ਨਵੀਂ ਦਿੱਲੀ- ਵਪਾਰਕ ਬੈਂਕਾਂ ਦੇ ਕਰਜ਼ 'ਚ ਵਾਧਾ ਕਰੀਬ 9 ਮਹੀਨੇ ਦੇ ਉੱਚ ਪੱਧਰ 'ਤੇ ਹੈ ਅਤੇ ਇਸ 'ਚ 26 ਅਗਸਤ ਨੂੰ ਸਮਾਪਤੀ ਹਫ਼ਤੇ 'ਚ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ 'ਚ 15.5 ਫੀਸਦੀ ਵਾਧਾ ਹੋਇਆ ਹੈ। ਹਾਲ ਹੀ ਜਾਰੀ (ਆਰ.ਬੀ.ਆਈ.) ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਇਹ 1 ਨਵੰਬਰ 2013 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ, ਜਦੋਂ ਵਾਧਾ 16.1 ਫੀਸਦੀ ਸੀ।
ਚਾਲੂ ਵਿੱਤੀ ਸਾਲ 'ਚ ਹੁਣ ਤੱਕ ਬੈਂਕਾਂ ਨੇ 5.66 ਲੱਖ ਕਰੋੜ ਰੁਪਏ ਕਰਜ਼ ਦਿੱਤੇ ਹਨ। ਇੰਡੀਆ ਰੇਟਿੰਗ 'ਚ ਡਾਇਰੈਕਟਰ ਅਤੇ ਹੈੱਡ, ਫਾਈਨੈਂਸ਼ੀਅਲ ਇੰਸਟੀਚਿਊਸ਼ਨ ਪ੍ਰਕਾਸ਼ ਅਗਰਵਾਲ ਨੇ ਕਿਹਾ ਕਿ ਵਿਵਸਥਾ 'ਚ ਕਰਜ਼ 'ਚ ਵਾਧਾ ਤੇਜ਼ ਹੈ ਅਤੇ ਇਹ ਕਈ ਸਾਲ ਦੇ ਉੱਚ ਪੱਧਰ 'ਤੇ ਹੈ। ਪਰ 20 ਫੀਸਦੀ ਵਾਧਾ ਚੁਣੌਤੀਪੂਰਨ ਨਜ਼ਰ ਆਉਂਦਾ ਹੈ ਕਿਉਂਕਿ ਜ਼ਿਆਦਾ ਕਰਜ਼ ਖੁਦਰਾ ਖੇਤਰ 'ਚੋਂ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰਜ਼ 'ਚ ਵਾਧਾ 20 ਫੀਸਦੀ ਹੋਵੇ, ਇਸ ਲਈ ਆਰਥਿਕ ਵਾਧੇ ਦੀ ਰਫ਼ਤਾਰ ਬਹੁਤ ਤੇਜ਼ ਹੋਣੀ ਚਾਹੀਦੀ ਹੈ ਅਤੇ ਇਸ ਦੇ ਲਈ ਜਮ੍ਹਾ 'ਚ ਵੀ ਵਾਧਾ ਕਰਨਾ ਹੋਵੇਗਾ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਦੀ ਤੁਲਨਾ 'ਚ ਜਮ੍ਹਾ 'ਚ 9.5 ਫੀਸਦੀ ਵਾਧਾ ਹੋਇਆ ਹੈ। ਇਸ ਵਿੱਤੀ ਸਾਲ 'ਚ ਜਮ੍ਹਾ 'ਚ ਵਾਧਾ, ਕਰਜ਼ ਵਾਧੇ ਨਾਲ ਪਿਛੜ ਰਿਹਾ ਹੈ। ਇਸ ਨੂੰ ਦੇਖਦੇ ਹੋਏ ਮਾਹਰਾਂ 'ਚ ਇਹ ਚਿੰਤਾ ਹੈ ਕਿ ਘੱਟ ਜਮ੍ਹਾ ਕਰਜ਼ 'ਚ ਵਾਧੇ ਦੀ ਰਾਹ 'ਚ ਵੱਡੀ ਰੁਕਾਵਟ ਬਣ ਸਕਦੀ ਹੈ। ਮੈਕਵੈਰੀ ਰਿਸਰਚ ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਅਸੀਂ ਕਰਜ਼ 'ਚ ਵਾਧੇ 'ਚ ਸਥਿਰ ਆਧਾਰ 'ਤੇ ਵਿਆਪਕ ਵਿਸਤਾਰ ਦੇਖ ਰਹੇ ਹਾਂ, ਭਾਵੇਂ ਹੀ ਵਿਆਜ ਦਰਾਂ ਵਧੀਆਂ ਹਨ। ਇਸ ਨੂੰ ਅਸੀਂ ਸਕਾਰਾਤਮਕ ਰੂਪ ਨਾਲ ਲਿਆ ਹੈ।
ਅਰਥਵਿਵਸਥਾ 'ਚ ਉਛਾਲ ਦੇ ਸੰਕੇਤ, ਪ੍ਰਤੱਖ ਟੈਕਸ ਕੁਲੈਕਸ਼ਨ 35 ਫੀਸਦੀ ਵਧ ਕੇ 6 ਲੱਖ ਕਰੋੜ ਤੋਂ ਪਾਰ
NEXT STORY