ਨਵੀਂ ਦਿੱਲੀ - ਭਾਰਤ ਦੀਆਂ 26 ਮੁੱਖ ਲਿਸਟਿਡ ਰੀਅਲ ਅਸਟੇਟ ਕੰਪਨੀਆਂ ਨੇ ਜੁਲਾਈ-ਸਤੰਬਰ ਤਿਮਾਹੀ ਦੌਰਾਨ ਲੱਗਭਗ 35,000 ਕਰੋੜ ਰੁਪਏ ਦੀ ਪ੍ਰਾਪਰਟੀਜ਼ ਵੇਚੀਆਂ ਹਨ। ਇਨ੍ਹਾਂ ’ਚ ਗੋਦਰੇਜ ਪ੍ਰਾਪਰਟੀਜ਼ ਨੇ ਸਭ ਤੋਂ ਜ਼ਿਆਦਾ ਸੇਲਜ਼ ਬੁਕਿੰਗ ਕੀਤੀ ਹੈ। ਸ਼ੇਅਰ ਬਾਜ਼ਾਰਾਂ ਤੋਂ ਮਿਲੇ ਅੰਕੜਿਆਂ ਅਨੁਸਾਰ 26 ਮੁੱਖ ਲਿਸਟਿਡ ਰੀਅਲ ਅਸਟੇਟ ਕੰਪਨੀਆਂ ਨੇ ਸਾਂਝੇ ਰੂਪ ਨਾਲ ਚਾਲੂ ਵਿੱਤੀ ਸਾਲ ਦੀ (ਜੁਲਾਈ-ਸਤੰਬਰ) ਦੂਜੀ ਤਿਮਾਹੀ ’ਚ 34,985 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਕੀਤੀ ਹੈ। ਸੇਲਜ਼ ਬੁਕਿੰਗ ਦਾ ਵੱਡਾ ਹਿੱਸਾ ਹਾਊਸਿੰਗ ਸੈਕਟਰ ਤੋਂ ਆਇਆ ਹੈ। ਸੇਲਜ਼ ਬੁਕਿੰਗ ਦੇ ਮਾਮਲੇ ’ਚ ਸਭ ਤੋਂ ਉੱਤੇ ਗੋਦਰੇਜ ਪ੍ਰਾਪਰਟੀਜ਼ ਨੇ ਜੁਲਾਈ-ਸਤੰਬਰ ਤਿਮਾਹੀ ਦੇ ਦੌਰਾਨ 5,198 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਕੀਤੀ।
ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ
ਮੈਕਰੋਟੈੱਕ ਡਿਵੈੱਲਪਰਜ਼ ਨੇ 4,290 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਕੀਤੀ
ਲੋਢਾ ਬ੍ਰਾਂਡ ਤਹਿਤ ਪ੍ਰਾਪਰਟੀਜ਼ ਵੇਚਣ ਵਾਲੀ ਮੁੰਬਈ ਬੇਸਡ ਮੈਕਰੋਟੈੱਕ ਡਿਵੈੱਲਪਰਜ਼ ਲਿਮਟਿਡ ਨੇ ਸਮੀਖਿਆ ਅਧੀਨ ਤਿਮਾਹੀ ਦੌਰਾਨ 4,290 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਕੀਤੀ। ਦਿੱਲੀ-ਐੱਨ. ਸੀ. ਆਰ. ਬੇਸਡ ਮੈਕਸ ਅਸਟੇਟਸ ਨੇ 4,100 ਕਰੋਡ਼ ਰੁਪਏ ਦੀ ਪ੍ਰਾਪਰਟੀਜ਼ ਵੇਚੀਆਂ। ਜਦੋਂਕਿ ਬੈਂਗਲੁਰੂ ਬੇਸਡ ਪ੍ਰੈਸਟੀਜ਼ ਅਸਟੇਟਸ ਪ੍ਰਾਜੈਕਟਸ ਲਿਮਟਿਡ ਨੇ ਤਿਮਾਹੀ ਦੌਰਾਨ 4,022.6 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਦਰਜ ਕੀਤੀ। ਦਿੱਲੀ-ਐੱਨ. ਸੀ. ਆਰ. ਬੇਸਡ ਸਿਗਨੇਚਰ ਗਲੋਬਲ ਨੇ ਸਤੰਬਰ ਤਿਮਾਹੀ ’ਚ 2,780 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਹਾਸਲ ਕੀਤੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ
ਡੀ. ਐੱਲ. ਐੱਫ. ਨੇ ਕੋਈ ਨਵਾਂ ਹਾਊਸਿੰਗ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ
ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਰਿਐਲਿਟੀ ਕੰਪਨੀ ਡੀ. ਐੱਲ. ਐੱਫ. ਲਿਮਟਿਡ ਦੀ ਸੇਲਜ਼ ਬੁਕਿੰਗ ਜੁਲਾਈ-ਸਤੰਬਰ ਮਿਆਦ ਦੌਰਾਨ ਤੇਜ਼ੀ ਨਾਲ ਘਟ ਕੇ 692 ਕਰੋੜ ਰੁਪਏ ਰਹਿ ਗਈ, ਕਿਉਂਕਿ ਕੰਪਨੀ ਨੇ ਕੋਈ ਨਵਾਂ ਹਾਊਸਿੰਗ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ। ਹੋਰ ਮੁੱਖ ਲਿਸਟਿਡ ਪਲੇਅਰਜ਼ ’ਚ ਬੈਂਗਲੁਰੂ ਬੇਸਡ ਬ੍ਰਿਗੇਡ ਐਂਟਰਪ੍ਰਾਈਜ਼ਿਜ਼ ਲਿਮਟਿਡ ਨੇ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਮਿਆਦ ਦੌਰਾਨ 1,821 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਦੀ ਸੂਚਨਾ ਦਿੱਤੀ। ਜਦੋਂਕਿ ਮੁੰਬਈ ਬੇਸਡ ਓਬਰਾਏ ਰਿਐਲਿਟੀ ਨੇ 1,442.46 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਕੀਤੀ। ਮੁੰਬਈ ਸਥਿਤ ਆਦਿਤਿਆ ਬਿੜਲਾ ਰੀਅਲ ਅਸਟੇਟ ਨੇ 1,412 ਕਰੋੜ ਰੁਪਏ ਦੀ ਪ੍ਰਾਪਰਟੀਜ਼ ਵੇਚੀਆਂ। ਬੈਂਗਲੁਰੂ ਬੇਸਡ ਪੁਰਵਣਕਾਰਾ ਲਿਮਟਿਡ ਅਤੇ ਸੋਭਾ ਲਿਮਟਿਡ ਨੇ ਕ੍ਰਮਵਾਰ 1,331 ਕਰੋੜ ਰੁਪਏ ਅਤੇ 1,178.5 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਦਰਜ ਕੀਤੀ। ਦਿੱਲੀ ਬੇਸਡ ਟੀ. ਏ. ਆਰ. ਸੀ. ਲਿਮਟਿਡ ਨੇ ਵੀ ਚੰਗਾ ਪਰਫਾਰਮ ਕੀਤਾ ਅਤੇ ਸਤੰਬਰ ਤਿਮਾਹੀ ਦੌਰਾਨ 1,012 ਕਰੋੜ ਰੁਪਏ ਦੀ ਸੇਲਜ਼ ਬੁਕਿੰਗ ਕੀਤੀ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ
NEXT STORY