ਨਵੀਂ ਦਿੱਲੀ— ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਰੇਲਵੇ ਨੇ ਕਈ ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਕੁਝ ਗੱਡੀਆਂ ਅਜਿਹੀਆਂ ਹਨ ਜੋ ਅੰਸ਼ਕ ਤੌਰ 'ਤੇ ਰੱਦ ਕੀਤੀਆਂ ਗਈਆਂ ਹਨ, ਯਾਨੀ ਇਹ ਰੇਲ ਗੱਡੀਆਂ ਅੱਧੇ ਰਸਤੇ ਬੰਦ ਹੋ ਜਾਣਗੀਆਂ ਅਤੇ ਉੱਥੋਂ ਹੀ ਵਾਪਸੀ ਦੀ ਯਾਤਰਾ ਲਈ ਚੱਲ ਪੈਣਗੀਆਂ। ਰੇਲਵੇ ਨੇ ਜਿਨ੍ਹਾਂ ਟਰੇਨਾਂ ਲਈ ਸੰਭਵ ਹੋ ਸਕਿਆ, ਉਨ੍ਹਾਂ ਦਾ ਰਸਤਾ ਬਦਲ ਦਿੱਤਾ ਹੈ।
ਰਿਪੋਰਟਾਂ ਮੁਤਾਬਕ, 12 ਦਸੰਬਰ ਨੂੰ ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ (09611) ਅਤੇ 13 ਨੂੰ ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ (09614) ਵਿਸ਼ੇਸ਼ ਰੇਲਗੱਡੀ ਰੱਦ ਰਹੇਗੀ।
ਇਹ ਵੀ ਪੜ੍ਹੋ- ਭਾਰਤ ਦੇ ਪਹਿਲੇ mRNA ਟੀਕੇ ਨੂੰ ਮਨੁੱਖੀ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ
ਇਨ੍ਹਾਂ ਦਾ ਰਸਤੇ 'ਚ ਹੀ ਲੱਗ ਜਾਏਗਾ ਸਟਾਪ-
ਰਿਪੋਰਟਾਂ ਮੁਤਾਬਕ, 1) ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ (02715) ਵਿਸ਼ੇਸ਼ ਰੇਲ ਗੱਡੀ 12 ਦਸੰਬਰ ਨੂੰ ਨਵੀਂ ਦਿੱਲੀ ਤੱਕ ਹੀ ਚੱਲੇਗੀ। 2) ਇਸੇ ਤਰ੍ਹਾਂ 14 ਦਸੰਬਰ ਨੂੰ ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ (02716) ਨਵੀਂ ਦਿੱਲੀ ਤੋਂ ਹੀ ਸ਼ੁਰੂ ਹੋਵੇਗੀ। 3) ਬਾਂਦਰਾ ਟਰਮੀਨਸ-ਅੰਮ੍ਰਿਤਸਰ ਐਕਸਪ੍ਰੈੱਸ (02925) ਵਿਸ਼ੇਸ਼ ਰੇਲ ਗੱਡੀ 12 ਦਸੰਬਰ ਨੂੰ ਚੰਡੀਗੜ੍ਹ 'ਚ ਹੀ ਬੰਦ ਹੋ ਜਾਵੇਗੀ। 4) ਇਸੇ ਤਰ੍ਹਾਂ, ਅੰਮ੍ਰਿਤਸਰ-ਬਾਂਦਰਾ ਟਰਮੀਨਸ ਐਕਸਪ੍ਰੈੱਸ (02926) ਵਿਸ਼ੇਸ਼ ਰੇਲ ਗੱਡੀ 14 ਦਸੰਬਰ ਨੂੰ ਚੰਡੀਗੜ੍ਹ ਤੋਂ ਹੀ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ- ਡਾਕਘਰ 'ਚ ਹੈ ਖਾਤਾ ਤਾਂ ਹੁਣ ਬੈਲੰਸ ਘੱਟ ਹੋਣ 'ਤੇ ਕੱਟੇਗਾ ਇੰਨਾ ਜੁਰਮਾਨਾ
5) ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈੱਸ (02357) ਵਿਸ਼ੇਸ਼ ਰੇਲ ਗੱਡੀ ਅੰਬਾਲਾ ਵਿਖੇ 12 ਦਸੰਬਰ ਨੂੰ ਬੰਦ ਹੋਵੇਗੀ। 6) ਇਸੇ ਤਰ੍ਹਾਂ, ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈੱਸ (02358) ਵਿਸ਼ੇਸ਼ ਰੇਲ ਗੱਡੀ 14 ਦਸੰਬਰ ਨੂੰ ਅੰਬਾਲਾ ਤੋਂ ਹੀ ਸ਼ੁਰੂ ਹੋਵੇਗੀ। 7) ਨਾਗਪੁਰ-ਅੰਮ੍ਰਿਤਸਰ ਐਕਸਪ੍ਰੈੱਸ (02025) ਵਿਸ਼ੇਸ਼ ਰੇਲ ਗੱਡੀ 12 ਦਸੰਬਰ ਨੂੰ ਨਵੀਂ ਦਿੱਲੀ 'ਚ ਬੰਦ ਹੋਵੇਗੀ। 8) ਇਸੇ ਤਰ੍ਹਾਂ, ਅੰਮ੍ਰਿਤਸਰ-ਨਾਗਪੁਰ ਐਕਸਪ੍ਰੈੱਸ (02026) ਵਿਸ਼ੇਸ਼ ਰੇਲ ਗੱਡੀ 14 ਦਸੰਬਰ ਨੂੰ ਨਵੀਂ ਦਿੱਲੀ ਤੋਂ ਚੱਲੇਗੀ। ਇਸ ਲਈ ਜੇਕਰ ਤੁਸੀਂ ਸਫ਼ਰ ਕਰਨ ਵਾਲੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਟਰੇਨ ਕਨਫਰਮ ਕਰ ਲਓ।
ਇਹ ਵੀ ਪੜ੍ਹੋ- ਛੋਟੂ, ਤੁਹਾਡੀ ਸੇਵਾ 'ਚ! IOC ਨੇ 5 ਕਿਲੋ ਦੇ ਸਿਲੰਡਰ ਨੂੰ ਬ੍ਰਾਂਡ ਦੀ ਪਛਾਣ ਦਿੱਤੀ
ਛੋਟੂ, ਤੁਹਾਡੀ ਸੇਵਾ 'ਚ! IOC ਨੇ 5 ਕਿਲੋ ਦੇ ਸਿਲੰਡਰ ਨੂੰ ਬ੍ਰਾਂਡ ਦੀ ਪਛਾਣ ਦਿੱਤੀ
NEXT STORY