ਬ੍ਰਿਟੇਨ ਦਾ ਨਵਾਂ ਵੀਜ਼ਾ, ਭਾਰਤੀਆਂ ਨੂੰ ਵੀ ਹੋਵੇਗਾ ਫਾਇਦਾ
ਲੰਡਨ—ਦੇਸ਼ 'ਚ ਰਿਸਰਚ ਖੇਤਰ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਬ੍ਰਿਟੇਨ ਸਰਕਾਰ ਨੇ ਸ਼ਨੀਵਾਰ ਨੂੰ ਵਿਗਿਆਨਕਾਂ ਅਤੇ ਵਿਦਵਾਨਾਂ ਲਈ ਇਕ ਨਵਾਂ ਵੀਜ਼ਾਂ ਲਾਂਚ ਕਰ ਦਿੱਤਾ ਹੈ। ਇਸ ਨਵੇਂ ਵੀਜ਼ਾ ਦੇ ਤਹਿਤ ਯੂਰਪੀ ਸੰਘ ਤੋਂ ਬਾਹਰ ਆਉਣ ਵਾਲੇ ਖੋਜਕਰਤਾਵਾਂ, ਵਿਗਿਆਨਕਾਂ ਅਤੇ ਵਿਦਵਾਨਾਂ ਨੂੰ ਦੋ ਸਾਲ ਲਈ ਬ੍ਰਿਟੇਨ ਦਾ ਵੀਜ਼ਾ ਦਿੱਤਾ ਜਾਵੇਗਾ।
ਇਸ ਨਵੇਂ ਵੀਜ਼ਾ ਦਾ ਫਾਇਦਾ ਭਾਰਤ ਸਮੇਤ ਕਈ ਹੋਰ ਦੇਸ਼ ਚੁੱਕ ਸਕਦੇ ਹਨ। ਨਵੇਂ ਵੀਜ਼ਾ ਨੂੰ ਲਾਂਚ ਕਰਦੇ ਹੋਏ ਇਮੀਗ੍ਰੇਸ਼ਨ ਕੈਰੋਲਿਨ ਨੋਕਸ ਨੇ ਕਿਹਾ ਕਿ ਨਵੇਂ ਵੀਜ਼ਾ ਨਾਲ ਕੌਮਾਂਤਰੀ ਖੋਜਕਰਤਾਵਾਂ ਨੂੰ ਯੂ.ਕੇ. 'ਚ ਕੰਮ ਕਰਨ ਅਤੇ ਟ੍ਰੇਨਿੰਗ ਲੈਣ 'ਚ ਆਸਾਨੀ ਹੋਵੇਗੀ।
ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਸਾਡਾ ਵੀਜ਼ਾ ਪਲਾਨ ਅਜਿਹਾ ਹੋਣਾ ਚਾਹੀਦਾ ਹੈ ਕਿ ਉਹ ਹਰ ਸਾਲ ਕੌਮਾਂਤਰੀ ਖੋਜਕਰਤਾਵਾਂ ਨੂੰ ਆਕਰਸ਼ਿਤ ਕਰ ਸਕਣ ਅਤੇ ਸਾਨੂੰ ਉਨ੍ਹਾਂ ਦੇ ਟੈਲੇਂਟ ਦਾ ਫਾਇਦਾ ਮਿਲ ਸਕੇ। ਸਾਡਾ ਮੰਨਣਾ ਹੈ ਕਿ ਸਾਡੀ ਇਕੋਨਾਮੀ ਅਤੇ ਸਮਾਜ 'ਚ ਵਿਗਿਆਨ ਦੀ ਮੁੱਖ ਭੂਮਿਕਾ ਹੈ।
ਉਨ੍ਹਾਂ ਕਿਹਾ ਕਿ ਬ੍ਰਿਟੇਨ ਹਮੇਸ਼ਾ ਦੁਨੀਆ ਭਰ ਦੇ ਵਿਗਿਆਨਕਾਂ ਨੂੰ ਸੱਦਾ ਦਿੰਦਾ ਰਹੇਗਾ। ਦੱਸ ਦੇਈਏ ਕਿ ਨਵੀਂ ਵੀਜ਼ਾ ਨੀਤੀ ਯੂ.ਕੇ ਰਿਸਰਚ ਐਂਡ ਇਨੋਵੇਸ਼ਨ (ਯੂ.ਕੇ.ਆਰ.ਆਈ.) ਵਲੋਂ ਸੰਚਾਲਿਤ ਕੀਤੀ ਜਾਵੇਗੀ, ਜਿਸ 'ਚ ਦੇਸ਼ ਦੇ ਸੱਤ ਖੋਜ ਪ੍ਰੀਸ਼ਦ ਆਉਂਦੇ ਹਨ।
ਪੈਟਰੋਲ ਪੰਪ ਵਾਲੇ ਦੋਵਾਂ ਹੱਥਾਂ ਨਾਲ ਲੁੱਟ ਰਹੇ ਆਪਣੇ ਗਾਹਕਾਂ ਨੂੰ : ਸਰਕਾਰੀ ਰਿਪੋਰਟ
NEXT STORY