ਨਵੀਂ ਦਿੱਲੀ— ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਨੂੰ ਦਿੱਲੀ ਅਤੇ ਮੁੰਬਈ ਸਮੇਤ ਪੂਰੇ ਭਾਰਤ ਵਿਚ ਸੇਵਾਵਾਂ ਪ੍ਰਦਾਨ ਕਰਨ ਦੀ ਇਜਾਜ਼ਤ ਮਿਲ ਗਈ ਹੈ।
ਦੂਰਸੰਚਾਰ ਵਿਭਾਗ ਨੇ ਕੰਪਨੀ ਨੂੰ ਮੋਬਾਈਲ, ਲੈਂਡਲਾਈਨ, ਸੈਟੇਲਾਈਟ ਅਤੇ ਹੋਰ ਸੰਚਾਰ ਸੇਵਾਵਾਂ ਮੁਹੱਈਆ ਕਰਵਾਉਣ ਲਈ 20 ਸਾਲ ਦਾ ਲਾਇਸੈਂਸ ਦਿੱਤਾ ਹੈ।
ਕੰਪਨੀ ਦਾ ਲਾਇਸੈਂਸ 29 ਫਰਵਰੀ 2020 ਤੋਂ ਪ੍ਰਭਾਵੀ ਮੰਨਿਆ ਜਾਵੇਗਾ। ਇਸ ਸਮਾਂ ਜਨਤਕ ਖੇਤਰ ਦੀ ਮਹਾਨਗਰ ਦੂਰਸੰਚਾਰ ਕਾਰਪੋਰੇਸ਼ਨ ਲਿਮਟਿਡ (ਐੱਮ. ਟੀ. ਐੱਨ. ਐੱਲ.) ਦਿੱਲੀ ਅਤੇ ਮੁੰਬਈ, ਜਦਕਿ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਪੂਰੇ ਦੇਸ਼ 'ਚ ਸੇਵਾਵਾਂ ਦਿੰਦੀ ਹੈ। ਦੂਰਸੰਚਾਰ ਵਿਭਾਗ ਨੇ 10 ਦਸੰਬਰ ਨੂੰ ਕਿਹਾ ਕਿ ਬੀ. ਐੱਸ. ਐੱਨ. ਐੱਲ. ਨੂੰ ਦਿੱਤਾ ਗਿਆ ਲਾਇਸੈਂਸ 29 ਫਰਵਰੀ 2020 ਤੋਂ 20 ਸਾਲਾਂ ਲਈ ਲਾਗੂ ਰਹੇਗਾ। ਅਕਤੂਬਰ 2019 ਵਿਚ ਸਰਕਾਰ ਨੇ 34 ਸਾਲਾਂ ਤੋਂ ਘਾਟੇ 'ਚ ਚੱਲ ਰਹੀ ਐੱਮ. ਟੀ. ਐੱਨ. ਐੱਲ. ਨੂੰ ਬੀ. ਐੱਸ. ਐੱਨ. ਐੱਲ. ਵਿਚ ਮਿਲਾਉਣ ਦੀ ਲੰਬਿਤ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।
ਵੱਡੀ ਖ਼ਬਰ! ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ ਰੱਦ, ਇਨ੍ਹਾਂ 'ਤੇ ਵੀ ਲੱਗਾ ਸਟਾਪ
NEXT STORY