ਜਲੰਧਰ— ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗਾਹਕਾਂ ਨੂੰ ਲੁਭਾਉਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ। ਫੀਫਾ ਵਰਲਡ ਕੱਪ 2018 ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਨਵੇਂ ਪ੍ਰਮੋਸ਼ਨਲ ਡਾਟਾ ਐੱਸ.ਟੀ.ਵੀ. ਨੂੰ 149 ਰੁਪਏ 'ਚ ਪੇਸ਼ ਕੀਤਾ ਗਿਆ ਹੈ।
ਪਲਾਨ ਦੀ ਖਾਸੀਅਤ
ਕੰਪਨੀ ਨੇ ਇਸ ਸਪੈਸ਼ਲ ਆਫਰ 'ਚ ਗਾਹਕਾਂ ਨੂੰ 149 ਰੁਪਏ 'ਚ ਰੋਜ਼ਾਨਾ 4 ਜੀ.ਬੀ.ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਹ ਟੈਰਿਫ ਪਲਾਨ 14 ਜੂਨ 2018 ਤੋਂ 15 ਜੁਲਾਈ 2018 ਤਕ ਲਈ ਯੋਗ ਹੈ। ਇਸ ਦਾ ਮਤਲਬ ਹੈ ਕਿ ਪੂਰੇ ਫੀਫਾ ਵਰਲਡ ਕੱਪ ਦੌਰਾਨ ਇਸ ਆਫਰ ਦਾ ਲਾਭ ਲਿਆ ਜਾ ਸਕੇਗਾ। 14 ਜੂਨ ਤੋਂ ਦਿੱਲੀ ਅਤੇ ਮੁੰਬਈ ਨੂੰ ਛੱਡ ਕੇ ਇਸ ਪਲਾਨ ਨੂੰ ਸਾਰੇ ਟੈਲੀਕਾਮ ਸਰਕਿਲਾਂ ਲਈ ਉਪਲੱਭਧ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੰਪਨੀ ਦੇ ਇਸ ਆਫਰ ਦੇ ਨਾਲ ਵੁਆਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਦਾ ਫਾਇਦਾ ਨਹੀਂ ਮਿਲੇਗਾ। ਬੀ.ਐੱਸ.ਐੱਨ.ਐੱਲ. ਹਮੇਸ਼ਾ ਵੱਡੇ ਸਪੋਰਟਸ ਈਵੈਂਟ ਦੌਰਾਨ ਇਸ ਤਰ੍ਹਾਂ ਦੇ ਆਫਰ ਪੇਸ਼ ਕਰਦੀ ਆ ਰਹੀ ਹੈ। ਕੁਝ ਸਮਾਂ ਪਹਿਲਾਂ ਅਪ੍ਰੈਲ 'ਚ ਆਈ.ਪੀ.ਐੱਲ. ਦੌਰਾਨ ਕੰਪਨੀ ਨੇ 248 ਰੁਪਏ ਦਾ ਪਲਾਨ ਪੇਸ਼ ਕੀਤਾ ਸੀ। ਕੰਪਨੀ ਦੇ 149 ਰੁਪਏ ਵਾਲੇ ਇਸ ਪਲਾਨ ਨੂੰ ਸਿਰਫ ਪ੍ਰੀਪੇਡ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। 14 ਜੂਨ ਤੋਂ ਕੰਪਨੀ ਦੇ ਪ੍ਰੀਪੇਡ ਗਾਹਕ ਇਸ ਪਲਾਨ ਨੂੰ ਲੈ ਸਕਦੇ ਹਨ।
ਮੋਦੀ ਸਰਕਾਰ ਦਾ ਤੋਹਫਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹੁਣ ਮਿਲੇਗਾ ਵੱਡਾ ਘਰ
NEXT STORY