ਨਵੀਂ ਦਿੱਲੀ—ਜੀ.ਐੱਸ.ਟੀ. ਡਿਪਾਰਟਮੈਂਟ ਨੇ ਦੇਸ਼ ਦੇ ਜਾਣੇ-ਪਛਾਣੇ ਕਾਰ ਡੀਲਰਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਸ਼ੱਕ ਹੈ ਕਿ ਕਾਰ ਡੀਲਰਸ ਗਾਹਕਾਂ ਨੂੰ ਲੁਭਾਉਣ ਲਈ ਮੁਫਤ ਤੋਹਫੇ ਦੇ ਨਾਂ 'ਤੇ ਟੈਕਸ ਚੋਰੀ ਕਰ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹੁਣ ਨਵੀਂ ਕਾਰ ਖਰੀਦਦੇ ਸਮੇਂ ਤੋਹਫਾ ਮਿਲਣ ਵਾਲੀ ਐਸੇੱਸਰੀਜ਼ ਅਤੇ ਡਿਸਕਾਊਂਟ ਬੰਦ ਹੋ ਸਕਦੇ ਹਨ। ਇਨ੍ਹਾਂ ਡਾਇਰੈਕਟ ਟੈਕਸ ਡਿਪਾਰਟਮੈਂਟ ਨੇ ਕਈ ਵੱਡੇ ਡੀਲਰਸ ਨੂੰ ਨੋਟਿਸ ਜਾਰੀ ਕਰਕੇ ਇਸ ਤਰ੍ਹਾਂ ਦੇ ਮੁਫਤ ਤੋਹਫੇ ਅਤੇ ਡਿਸਕਾਊਂਟ 'ਤੇ ਜਵਾਬ ਮੰਗਿਆ ਹੈ।
ਕੀ ਹੈ ਮਾਮਲਾ-ਆਮਦਨ ਟੈਕਸ ਵਿਭਾਗ ਨੂੰ ਸ਼ੱਕ ਹੈ ਕਿ ਕਾਰ ਡੀਲਰ ਨਾ ਸਿਰਫ ਜੀ.ਐੱਸ.ਟੀ. ਭੁਗਤਾਨ ਕੀਤੇ ਬਿਨ੍ਹਾਂ ਮੁਫਤ ਤੋਹਫੇ ਅਤੇ ਡਿਸਕਾਊਂਟ ਵੰਡ ਰਹੇ ਹਨ ਸਗੋਂ ਇਸ 'ਤੇ ਇਨਪੁੱਟ ਟੈਕਸ ਕ੍ਰੈਡਿਟ ਦਾ ਵੀ ਫਾਇਦਾ ਚੁੱਕ ਰਹੇ ਹਨ। ਹਾਲਾਂਕਿ ਕਾਰ ਡੀਲਰਸ ਇਸ 'ਚ ਕੁੱਝ ਵੀ ਗਲਤ ਨਹੀਂ ਮੰਨਦੇ।
ਮਾਹਿਰਾਂ ਮੁਤਾਬਕ ਜਦੋਂ ਕਾਰ ਦੀ ਕੁੱਲ ਕੀਮਤ 'ਚ ਤੋਹਫੇ ਅਤੇ ਡਿਸਕਾਊਂਟ 'ਚ ਜੋੜ ਦਿੱਤੀ ਜਾਂਦੀ ਹੈ ਤਾਂ ਟੈਕਸ ਵਿਭਾਗ ਲਈ ਇਸ ਨੂੰ ਵੱਖ ਕਰਨਾ ਮੁਸ਼ਕਿਲ ਭਰਿਆ ਹੁੰਦਾ ਹੈ। ਇਹ ਇਕ ਤਰ੍ਹਾਂ ਦਾ ਟੈਕਸ ਲੀਕੇਜ ਹੈ ਜਿਸ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ। ਇਸ 'ਤੇ ਕਾਰ ਡੀਲਰਸ ਕੈਮਰੇ 'ਤੇ ਸਾਫ-ਸਾਫ ਕੁੱਝ ਵੀ ਕਹਿਣ ਤੋਂ ਬਚ ਰਹੇ ਹਨ ਪਰ ਕੁਝ ਕਾਰ ਡੀਲਰਸ ਇਸ ਤਰ੍ਹਾਂ ਦੇ ਡਿਸਕਾਊਂਟ ਨੂੰ ਬੰਦ ਕਰਨ 'ਤੇ ਵੀ ਵਿਚਾਰ ਕਰ ਰਹੇ ਹਨ।
ਤੁਹਾਡੀ ਕਾਰ ਵੀ ਕਰਾਏਗੀ ਕਮਾਈ, ਬਣਨ ਜਾ ਰਿਹੈ ਇਹ ਨਿਯਮ
NEXT STORY