ਨਵੀਂ ਦਿੱਲੀ— 29 ਜਨਵਰੀ ਯਾਨੀ ਸੋਮਵਾਰ ਨੂੰ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਿਨ ਆਰਥਿਕ ਸਰਵੇ ਪੇਸ਼ ਹੋਵੇਗਾ, ਜਦੋਂ ਕਿ 1 ਫਰਵਰੀ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਆਮ ਬਜਟ ਪੇਸ਼ ਕਰਨਗੇ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਦਾ ਬਜਟ ਹੋ ਸਕਦੈ ਕਿ ਬਹੁਤ ਲੁਭਾਵਣਾ ਨਾ ਹੋਵੇ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਜਟ ਲੁਭਾਊ ਨਾ ਹੋਣ ਦਾ ਇਸ਼ਾਰਾ ਦੇ ਚੁੱਕੇ ਹਨ ਪਰ ਅਜਿਹੇ ਕਈ ਸੈਕਟਰ ਹਨ, ਜਿਨ੍ਹਾਂ 'ਚ ਸਰਕਾਰ ਵੱਡੇ ਐਲਾਨ ਕਰ ਸਕਦੀ ਹੈ।
ਖੇਤੀਬਾੜੀ
ਕੇਂਦਰ ਸਰਕਾਰ ਸਾਹਮਣੇ ਜੇਕਰ ਕੋਈ ਵੱਡੀ ਚੁਣੌਤੀ ਬਣ ਕੇ ਆਈ ਹੈ, ਤਾਂ ਉਹ ਹੈ ਖੇਤੀ ਅਤੇ ਕਿਸਾਨ। 2017-18 ਦੀ ਦੂਜੀ ਤਿਮਾਹੀ 'ਚ ਖੇਤੀਬਾੜੀ ਸੈਕਟਰ ਦੇ ਜੀ. ਵੀ. ਏ. 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਪਹਿਲੀ ਤਿਮਾਹੀ 'ਚ ਇਹ 2.3 ਫੀਸਦੀ ਸੀ, ਉੱਥੇ ਹੀ ਦੂਜੀ ਤਿਮਾਹੀ 'ਚ ਇਹ ਹੋਰ ਡਿੱਗ ਕੇ 1.7 ਫੀਸਦੀ 'ਤੇ ਆ ਗਿਆ। ਇਸ ਸਭ ਵਿਚਕਾਰ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ 2022 ਤਕ ਦੁੱਗਣਾ ਕਰਨਾ ਚਾਹੁੰਦੀ ਹੈ। ਮੌਜੂਦਾ ਸਮੇਂ ਕਿਸਾਨ ਦੀ ਔਸਤ ਆਮਦਨ 6426 ਰੁਪਏ ਹੈ। ਲਿਹਾਜਾ ਸਰਕਾਰ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਕੁਝ ਵੱਡੇ ਐਲਾਨ ਕਰ ਸਕਦੀ ਹੈ।
ਰੇਲਵੇ
2016 ਤਕ ਰੇਲ ਬਜਟ ਵੱਖ ਤੋਂ ਪੇਸ਼ ਕੀਤਾ ਜਾਂਦਾ ਸੀ ਪਰ 2017 'ਚ ਸਰਕਾਰ ਨੇ ਰੇਲ ਬਜਟ ਨੂੰ ਆਮ ਬਜਟ 'ਚ ਸ਼ਾਮਲ ਕਰ ਦਿੱਤਾ। ਹਾਲਾਂਕਿ ਰੇਲਵੇ ਸੈਕਟਰ ਮੋਦੀ ਸਰਕਾਰ ਦੀ ਤਰਜੀਹ 'ਚ ਰਿਹਾ ਹੈ। ਚਾਹੇ ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਨੈੱਟਵਰਕ ਸਥਾਪਤ ਕਰਨਾ ਹੋਵੇ, ਬੁਲੇਟ ਟਰੇਨ ਹੋਵੇ ਜਾਂ ਫਿਰ ਤੇਜਸ ਵਰਗੀਆਂ ਅਪਗ੍ਰੇਡਡ ਟਰੇਨਾਂ ਹੋਣ, ਸਰਕਾਰ ਨੇ ਇਨ੍ਹਾਂ ਸਭ ਵੱਲ ਖਾਸ ਧਿਆਨ ਦਿੱਤਾ ਹੈ। ਹਾਲਾਂਕਿ ਟਰੇਨ ਦੁਰਘਟਨਾਵਾਂ ਅਤੇ ਟਰੇਨ ਲੇਟ ਹੋਣਾ ਮੋਦੀ ਸਰਕਾਰ ਲਈ ਪਿਛਲੇ ਇਕ ਸਾਲ 'ਚ ਵੱਡੀ ਚੁਣੌਤੀ ਰਿਹਾ। ਲਿਹਾਜਾ ਇਸ ਵਾਰ ਮੋਦੀ ਸਰਕਾਰ ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰਨ ਲਈ ਕੁਝ ਵੱਡੇ ਐਲਾਨ ਕਰ ਸਕਦੀ ਹੈ।
ਸਿਹਤ
ਮੋਦੀ ਸਰਕਾਰ ਆਪਣੇ ਕਾਰਜਕਾਲ ਦੇ ਸ਼ੁਰੂਆਤ ਤੋਂ ਲਗਾਤਾਰ ਸਿਹਤ ਖੇਤਰ 'ਚ ਕੰਮ ਕਰਨ ਨੂੰ ਲੈ ਕੇ ਵਚਨਬੱਧਤਾ ਦਿਖਾ ਰਹੀ ਹੈ। ਸਰਕਾਰ ਨੇ ਪਿਛਲੇ ਬਜਟ 'ਚ ਜੈਨੇਰਿਕ ਸਟੋਰਾਂ 'ਤੇ ਜ਼ੋਰ ਦਿੱਤਾ ਸੀ। ਇਸ ਸਾਲ ਸਰਕਾਰ ਸਿਹਤ ਖੇਤਰ 'ਚ ਵੱਡੇ ਐਲਾਨ ਕਰ ਸਕਦੀ ਹੈ। ਸਰਕਾਰ ਇਲਾਜ ਸਸਤਾ ਕਰਨ ਲਈ ਕੁਝ ਨਵੇਂ ਸਰਕਾਰੀ ਕੇਂਦਰ ਖੋਲ੍ਹਣ ਦਾ ਵੀ ਐਲਾਨ ਕਰ ਸਕਦੀ ਹੈ।
ਬਜਟ ਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਤੈਅ ਕਰਨਗੇ ਬਾਜ਼ਾਰ ਦੀ ਦਿਸ਼ਾ
NEXT STORY