ਗੈਜੇਟ ਡੈਸਕ- ਟੈਲੀਕਾਮ ਕੰਪਨੀ Airtel ਨੇ ਆਪਣੇ ਪੋਰਟਲ 'ਤੇ ਇਕ ਖਾਸ ਪੋਸਟਪੇਡ ਪਲਾਨ ਲਾਂਚ ਕੀਤਾ ਹੈ, ਜੋ ਉਨ੍ਹਾਂ ਉਪਭੋਗਤਾਵਾਂ ਲਈ ਬਹੁਤ ਹੀ ਫਾਇਦੇਮੰਦ ਹੈ, ਜਿਨ੍ਹਾਂ ਨੂੰ ਇਕ ਹੀ ਬਿੱਲ ‘ਤੇ ਕਈ ਸਿਮ ਚਲਾਉਣੇ ਹੁੰਦੇ ਹਨ। 999 ਰੁਪਏ ਦਾ ਇਹ ਪਲਾਨ ਫੈਮਿਲੀ ਜਾਂ ਛੋਟੇ ਗਰੁੱਪ ਲਈ ਇਕ ਪਰਫੈਕਟ ਸੋਲੂਸ਼ਨ ਬਣ ਸਕਦਾ ਹੈ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
699 ਰੁਪਏ ਵਾਲਾ ਪੋਸਟਪੇਡ ਪਲਾਨ — ਬੇਸਿਕ ਲੋੜਾਂ ਲਈ ਵਧੀਆ
- Airtel ਦਾ 699 ਰੁਪਏ ਵਾਲਾ ਪਲਾਨ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਡਾਟਾ ਅਤੇ ਕਾਲਿੰਗ ਦੀ ਬੇਸਿਕ ਲੋੜ ਹੈ।
- ਕੁੱਲ 150GB ਡਾਟਾ
- ਅਨਲਿਮਟਿਡ ਕਾਲਿੰਗ, ਰੋਮਿੰਗ ਸਮੇਤ
- SMS ਦੀ ਸੁਵਿਧਾ
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
999 ਰੁਪਏ ਵਾਲਾ ਪੋਸਟਪੇਡ ਪਲਾਨ — ਤਿੰਨ ਸਿਮ ਇਕ ਪਲਾਨ ‘ਚ
Airtel ਦਾ 999 ਰੁਪਏ ਵਾਲਾ ਪਲਾਨ ਸਭ ਤੋਂ ਵੱਡੀ ਪੇਸ਼ਕਸ਼ਾਂ ‘ਚੋਂ ਇਕ ਮੰਨੀ ਜਾ ਰਹੀ ਹੈ।
ਇਸ ‘ਚ ਮਿਲਦੇ ਹਨ:
- 1 ਰੈਗੂਲਰ ਸਿਮ + 2 ਮੁਫ਼ਤ ਐਡ-ਆਨ ਸਿਮ
- ਯਾਨੀ ਕੁੱਲ 3 ਸਿਮ ਇਕ ਹੀ ਪਲਾਨ 'ਚ ਐਕਟਿਵ ਰਹਿੰਦੇ ਹਨ।
- ਤਿੰਨੋਂ ਹੀ ਨੰਬਰ 'ਤੇ ਅਨਲਿਮਟਿਡ ਕਾਲਿੰਗ
- ਇਹ ਫੈਮਿਲੀ ਪਲਾਨ ਵਜੋਂ ਬਿਲਕੁਲ ਫਿੱਟ ਬੈਠਦਾ ਹੈ।
- 6 ਮਹੀਨੇ ਲਈ Amazon Prime ਮੁਫ਼ਤ
ਇਸ ਪਲਾਨ 'ਚ 6 ਮਹੀਨੇ ਦਾ Amazon Prime ਐਕਸੈਸ ਵੀ ਮਿਲਦਾ ਹੈ, ਜਿਸ ਨਾਲ ਵੈਬ ਸੀਰੀਜ਼, ਫ਼ਿਲਮਾਂ ਅਤੇ Prime ਦੀਆਂ ਹੋਰ ਸਰਵਿਸਜ਼ ਬਿਨਾਂ ਕਿਸੇ ਵਾਧੂ ਖਰਚੇ ਦੇ ਦੇਖੀਆਂ ਜਾ ਸਕਦੀਆਂ ਹਨ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਹ ਸਿਰਫ਼ ਮੋਬਾਈਲ ਵਰਜਨ ਹੈ ਜਾਂ ਟੀਵੀ ‘ਤੇ ਵੀ ਚੱਲੇਗਾ।
ਇਹ ਵੀ ਪੜ੍ਹੋ : Touch Wood ; ਕੀ ਲੱਕੜ ਨੂੰ ਛੂਹਣ ਨਾਲ ਸੱਚਮੁੱਚ ਨਹੀਂ ਲੱਗਦੀ ਬੁਰੀ ਨਜ਼ਰ ? ਜਾਣੋ ਕੀ ਹੈ ਇਸ ਪਿੱਛੇ ਦਾ ਤਰਕ
JioHotstar ਮੋਬਾਈਲ ਦਾ 1 ਸਾਲ ਦਾ ਸਬਸਕ੍ਰਿਪਸ਼ਨ
ਖੇਡਾਂ ਅਤੇ OTT ਦੇ ਚਾਹੁਣ ਵਾਲਿਆਂ ਲਈ ਵੱਡਾ ਫਾਇਦਾ—
- ਲਾਈਵ ਕ੍ਰਿਕਟ
- ਨਵੀਆਂ ਫ਼ਿਲਮਾਂ
- ਵੈਬ ਸੀਰੀਜ਼
- ਔਰਿਜਿਨਲ ਸ਼ੋਅ
- ਸਾਰਾ ਕੰਟੈਂਟ ਇਕ ਸਾਲ ਲਈ ਮੁਫ਼ਤ ਦੇਖਿਆ ਜਾ ਸਕਦਾ ਹੈ।
- Perplexity Pro AI ਫ੍ਰੀ — 17 ਹਜ਼ਾਰ ਰੁਪਏ ਦੀ ਸਰਵਿਸ ਮੁਫ਼ਤ
ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ—
Perplexity Pro AI ਦਾ ਮੁਫ਼ਤ ਐਕਸੈਸ, ਜਿਸ ਦੀ ਕੀਮਤ ਲਗਭਗ 17,000 ਰੁਪਏ ਪ੍ਰਤੀ ਸਾਲ ਹੈ।
ਇਸ ਨਾਲ ਉਪਭੋਗਤਾਵਾਂ ਨੂੰ ਪ੍ਰੋ-ਲੇਵਲ AI ਟੂਲ ਅਤੇ ਫੀਚਰ ਬਿਲਕੁਲ ਫ੍ਰੀ ਮਿਲਦੇ ਹਨ।
Google One ਦਾ 100GB ਕਲਾਉਡ ਸਟੋਰੇਜ
ਡਾਟਾ ਸੁਰੱਖਿਆ ਚਾਹੁੰਦੇ ਲੋਕਾਂ ਲਈ ਇਹ ਪਲਾਨ ਹੋਰ ਵੀ ਲਾਜਵਾਬ ਹੈ। ਇਸ 'ਚ Google One ‘ਤੇ 100GB ਸਟੋਰੇਜ ਮਿਲਦਾ ਹੈ, ਜਿਸ ‘ਚ ਤੁਸੀਂ ਫੋਟੋਜ਼, ਵੀਡੀਓਜ਼, ਡਾਕਿਊਮੈਂਟ ਆਰਾਮ ਨਾਲ ਸਟੋਰ ਕਰ ਸਕਦੇ ਹੋ।
- ਡਾਟਾ: ਮਹੀਨੇ 'ਚ ਕੁੱਲ 150GB
- 90GB ਰੈਗੂਲਰ ਸਿਮ ਲਈ
- 30GB ਐਡ-ਆਨ ਸਿਮ ਲਈ
- ਤਿੰਨ ਲੋਕ ਮਿਲ ਕੇ ਇਹ ਡਾਟਾ ਆਸਾਨੀ ਨਾਲ ਮੈਨੇਜ ਕਰ ਸਕਦੇ ਹਨ।
ਸੈਕਿੰਡ-ਹੈਂਡ ਫੋਨ ਖਰੀਦਣ ਤੋਂ ਪਹਿਲਾਂ ਰੱਖੋ ਧਿਆਨ! ਕਿਤੇ ਪੈ ਨਾ ਜਾਏ ਘਾਟਾ
NEXT STORY