ਬ੍ਰਹਮਾਪੁਰ (ਭਾਸ਼ਾ) – ਬ੍ਰਿਟੇਨ ਦੀ ਇਕ ਕੰਪਨੀ ਓਡਿਸ਼ਾ ਦੇ ਗੰਜਮ ਜ਼ਿਲੇ ’ਚ ਸੈਮੀਕੰਡਕਟਰ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਲਈ ਪਹਿਲੇ ਪੜਾਅ ਵਿਚ 30,000 ਕਰੋੜ ਰੁਪਏ ਨਿਵੇਸ਼ ਕੀਤੇ ਜਾਣਗੇ। ਬ੍ਰਿਟੇਨ ਸਥਿਤ ਐੱਸ. ਆਰ. ਏ. ਐੱਮ. ਐਂਡ ਤਕਨਾਲੋਜੀ ਅਤੇ ਉਸ ਦੀ ਭਾਰਤੀ ਇਕਾਈ ਪ੍ਰਾਜੈਕਟਸ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਸੂਬੇ ’ਚ ਸੈਮੀਕੰਡਕਟਰ ਪਲਾਂਟ ਸਥਾਪਿਤ ਕਰਨ ਲਈ 26 ਮਾਰਚ ਨੂੰ ਸੂਬਾ ਸਰਕਾਰ ਨਾਲ ਇਕ ਸਹਿਮਤੀ ਪੱਤਰ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਸਨ।
ਜ਼ਿਲੇ ’ਚ ਛਤਰਪੁਰ ਕੋਲ ਕੁੱਝ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਭਾਰਤੀ ਕੰਪਨੀ ਦੇ ਅਧਿਕਾਰਆਂ ਨੇ ਵੀਰਵਾਰ ਨੂੰ ਜ਼ਿਲਾ ਪ੍ਰਸ਼ਾਸਨ ਨਾਲ ਬੈਠਕ ਕੀਤੀ। ਬੈਠਕ ’ਚ ਪ੍ਰਾਜੈਕਟਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਗੁਰੂਜੀ ਕੁਮਾਰਨ ਸਵਾਮੀ ਅਤੇ ਗੰਜਮ ਦੀ ਜ਼ਿਲਾਧਿਕਾਰੀ ਦਿਵਿਆ ਜੋਤੀ ਮੌਜੂਦ ਸਨ। ਕੰਪਨੀ ਨੂੰ ਪਲਾਂਟ ਦੀ ਸਥਾਪਨਾ ਲਈ ਕਰੀਬ 500 ਤੋਂ 800 ਏਕੜ ਜ਼ਮੀਨ ਦੀ ਲੋੜ ਹੈ।
ਜੂਨ 'ਚ GST ਕਲੈਕਸ਼ਨ ਤਿੰਨ ਫੀਸਦੀ ਵਧ ਕੇ ਹੋਇਆ 1,61,497 ਕਰੋੜ ਰੁਪਏ
NEXT STORY