ਨਵੀਂ ਦਿੱਲੀ (ਵਿਸ਼ੇਸ਼) – ਸੰਕਟਗ੍ਰਸਤ ਬਾਇਜੂ ਦੇ ਕਈ ਸਾਬਕਾ ਕਰਮਚਾਰੀਆਂ ਨੂੰ ਕਰਮਚਾਰੀ ਭਵਿੱਖ ਨਿਧੀ (ਈ. ਪੀ. ਐੱਫ.) ਵਿਚ ਉਨ੍ਹਾਂ ਦੀ ਤਨਖਾਹ ਦਾ ਪੀ. ਐੱਫ. ਦਾ ਪੈਸਾ ਨਹੀਂ ਮਿਲਿਆ ਹੈ। ਇਕ ਰਿਪੋਰਟ ’ਚ ਸੋਮਵਾਰ ਨੂੰ ਇਹ ਦਾਅਵਾ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਈ. ਪੀ. ਐੱਫ. ਓ. ਦੇ ਡਾਟਾ ਤੋਂ ਇਹ ਪਤਾ ਲਗਦਾ ਹੈ ਕਿ ਐਡਟੈੱਕ ਯੂਨੀਕਾਰਨ ਦੀ ਮੂਲ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮ. ਨੇ 2023-24 ਵਿਚ ਆਪਣੇ ਜ਼ਿਆਦਾਤਰ ਕਰਮਚਾਰੀਆਂ ਲਈ ਹਰ ਮਹੀਨੇ ਜਮ੍ਹਾ ਹੋਣ ਵਾਲੇ ਪੀ. ਐੱਫ. ਦਾ ਭੁਗਤਾਨ ਨਹੀਂ ਕੀਤਾ ਹੈ। ਕੰਪਨੀ ਨੇ ਦਸੰਬਰ 20222, ਜਨਵਰੀ, ਫਰਵਰੀ ਅਤੇ ਮਾਰਚ 2023 ਦਾ ਕੰਟਰੀਬਿਊਸ਼ਨ 19 ਜੂਨ ਨੂੰ ਕੀਤਾ। ਇਸ ਤੋਂ ਇਲਾਵਾ ਸਾਰੇ ਕਰਮਚਾਰੀਆਂ ਨੂੰ ਭੁਗਤਾਨ ਨਹੀਂ ਮਿਲਿਆ।
ਇਹ ਵੀ ਪੜ੍ਹੋ : ਜੁਲਾਈ ਮਹੀਨੇ ਕੁੱਲ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ
ਐੱਚ. ਬੀ. ਐੱਫ. ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਕੁੱਝ ਮਾਮਲਿਆਂ ’ਚ 2020 ਲਈ ਭੁਗਤਾਨਯੋਗ ਪੀ. ਐੱਫ. ਦਾ ਭੁਗਤਾਨ ਇਸ ਸਾਲ ਜੂਨ ’ਚ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਈ. ਪੀ. ਐੱਫ. ਓ. ਦੇ ਨਿਯਮ ਕਹਿੰਦੇ ਹਨ ਕਿ ਕਿਸੇ ਵੀ ਕੰਪਨੀ ਨੂੰ ਇਕ ਮਹੀਨੇ ਦਾ ਪੀ. ਐੱਫ. ਦਾ ਪੈਸਾ ਅਗਲੇ ਮਹੀਨੇ ਦੀ 15 ਤਰੀਕ ਤੱਕ ਜਮ੍ਹਾ ਕਰਨਾ ਹੋਵੇਗਾ। ਕਿਸੇ ਵੀ ਦੇਰੀ ’ਤੇ 5 ਤੋਂ 100 ਫੀਸਦੀ ਤੱਕ ਜੁਰਮਾਨਾ ਲੱਗ ਸਕਦਾ ਹੈ।
ਦੱਸ ਦਈਏ ਕਿ ਪਿਛਲੇ ਹਫਤੇ ਇਸ ਦੇ ਕਈ ਬੋਰਡ ਮੈਂਬਰਾਂ ਦੇ ਅਸਤੀਫਾ ਦੇਣ ਤੋਂ ਬਾਅਦ ਬਾਇਜੂ ਮੁਸ਼ਕਲ ’ਚ ਹੈ, ਜਿਨ੍ਹਾਂ ’ਚ ਪੀ. ਐਕਸ. ਵੀ. ਪਾਰਟਨਰਸ, ਪ੍ਰੋਸੈੱਸ ਅਤੇ ਚੈਨ ਜ਼ੁਕਰਬਰਗ ਦੀ ਅਗਾਈ ਕਰਨ ਵਾਲੇ ਲੋਕ ਵੀ ਸ਼ਾਮਲ ਹਨ। ਇਸ ਦੇ ਆਡੀਟਰ ਡੇਲਾਇਟ ਨੇ ਵੀ ਅਸਤੀਫਾ ਦੇ ਦਿੱਤਾ ਹੈ, ਜਿਸ ਨਾਲ ਉਸ ਦਾ ਕਾਰਜਕਾਲ ਘੱਟ ਹੋ ਗਿਆ ਹੈ ਜੋ 2025 ਵਿਚ ਸਮਾਪਤ ਹੋਣਾ ਸੀ। ਕੰਸਲਟੈਂਸੀ ਨੇ ਕਿਹਾ ਕਿ ਕੰਪਨੀ ਦੀ ਆਡਿਟ ਕਰਨ ਦੀ ਸਮਰੱਥਾ ’ਤੇ ‘ਅਹਿਮ ਪ੍ਰਭਾਵ’ ਪਿਆ ਕਿਉਂਕਿ ਉਸ ਨੂੰ ਬਾਇਜੂ ਤੋਂ ਵਿੱਤੀ ਰਿਕਾਰਡ ਪ੍ਰਾਪਤ ਨਹੀਂ ਹੋਏ। ਬਾਇਜੂ ਨੇ ਬੀ. ਡੀ. ਓ. ਨੂੰ ਆਪਣਾ ਨਵਾਂ ਆਡੀਟਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਿਵੇਸ਼ ਕਰਨ ਲਈ ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਆਉਣਗੇ ਭਾਰਤ
ਵਿੱਤੀ ਸਾਲ 2021-22 ਦਾ ਸਤੰਬਰ ਤੱਕ ਅਤੇ 2022-23 ਦਾ ਆਡਿਟ ਦਸੰਬਰ ਤੱਕ ਪੂਰਾ ਕਰਨ ਦਾ ਕੀਤਾ ਵਾਅਦਾ
ਸਿੱਖਿਆ ਤਕਨਾਲੋਜੀ ਖੇਤਰ ਦੀ ਕੰਪਨੀ ਬਾਇਜੂ ਨੇ ਆਪਣੇ ਨਿਵੇਸ਼ਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਵਿੱਤੀ ਸਾਲ 2021-22 ਦਾ ਆਡਿਟ ਸਤੰਬਰ ਤੱਕ 2022-23 ਦਾ ਆਡਿਟ ਦਸੰਬਰ ਤੱਕ ਪੂਰਾ ਕਰ ਲਵੇਗੀ। ਮਾਮਲੇ ਤੋਂ ਜਾਣੂ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਬਾਇਜੂ ਦਾ ਆਡਿਟ ਲੰਬੇ ਸਮੇਂ ਤੋਂ ਪੈਂਡਿੰਗ ਹੈ। ਬਾਇਜੂ ਦੇ ਸੀ. ਈ. ਓ. ਬਾਇਜੂ ਰਵਿੰਦਰਨ ਨੇ ਸ਼ਨੀਵਾਰ ਨੂੰ ਸ਼ੇਅਰਧਾਰਕਾਂ ਨਾਲ ਇਕ ਗੱਲਬਾਤ ’ਚ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਆਡਿਟ ਨੂੰ ਛੇਤੀ ਪੂਰਾ ਕੀਤਾ ਜਾਏਗਾ।
ਗੱਲਬਾਤ ਦੌਰਾਨ ਰਵਿੰਦਰਨ ਨੇ ਬੋਰਡ ਮੈਂਬਰਾਂ ਦੇ ਅਸਤੀਫੇ ਦੀ ਗੱਲ ਮੰਨੀ ਪਰ ਕਿਹਾ ਕਿ ਕੰਪਨੀ ਨੇ ਹਾਲੇ ਤੱਕ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਹੈ ਅਤੇ ਇਨ੍ਹਾਂ ਅਸਤੀਫਿਆਂ ਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਬਾਹਰ ਆ ਗਈ। ਗੱਲਬਾਤ ’ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਬਾਇਜੂ ਰਵਿੰਦਰਨ ਨੇ ਇਸ ਦੌਰਾਨ ਸਮੂਹ ਸੀ. ਐੱਫ. ਓ. ਅਜੇ ਗੋਇਲ ਨਾਲ ਜਾਣ-ਪਛਾਣ ਕਰਾਈ।
ਗੋਇਲ ਨੇ ਵਿੱਤੀ ਸਾਲ 2021-22 ਅਤੇ 2022-23 ਦਾ ਆਡਿਟ ਕ੍ਰਮਵਾਰ : ਸਤੰਬਰ ਅਤੇ ਦਸੰਬਰ ਤੱਕ ਪੂਰਾ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਆਡਿਟ ਫਰਮ ਡੇਲਾਇਟ ਨੇ ਵਿੱਤੀ ਵੇਰਵੇ ਪੇਸ਼ ਕਨਰ ’ਚ ਦੇਰੀ ਦਾ ਹਵਾਲਾ ਦਿੰਦੇ ਹੋਏ ਬਾਇਜੂ ਦੇ ਆਡੀਟਰ ਵਜੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਦੇ ਬੋਰਡ ਦੇ ਤਿੰਨ ਮੈਂਬਰਾਂ ਨੇ ਵੀ ਇਕੱਠੇ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : RBI ਗਵਰਨਰ ਨੇ 2000 ਰੁਪਏ ਦੇ ਨੋਟ 'ਤੇ ਦਿੱਤੀ ਅਹਿਮ ਅਪਡੇਟ, ਹੁਣ ਤੱਕ ਬੈਂਕਾਂ 'ਚ ਆਏ ਇੰਨੇ ਨੋਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੈਨੇਡਾ ’ਚ ਮਕਾਨ ਖ਼ਰੀਦਣ ਵਾਲਿਆਂ ’ਤੇ ਸੰਕਟ, 40 ਫ਼ੀਸਦੀ ਵੱਧ ਸਕਦੀ ਹੈ EMI
NEXT STORY