ਨਵੀਂ ਦਿੱਲੀ (ਇੰਟ.)- 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ 3 ਦਿਨਾ ਦੇਸ਼-ਪੱਧਰੀ ਬੈਂਕ ਹੜਤਾਲ ਦਰਮਿਆਨ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਏ. ਟੀ. ਐੱਮ. ਟ੍ਰਾਂਜ਼ੈਕਸ਼ਨ ’ਤੇ ਲੱਗਣ ਵਾਲੇ ਚਾਰਜ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਭਾਵ ਇਨ੍ਹਾਂ ਤਿੰਨ ਦਿਨਾਂ ’ਚ ਗਾਹਕ ਦੇਸ਼ ਦੇ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ਤੋਂ ਪੈਸੇ ਕਢਵਾ ਸਕਣਗੇ ਅਤੇ ਸਬੰਧਤ ਏ. ਟੀ. ਐੱਮ. ਟ੍ਰਾਂਜ਼ੈਕਸ਼ਨ ਚਾਰਜ ਦੀ ਚਿੰਤਾ ਨਹੀਂ ਕਰਨੀ ਪਵੇਗੀ। ਹਾਲਾਂਕਿ, ਗਾਹਕਾਂ ਨੂੰ ਆਪਣੇ ਬੈਂਕ ਵੱਲੋਂ ਜਾਰੀ ਨਿਯਮ ਅਤੇ ਸ਼ਰਤਾਂ ਵੀ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਯੂਟਿਊਬਰ ਮਨੀ ਸ਼ੋਕਰ ਨੂੰ ਭੇਜਿਆ ਗਿਆ ਜੇਲ੍ਹ ! ਸਲਾਖਾਂ ਪਿੱਛੇ ਕੱਟੇਗਾ 14 ਦਿਨ
ਹੜਤਾਲ ਦੌਰਾਨ ਗਾਹਕ ਐੱਸ. ਬੀ. ਆਈ. ਦੀਆਂ ਡਿਜੀਟਲ ਸੇਵਾਵਾਂ ਦੀ ਵਰਤੋਂ ਕਰ ਸਕਣਗੇ। ਇਨ੍ਹਾਂ ’ਚ ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ ਅਤੇ ਵ੍ਹਟਸਐਪ ਬੈਂਕਿੰਗ ਵਰਗੀਆਂ ਸਹੂਲਤਾਂ ਸ਼ਾਮਲ ਹਨ। ਗਾਹਕ ਯੂ. ਪੀ. ਆਈ., ਆਈ. ਐੱਮ. ਪੀ. ਐੱਸ., ਐੱਨ. ਈ. ਐੱਫ. ਟੀ. ਅਤੇ ਆਰ. ਟੀ. ਜੀ. ਐੱਸ. ਦੇ ਜ਼ਰੀਏ ਵੀ ਪੈਸੇ ਭੇਜਣ ਅਤੇ ਭੁਗਤਾਨ ਕਰਨ ਵਰਗੇ ਆਮ ਬੈਂਕਿੰਗ ਕੰਮ ਕਰ ਸਕਦੇ ਹਨ।
ਇਹ ਵੀ ਪੜ੍ਹੋ: ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ ਤਿਆਰ ਰਹਿਣ ਦੀ ਦੇ'ਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
4 ਦਿਨਾਂ ਤੱਕ ਡਿੱਗਣ ਮਗਰੋਂ ਸੋਨੇ ਨੇ ਮੁੜ ਭਰੀ ਉਡਾਣ ! ਜਾਣੋ ਕੀ ਹੈ ਤਾਜ਼ਾ ਕੀਮਤ
NEXT STORY