹੋਵੇਗੀ।
-ਪਹਿਲਾਂ ਹੀ ਨਿਪਟਾ ਲਓ ਜ਼ਰੂਰੀ ਕੰਮ
ਜੇਕਰ ਤੁਸੀਂ ਮਹੀਨੇ ਦੀ ਆਖਰੀ ਤਾਰੀਖ 'ਤੇ ਬੈਂਕਿੰਗ ਨਾਲ ਜੁੜੇ ਕੰਮਾਂ ਨੂੰ ਨਿਪਟਾਉਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਕੈਸ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋ ਦਿਨ ਦੀ ਛੁੱਟੀ ਅਤੇ ਮੌਜੂਦਾ ਵਿੱਤ ਸਾਲ ਦੀ ਆਖਰੀ ਦਿਨ ਹੋਣ ਕਰਕੇ 31 ਮਾਰਚ ਨੂੰ ਬੈਂਕਾਂ 'ਚ ਭਾਰੀ ਭੀੜ ਹੋਵੇਗੀ। ਬੈਂਕ ਬੰਦ ਰਹਿਣ ਦੀ ਵਜ੍ਹਾ ਨਾਲ ਏ.ਟੀ.ਐੱਮ. 'ਚ ਪੈਸਾ ਪਾਉਣ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਖਰੀ ਸਮੇਂ ਦਾ ਇੰਤਜ਼ਾਰ ਨਾ ਕਰਦੇ ਹੋਏ ਬੈਂਕਾਂ ਨਾਲ ਜੁੜੇ ਆਪਣੇ ਜ਼ਰੂਰੀ ਕੰਮ 28 ਮਾਰਚ ਤੱਕ ਖਤਮ ਕਰ ਲਓ।
DDA ਹਾਊਸਿੰਗ ਸਕੀਮ 2018, ਸ਼ਾਮਿਲ ਨਹੀਂ ਕੀਤੇ ਜਾਣਗੇ ਸਰੈਂਡਰ ਕੀਤੇ ਪੁਰਾਣੇ ਫਲੈਟਸ
NEXT STORY