ਇੰਦੌਰ (ਭਾਸ਼ਾ) - ਕੈਂਡੀ ਖਿਡੌਣਿਆਂ ਦੇ ਮੋਹਰੀ ਨਿਰਮਾਤਾਵਾਂ ’ਚੋਂ ਇਕ ਕੈਂਡੀਟੁਆਏ ਕਾਰਪੋਰੇਟ ਨੇ ਰਿਲਾਇੰਸ ਰਿਟੇਲ ਦੀਆਂ 1,400 ਦੁਕਾਨਾਂ ’ਤੇ ਕਨਫੈਕਸ਼ਨਰੀ ਖਿਡੌਣਿਆਂ ਦੀ ਸਪਲਾਈ ਲਈ ਉਸ ਦੇ ਨਾਲ ਭਾਈਵਾਲੀ ਕੀਤੀ ਹੈ। ਕੰਪਨੀ ਦੇ ਸੰਸਥਾਪਕ ਨਿਰਦੇਸ਼ਕ ਗੌਰਵ ਮੀਰਚੰਦਾਨੀ ਨੇ ਕਿਹਾ ਕਿ ਇੰਦੌਰ ਦੀ ਕੰਪਨੀ ਨੇ ਲੱਗਭਗ 2 ਮਹੀਨੇ ਪਹਿਲਾਂ ਰਿਲਾਇੰਸ ਰਿਟੇਲ ਨਾਲ ਸਮਝੌਤਾ ਕੀਤਾ ਸੀ।
ਇਹ ਵੀ ਪੜ੍ਹੋ : ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
ਉਨ੍ਹਾਂ ਕਿਹਾ,“ਸਾਡੇ ਕੋਲ ਅਜੇ 15 ਤੋਂ ਜ਼ਿਆਦਾ ਦੁਕਾਨਾਂ ਲਈ ਖਰੀਦ ਆਰਡਰ ਹਨ। ਦੀਵਾਲੀ ਦੇ ਆਖਿਰ ਤੱਕ 200 ਦੁਕਾਨਾਂ ਚਾਲੂ ਹੋ ਜਾਣਗੀਆਂ ਅਤੇ ਚਾਲੂ ਵਿੱਤੀ ਸਾਲ ਦੇ ਆਖਿਰ ਤੱਕ 1,400 ਦੁਕਾਨਾਂ ਚਾਲੂ ਹੋ ਜਾਣਗੀਆਂ।”
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ, ਧੀ ਦੇ ਕਤਲ ਸਬੰਧੀ ਮੰਗਿਆ ਸਪੱਸ਼ਟੀਕਰਨ
ਆਰਡਰ ਦੇ ਸਾਈਜ਼ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਰਿਲਾਇੰਸ ਰਿਟੇਲ ਦੀਆਂ 200 ਦੁਕਾਨਾਂ ਤੋਂ ਇਸ ਦੀ ਦਰ 2 ਕਰੋਡ਼ ਰੁਪਏ ਪ੍ਰਤੀ ਮਹੀਨਾ ਹੋਵੇਗੀ ਅਤੇ ਇਸ ਵਿੱਤੀ ਸਾਲ ਦੇ ਆਖਿਰ ਤੱਕ ਇਸ ਨੂੰ ਵਧਾ ਕੇ 4 ਤੋਂ 4.5 ਕਰੋਡ਼ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : CBI ਅਫ਼ਸਰ ਬਣ ਕੇ ਠੱਗਾਂ ਨੇ ਔਰਤ ਨੂੰ ਕੀਤਾ 'ONLINE ARREST', ਫਰਜ਼ੀ ਵਾਰੰਟ ਦਿਖਾ ਲੁੱਟੇ 9 ਲੱਖ
ਮੀਰਚੰਦਾਨੀ ਨੇ ਕਿਹਾ,“ਸਾਡੇ ਕੋਲ ਕੈਂਡੀ ਦੀ ਮਠਿਆਈ ਅਤੇ ਨਮਕੀਨ ਸਵਾਦ ਸ਼੍ਰੇਣੀ ’ਚ 75 ਤੋਂ ਜ਼ਿਆਦਾ ਐੱਸਕਿਊ ਹਨ, ਜਿਨ੍ਹਾਂ ਨੂੰ ਅਸੀਂ ਰਿਲਾਇੰਸ ਰਿਟੇਲ ਨੂੰ ਦੇ ਰਹੇ ਹਾਂ।’’ ਕੈਂਡੀਟੁਆਏ ਕਾਰਪੋਰੇਟ (ਸੀ. ਟੀ. ਸੀ.) ਦਾ ਪੂੰਜੀਕਰਨ ਲੱਗਭਗ 1,000 ਕਰੋਡ਼ ਰੁਪਏ ਹੈ। ਇਹ 40 ਦੇਸ਼ਾਂ ’ਚ ਕੌਮਾਂਤਰੀ ਪੱਧਰ ’ਤੇ ਹੋਰ ਪ੍ਰਚੂਨ ਵਿਕ੍ਰੇਤਾਵਾਂ ਨੂੰ ਸਪਲਾਈ ਕਰ ਰਹੀ ਹੈ। ਕੰਪਨੀ ਆਪਣੀਆਂ ਭਵਿੱਖ ਦੀਆਂ ਵਿਸਥਾਰ ਯੋਜਨਾਵਾਂ ਦੀ ਫੰਡਿੰਗ ਲਈ ਲੱਗਭਗ 10 ਫੀਸਦੀ ਇਕਵਿਟੀ ਵੇਚਣ ਦੀ ਯੋਜਨਾ ਬਣਾ ਰਹੀ ਹੈ ਅਤੇ ਅਗਲੇ 2-3 ਸਾਲਾਂ ’ਚ ਆਈ. ਪੀ. ਓ. ਲਿਆਉਣ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ 100 ਕਰੋੜ ਰੁਪਏ ਦੇ ਸਾਈਬਰ ਫਰਾਡ ਕੇਸ ’ਚ ED ਦੀ ਐਂਟਰੀ, ਪੁਲਸ ਤੋਂ ਮੰਗਿਆ ਰਿਕਾਰਡ
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰਾਂ ਦੇ ਸੀਜ਼ਨ 'ਚ ਲਗਜ਼ਰੀ ਕਾਰਾਂ 'ਤੇ ਬੰਪਰ ਡਿਸਕਾਊਂਟ... Audi, BMW ਅਤੇ Mercedes-Benz ਦੇ ਰਹੇ ਸ਼ਾਨਦਾਰ ਆਫ਼ਰ
NEXT STORY