ਨਵੀਂ ਦਿੱਲੀ—ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਵਿਚਕਾਰ 4,500 ਕਰੋੜ ਰੁਪਏ ਦੀ ਰਕਮ ਨੂੰ ਲੈ ਕੇ ਖਿੱਚੋਤਾਨ ਦੀ ਸਥਿਤੀ ਬਣ ਗਈ ਹੈ। ਭਾਰਤੀ ਏਅਰਟੈੱਲ ਦਾ ਦਾਅਵਾ ਹੈ ਕਿ ਟੈਲੀਕਾਮ ਕੰਪਨੀ ਨੂੰ ਉਸ ਨੂੰ ਅਤੇ ਇੰਡਸ ਟਾਵਰਸ ਨੂੰ ਇਹ ਰਕਮ ਅਨੁਬੰਧ 'ਚ ਤੈਅ ਸਮੇਂ ਸੀਮਾ ਤੋਂ ਪਹਿਲਾਂ ਟਾਵਰ ਖਾਲੀ ਕਰਨ ਲਈ (ਐਗਜ਼ਿਟ ਪਨੈਲਟੀ) ਦੇ ਲਈ ਚੁਕਾਉਣੀ ਹੋਵੇਗੀ। ਇੰਡਸ ਟਾਵਰਸ, ਭਾਰਤੀ ਇੰਫਰਾਟੈੱਲ ਅਤੇ ਵੋਡਾਫੋਨ-ਆਈਡੀਆ ਦੇ ਦੋ ਸਭ ਤੋਂ ਵੱਡੇ ਸ਼ੇਅਰ ਹੋਲਡਰਸ-ਆਦਿਤਯ ਬਿਡਲਾ ਗਰੁੱਪ ਅਤੇ ਵੋਡਾਫੋਨ ਪੀ.ਐੱਲ.ਸੀ. ਦਾ ਸੰਯੁਕਤ ਉਪਕਰਮ ਹੈ। ਵੋਡਾਫੋਨ-ਆਈਡੀਆ ਇਸ ਤੋਂ ਬਾਹਰ ਹੋ ਗਿਆ ਕਿਉਂਕਿ ਉਸ ਰਲੇਵੇਂ ਤੋਂ ਬਾਅਦ ਇੰਨੇ ਟਾਵਰ ਸਲਾਟਸ ਦੀ ਲੋੜ ਨਹੀਂ ਰਹਿ ਗਈ ਹੈ।
ਇਕ ਖਬਰ ਮੁਤਾਬਕ ਭਾਰਤੀ ਏਅਰਟੈੱਲ ਅਤੇ ਇੰਡਸ ਟਾਵਰਸ ਨੇ 4,500 ਕਰੋੜ ਰੁਪਏ ਦੀ ਮੰਗ ਕੀਤੀ ਹੈ, ਇਸ 'ਤੇ ਵੋਡਾਫੋਨ-ਆਈਡੀਆ ਨੂੰ ਇਤਰਾਜ਼ ਹੈ। ਵੋਡਾਫੋਨ-ਆਈਡੀਆ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਕਿਰਾਏਦਾਰੀ ਸਮਝੌਤੇ ਤੋਂ ਪੂਰੀ ਤਰ੍ਹਾਂ ਨਾਲ ਵੱਖ ਨਹੀਂ ਹੋਈ ਹੈ। ਕੰਪਨੀ ਨੇ ਕਿਸੇ ਤਰ੍ਹਾਂ ਦੀ ਐਮਰਜੈਂਸੀ 'ਚ ਐਗਜ਼ਿਟ ਪਨੈਲਟੀ ਚੁਕਾਉਣ ਲਈ 1,000 ਕਰੋੜ ਰੁਪਏ ਦਾ ਪਹਿਲਾਂ ਤੋਂ ਪ੍ਰਬੰਧ ਕਰ ਰੱਖਿਆ ਹੈ।
ਵੋਡਾਫੋਨ-ਆਈਡੀਆ ਦੇ ਬੁਲਾਰੇ ਨੇ ਇਸ ਬਾਰੇ 'ਚ ਕੋਈ ਬਿਆਨ ਦੇਣ ਤੋਂ ਮਨ੍ਹਾ ਕਰ ਦਿੱਤਾ। ਭਾਰਤੀ ਏਅਰਟੈੱਲ ਨੇ ਵੀ ਕਿਹਾ ਕਿ ਉਹ ਪਾਰਟਨਰਸ ਦੇ ਨਾਲ ਜਾਰੀ ਚਰਚਾ 'ਤੇ ਕੁਝ ਨਹੀਂ ਕਹਿਣਾ ਚਾਹੁੰਦੀ। ਇੰਡਸ ਟਾਵਰਸ ਅਤੇ ਭਾਰਤੀ ਇੰਫਰਾਟੈੱਲ ਦੇ ਰਲੇਵੇਂ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਵਿਵਾਦ ਅਜਿਹੇ ਸਮੇਂ 'ਚ ਉਤਪੰਨ ਹੋਇਆ ਹੈ ਜਦੋਂ ਦੋਵਾਂ ਕੰਪਨੀਆਂ ਵਿੱਤੀ ਸੰਕਟ ਦੇ ਮੁਹਾਨੇ 'ਤੇ ਖੜੀਆਂ ਹਨ।
ਵੋਡਾਫੋਨ-ਆਈਡੀਆ ਨੂੰ 30 ਸਤੰਬਰ 2018 ਨੂੰ ਖਤਮ ਹੋਈ ਤਿਮਾਹੀ 'ਚ 4,950 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਉਸ ਦੇ ਰਾਜਸਵ 'ਚ ਵੀ 7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
GST ਦੀ ਵਿਸ਼ੇਸ਼ ਕਮੇਟੀ ਪ੍ਰਾਪਰਟੀ 'ਤੇ ਟੈਕਸ ਘਟਾਉਣ ਦਾ ਵਿਚਾਰ ਕਰੇਗੀ
NEXT STORY