ਨਵੀਂ ਦਿੱਲੀ - ਸੋਮਵਾਰ ਨੂੰ ਬਿਟਕੁਆਇਨ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ 50,000 ਡਾਲਰ ਦੇ ਪਾਰ ਚਲਾ ਗਿਆ। ਅਜਿਹਾ ਕ੍ਰਿਪਟੋਕਰੰਸੀ ਵਪਾਰ ਵਿੱਚ ਨਿਵੇਸ਼ਕਾਂ ਦੇ ਮੁੜ ਪਰਤੇ ਵਿਸ਼ਵਾਸ ਕਾਰਨ ਹੋਇਆ ਹੈ। ਬਿਟਕੁਇਨ ਲਗਭਗ 2 ਫੀਸਦੀ ਚੜ੍ਹ ਕੇ 50,249.15 ਡਾਲਰ ਹੋ ਗਿਆ, ਜੋ ਕਿ ਮੱਧ ਮਈ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਮੱਧ ਮਈ ਦੇ ਬਾਅਦ ਬਿਟਕੁਆਇਨ ਕਈ ਮੁੱਦਿਆਂ ਦੇ ਕਾਰਨ ਹੇਠਾਂ ਆਉਣਾ ਸ਼ੁਰੂ ਹੋਇਆ। ਇਨ੍ਹਾਂ ਮੁੱਦਿਆਂ ਵਿੱਚ ਚੀਨ ਦੀ ਕ੍ਰਿਪਟੋਕਰੰਸੀ 'ਤੇ ਕਾਰਵਾਈ ਅਤੇ ਬਿਟਕੁਆਇਨ ਮਾਈਨਿੰਗ ਦੇ ਵਾਤਾਵਰਣ 'ਤੇ ਪ੍ਰਭਾਵ ਨੂੰ ਦੇਖਦੇ ਹੋਏ ਟੈਸਲਾ ਦੇ ਮਾਲਕ ਏਲਨ ਮਸਕ ਵਲੋਂ ਇਸ ਵਿਚ ਪੇਮੈਂਟ ਸਵੀਕਾਰ ਕਰਨਾ ਬੰਦ ਕਰਨ ਦੇ ਫੈਸਲੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ‘ਸੋਸ਼ਲ ਮੀਡੀਆ ’ਤੇ ਅਫਗਾਨਾਂ ਦੀ ਸੁਰੱਖਿਆ : ਫੇਸਬੁੱਕ ਨੇ ਐਪ ’ਤੇ ਕੁਝ ਆਪਸ਼ਨ ਅਸਥਾਈ ਤੌਰ ’ਤੇ ਕੀਤੇ ਬੰਦ
ਬਿਟਕੁਆਇਨ ਜੂਨ ਵਿੱਚ 29,000 ਡਾਲਰ ਨੂੰ ਛੋਹ ਗਿਆ, ਜੋ ਕਿ ਛੇ ਮਹੀਨਿਆਂ ਦਾ ਹੇਠਲਾ ਪੱਧਰ ਸੀ। ਹੁਣ ਇਹ ਇਸ ਪੱਧਰ ਤੋਂ 70 ਪ੍ਰਤੀਸ਼ਤ ਤੋਂ ਵੱਧ ਚੜ੍ਹ ਗਿਆ ਹੈ। ਅਜਿਹੀਆਂ ਅਟਕਲਾਂ ਹਨ ਕਿ ਇਹ 100,000 ਡਾਲਰ ਵੱਲ ਵਧ ਸਕਦਾ ਹੈ। ਬਿਟਕੁਆਇਨ ਅਜੇ ਵੀ ਆਪਣੀ ਰਿਕਾਰਡ ਕੀਮਤ ਤੋਂ ਬਹੁਤ ਦੂਰ ਹੈ, ਜੋ ਕਿ ਲਗਭਗ 65,000 ਡਾਲਰ ਸੀ। ਇਸ ਪੱਧਰ ਨੂੰ ਅਪ੍ਰੈਲ ਵਿੱਚ ਬਿਟਕੁਆਇਨ ਨੇ ਛੋਹਿਆ ਸੀ।
CoinDesk ਅਨੁਸਾਰ ethereum ਬਲਾਕਚੈਨ ਨਾਲ ਜੁੜੇ ਈਥਰ(Ether) ਦੀ ਕੀਮਤ ਵਧ ਕੇ 3,321 ਡਾਲਰ ਹੋ ਗਈ ਹੈ। ਇਹ ਬਿਟਕੁਆਇਨ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਕ੍ਰਿਪਟੋਕੁਰੰਸੀ ਹੈ। Dogecoin 1 ਪ੍ਰਤੀਸ਼ਤ ਵਧਿਆ ਅਤੇ ਇਹ 0.32 ਡਾਲਰ 'ਤੇ ਵਪਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਸਟੈਲਰ, ਐਕਸ.ਆਰ.ਪੀ., ਕੈਰਡਾਨੋ ਅਤੇ ਲਾਈਟਕੁਆਇਨ ਨੇ ਵੀ ਤੇਜ਼ੀ ਪ੍ਰਾਪਤ ਕੀਤੀ ਹੈ। ਵਿਸ਼ਵ ਭਰ ਵਿੱਚ ਪਿਛਲੇ ਸਾਲ ਜੂਨ ਅਤੇ ਇਸ ਸਾਲ ਜੁਲਾਈ ਦੇ ਵਿੱਚ ਕ੍ਰਿਪਟੋ ਦੀ ਖਰੀਦਦਾਰੀ 880 ਪ੍ਰਤੀਸ਼ਤ ਵਧੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੌਰਾਨ ਨੌਕਰੀ ਗੁਆਉਣ ਵਾਲਿਆਂ ਨੂੰ ਸਰਕਾਰ ਦੇਵੇਗੀ ਵੱਡੀ ਰਾਹਤ, ਮਨਰੇਗਾ ਦੇ ਬਜਟ 'ਚ ਵੀ ਕੀਤਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹਲਕਾ ਵਾਧਾ, ਜਾਣੋ ਅੱਜ ਕਿੰਨੇ ਚ ਮਿਲੇਗਾ 10 ਗ੍ਰਾਮ ਸੋਨਾ
NEXT STORY