ਨਵੀਂ ਦਿੱਲੀ- ਵਿੱਤ ਸਾਲ 2020-21 ਦੀ ਜੁਲਾਈ-ਸਤੰਬਰ ਦੀ ਦੂਜੀ ਤਿਮਾਹੀ ਵਿਚ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦਾ ਘਾਟਾ 763 ਕਰੋੜ ਰੁਪਏ ਰਿਹਾ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਕੰਪਨੀ ਨੂੰ 23,045 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਹਾਲਾਂਕਿ, ਪਿਛਲੇ ਸਾਲ ਕੰਪਨੀ ਦੇ ਵਧੇਰੇ ਘਾਟੇ ਦਾ ਮੁੱਖ ਕਾਰਨ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਐਡਜਸਟਡ ਗਰੋਸ ਰੈਵੇਨਿਊ (ਏ. ਜੀ. ਆਰ.) ਨਾਲ ਸਬੰਧਤ ਬਕਾਏ ਅਦਾ ਕਰਨ ਲਈ 28,450 ਕਰੋੜ ਰੁਪਏ ਦੀ ਵਿਵਸਥਾ ਸੀ।bਕੰਪਨੀ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦੀ ਸੰਚਾਲਨ ਆਮਦਨ 22 ਫੀਸਦੀ ਵੱਧ ਕੇ 25,785 ਕਰੋੜ ਰੁਪਏ ਹੋ ਗਈ। ਇਸ ਦਾ ਕਾਰਨ ਕੰਪਨੀ ਦੇ ਵੱਖ-ਵੱਖ ਪੋਰਟਫੋਲੀਓ ਦਾ ਮਜ਼ਬੂਤ ਵਾਧਾ ਹੈ।
ਇਕ ਬਿਆਨ ਵਿਚ ਕੰਪਨੀ ਦੇ ਭਾਰਤ ਤੇ ਦੱਖਣੀ ਏਸ਼ੀਆ ਕਾਰੋਬਾਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਗੋਪਾਲ ਵਿਟਲ ਨੇ ਕਿਹਾ, “ਆਮ ਤਿਮਾਹੀਆਂ ਤੋਂ ਕਮਜ਼ੋਰ ਤਿਮਾਹੀ ਰਹਿਣ ਦੇ ਬਾਵਜੂਦ ਕੰਪਨੀ ਦੀ ਆਮਦਨ ਵਿਚ ਸਾਲ-ਦਰ-ਸਾਲ ਦੇ ਆਧਾਰ 'ਤੇ 22 ਫੀਸਦੀ ਵਾਧਾ ਹੋਇਆ ਹੈ। ਇਹ ਇਕ ਬਿਹਤਰ ਪ੍ਰਦਰਸ਼ਨ ਹੈ।” ਉਨ੍ਹਾਂ ਕਿਹਾ ਕਿ ਕੰਪਨੀ ਆਪਣਾ ਲਾਭ ਵਧਾਉਣ ਲਈ ਵਚਨਬੱਧ ਹੈ। ਏ. ਜੀ. ਆਰ. ਦੇ ਮੁੱਦੇ 'ਤੇ ਕੰਪਨੀ ਨੇ ਕਿਹਾ ਕਿ ਉਸ ਨੇ ਸਰਕਾਰ ਸਾਹਮਣੇ ਆਪਣਾ ਪੱਖ ਰੱਖਿਆ ਹੈ ਅਤੇ ਉਸ ਨੇ ਪਹਿਲਾਂ ਹੀ ਦੂਰਸੰਚਾਰ ਵਿਭਾਗ ਵੱਲੋਂ ਮੰਗੇ ਗਏ ਬਕਾਇਆ ਦਾ 10 ਫੀਸਦੀ ਤੋਂ ਵੱਧ ਭੁਗਤਾਨ ਕਰ ਦਿੱਤਾ ਹੈ। ਕੰਪਨੀ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਏਗੀ।
ਰਿਜ਼ਰਵ ਬੈਂਕ ਨੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਵਿਆਜ 'ਤੇ ਵਿਆਜ ਮੁਆਫੀ ਲਾਗੂ ਕਰਨ ਲਈ ਕਿਹਾ
NEXT STORY