ਨਵੀਂ ਦਿੱਲੀ-ਕੋਲਾ ਬਾਜ਼ਾਰ ’ਚ ਆਉਣ ਵਾਲੇ ਦਿਨਾਂ ’ਚ ਵੱਡਾ ਉਲਟਫੇਰ ਹੋਣ ਜਾ ਰਿਹਾ ਹੈ। ਮੁਕੇਸ਼ ਅੰਬਾਨੀ ਹੁਣ ਕੋਲਾ ਬਾਜ਼ਾਰ ’ਚ ਉਤਰਨ ਦੀ ਤਿਆਰੀ ਕਰ ਰਹੇ ਹਨ। ਸਾਫਟ ਡ੍ਰਿੰਕ ਬ੍ਰਾਂਡ ਕੈਂਪਾ ਜੋ ਕਦੀ ਆਪਣੇ ਕੈਂਪਾ ਕੋਲਾ ਨਾਲ ਬਾਜ਼ਾਰ ’ਚ ਟੌਪ ’ਤੇ ਸੀ। ਇਸ ਸਾਲ ਅਕਤੂਬਰ ’ਚ ਵਾਪਸੀ ਕਰਨ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਰਿਲਾਇੰਸ ਨੇ ਦਿੱਲੀ ਸਥਿਤ ਪਿਓਰ ਡਰਿੰਕ ਗਰੁੱਪ ਨਾਲ ਕਰੀਬ 22 ਕਰੋੜ ਰੁਪਏ ਦੇ ਸੌਦੇ ’ਚ ਇਸ ਬ੍ਰਾਂਡ ਨੂੰ ਐਕਵਾਇਰ ਕੀਤਾ ਹੈ। ਇਸ ਦੇ ਨਾਲ ਸਾਲ 1977 ’ਚ ਕੋਕਾ ਕੋਲਾ ਦੇ ਭਾਰਤ ਤੋਂ ਬਾਹਰ ਜਾਣ ਤੋਂ ਬਾਅਦ ਜਿਸ ਕੈਂਪਾ ਕੋਲਾ ਨੇ ਉਸੀ ਕਮੀ ਨੂੰ ਪੂਰਾ ਕੀਤਾ, ਉਹ ਹੁਣ ਮੁੜ ਮਾਰਕੀਟ ’ਚ ਛਾ ਜਾਣ ਲਈ ਤਿਆਰ ਹੈ।
ਦੱਸ ਦਈਏ ਕਿ ਕੈਂਪਾ ਕੋਲਾ ਨੂੰ 1970 ਦੇ ਦਹਾਕੇ ’ਚ ਉਸੇ ਪਿਓਰ ਡਰਿੰਕਸ ਗਰੁੱਪ ਨੇ ਲਾਂਚ ਕੀਤਾ ਸੀ ਜੋ ਭਾਰਤੀ ਸਾਫਟ ਡਰਿੰਕ ਮਾਰੀਕਟ ’ਚ 1949 ’ਚ ਕੋਕਾ-ਕੋਲਾ ਲੈ ਕੇ ਆਇਆ ਸੀ। ਰਿਲਾਇੰਸ ਦੀਵਾਲੀ ’ਤੇ ਇਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਲਾਇੰਸ ਦੀ ਸਿੱਧੀ ਟੱਕਰ ਕੋਕਾ-ਕੋਲਾ ਅਤੇ ਪੈਪਸੀਕੋ ਨਾਲ ਹੋਵੇਗੀ। ਇਸ ’ਚ ਗਾਹਕਾਂ ਦਾ ਫਾਇਦਾ ਹੋ ਸਕਦਾ ਹੈ। ਰਿਲਾਇੰਸ ਕੈਂਪਾ ਕੋਲਾ ਨੂੰ ਨਿੰਬੂ, ਨਾਰੰਗੀ ਅਤੇ ਕੋਲਾ ਇਨ੍ਹਾਂ ਤਿੰਨਾਂ ਸਵਾਦ ’ਚ ਬਾਜ਼ਾਰ ’ਚ ਉਤਾਰਨ ਦੀ ਤਿਆਰੀ ਕਰ ਰਹੀ ਹੈ।
ਐੱਫ. ਐੱਮ. ਸੀ. ਜੀ. ਕਾਰੋਬਾਰ ਨੂੰ ਵਧਾਉਣ ਦਾ ਪਲਾਨ
ਰਿਲਾਇੰਸ ਇੰਡਸਟ੍ਰੀਜ਼ ਆਪਣੇ ਐੱਫ. ਐੱਮ. ਸੀ. ਜੀ. ਕਾਰੋਬਾਰ ਨੂੰ ਵਧਾਉਣਾ ਚਾਹੁੰਦੀ ਹੈ। ਇਸ ਲਈ ਰਿਲਾਇੰਸ ਇੰਡਸਟ੍ਰੀਜ਼ ਨੇ ਸਾਫਟ ਡ੍ਰਿੰਕ ਬ੍ਰਾਂਡ ਕੈਂਪਾ ਕੋਲਾ ਨੂੰ ਐਕਵਾਇਰ ਕੀਤਾ ਹੈ। ਇਹ ਬ੍ਰਾਂਡ ਕਦੀ ਆਪਣੇ ਕੋਲਾ ਵੇਰੀਐਂਟ ਕੈਂਪਾ ਕੋਲਾ ਨਾਲ ਬਾਜ਼ਾਰ ’ਚ ਲੀਡਰ ਸੀ। ਹੁਣ ਰਿਲਾਇੰਸ ਇਸ ਨੂੰ ਮੁੜ ਬਾਜ਼ਾਰ ’ਚ ਉਤਾਰੇਗੀ। ਇਸ ਨਾਲ ਕੋਲਾ ਬਾਜ਼ਾਰ ’ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।
ਸ਼ੁਰੂ ਹੋ ਸਕਦੀ ਹੈ ਪ੍ਰਾਈਸ ਵਾਰ
ਬਾਜ਼ਾਰ ’ਚ ਕੈਂਪਾ ਕੋਲਾ ਦੇ ਆਉਣ ਤੋਂ ਬਾਅਦ ਪ੍ਰਾਈਸ ਵਾਰ ਸ਼ੁਰੂ ਹੋ ਸਕਦੀ ਹੈ, ਜਿਸ ’ਚ ਗਾਹਕਾਂ ਨੂੰ ਘੱਟ ਰੇਟ ’ਤੇ ਕੋਲਡ ਡਰਿੰਕ ਖਰੀਦਣ ਨੂੰ ਮਿਲ ਸਕਦੀ ਹੈ। ਪਹਿਲੇ ਪੜਾਅ ’ਚ ਰਿਲਾਇੰਸ ਇਸ ਨੂੰ ਆਪਣੇ ਰਿਟੇਲ ਸਟੋਰਸ, ਜੀਓਮਾਰਟ ਅਤੇ ਕਰਿਆਨਾ ਸਟੋਰਸ ’ਚ ਵੇਚੇਗੀ। ਕੈਂਪਾ ਨੂੰ ਖਰੀਦਣਾ ਰਿਲਾਇੰਸ ਦੀ ਐੱਫ. ਐੱਮ. ਸੀ. ਜੀ. ਬਾਜ਼ਾਰ ’ਚ ਐਂਟਰੀ ਕਰਨ ਦੀ ਰਣਨੀਤੀ ਦਾ ਹਿੱਸਾ ਹੈ, ਜਿਸ ਨੂੰ ਕੰਪਨੀ ਇਸ ਸਾਲ ਸ਼ੁਰੂ ਕਰਨ ਜਾ ਰਹੀ ਹੈ।
ਰਿਲਾਇੰਸ ਪੂਰੇ ਦੇਸ਼ ’ਚ ਵਧਾਉਣ ਜਾ ਰਿਹਾ ਹੈ ਆਪਣਾ ਨੈੱਟਵਰਕ
ਰਿਲਾਇੰਸ ਹੁਣ ਪੂਰੇ ਦੇਸ਼ ’ਚ ਆਪਣਾ ਨੈੱਟਵਰਕ ਵਧਾਉਣ ਜਾ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ 15 ਲੱਖ ਤੋਂ ਵੱਧ ਕਰਿਆਨਾ ਸਟੋਰ ਰਿਲਾਇੰਸ ਦੇ ਬੀ ਟੂ ਬੀ ਨੈੱਟਵਰਕ ਤੋਂ ਪ੍ਰੋਡਕਟ ਨੂੰ ਖਰੀਦਦੇ ਹਨ। ਕੈਂਪਾ ਬ੍ਰਾਂਡ ਦੀ ਐਕਵਾਇਰਮੈਂਟ ਐੱਫ. ਐੱਮ. ਸੀ. ਜੀ. ਕਾਰੋਬਾਰ ਨੂੰ ਵਧਾਉਣ ਦੀ ਰਣਨੀਤੀ ਦਾ ਹੀ ਹਿੱਸਾ ਹੈ।
ਇੰਝ ਹੋਈ ਸੀ ਕੈਂਪਾ ਕੋਲਾ ਦੀ ਸ਼ੁਰੂਆਤ
ਸਾਲ 1977 ’ਚ ਐਮਰਜੈਂਸੀ ਦੇ ਖਤਮ ਹੋਣ ਤੋਂ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਜਨਤਾ ਪਾਰਟੀ ਦੀ ਸਰਕਾਰ ਬਣੀ। ਇਸ ਦੌਰਾਨ ਜਾਰਜ ਫਰਨਾਂਡੀਜ਼ ਸੂਚਨਾ ਮੰਤਰੀ ਬਣਾਏ ਗਏ। ਇਸ ਤੋਂ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਉਦਯੋਗ ਮੰਤਰਾਲਾ ਦਾ ਚਾਰਜ ਸੌਂਪ ਦਿੱਤਾ ਗਿਆ। ਚਾਰਜ ਸੰਭਾਲਦੇ ਹੀ ਜਾਰਜ ਹੀ ਸਾਰੀਆਂ ਵਿਦੇਸ਼ੀ ਕੰਪਨੀਆਂ ਨੂੰ ਨੋਟਿਸ ਦੇ ਦਿੱਤਾ। ਕੰਪਨੀਆਂ ਲਈ 1973 ’ਚ ਹੋਈ ਐੱਫ. ਈ. ਆਰ. ਏ. ਸੋਧ ਦੀ ਪਾਲਣਾ ਲਾਜ਼ਮੀ ਬਣਾ ਦਿੱਤੀ ਗਈ। ਇਸ ’ਤੇ ਬਾਕੀ ਕੰਪਨੀਆਂ ਤਾਂ ਤਿਆਰ ਹੋ ਗਈਆਂ ਪਰ ਕੋਕਾ ਕੋਲਾ ਅੜ ਗਈ। ਕੋਕਾ ਕੋਲਾ ਦੀ ਦਿੱਕਤ ਉਸ ਦੀ ਸੀਕ੍ਰੇਟ ਰੈਸਿਪੀ ਨਾਲ ਜੁੜੀ ਸੀ। ਇਕ ਸੀਕ੍ਰੇਟ ਸੌਸਓ ਜੋ ਫਾਈਨਲ ਪ੍ਰੋਡਕਟ ਦਾ ਸਿਰਫ 4 ਫੀਸਦੀ ਸੀ ਪਰ ਕੋਕ ਦਾ ਫੇਮਸ ਸਵਾਦ ਉਸ ਕਾਰਨ ਆਉਂਦਾ ਸੀ। ਇਸ ਕਾਰਨ ਕੋਕ ਇਸ ਨੂੰ ਬਿਲਕੁਲ ਲੁਕਾ ਕੇ ਰੱਖਣਾ ਚਾਹੁੰਦਾ ਸੀ। ਕੋਕ ਨੇ ਨਵੇਂ ਕਾਨੂੰਨ ਦੀ ਪਾਲਣਾ ਕਰਨ ਦੀ ਥਾਂ ਭਾਰਤ ਤੋਂ ਬਾਹਰ ਜਾਣ ’ਚ ਹੀ ਭਲਾਈ ਸਮਝੀ। ਕੋਕਾ ਕੋਲਾ ਦੇ ਭਾਰਤ ਤੋਂ ਜਾਣ ਤੋਂ ਬਾਅਦ ਪਿਓਰ ਡ੍ਰਿੰਕਸ ਗਰੁੱਪ ਨੇ ਕੈਂਪਾ ਕੋਲਾ ਦੀ ਸ਼ੁਰੂਆਤ ਕੀਤੀ ਅਤੇ ਵਿਦੇਸ਼ੀ ਚੁਣੌਤੀ ਦੀ ਘਾਟ ’ਚ ਇਹ ਬਾਜ਼ਾਰ ’ਚ ਛਾ ਗਿਆ।
ਮੁੰਬਈ ’ਚ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਅਗਸਤ ’ਚ ਸਾਲਾਨਾ ਆਧਾਰ ’ਤੇ 20 ਫੀਸਦੀ ਵਧੀ
NEXT STORY