ਨਵੀਂ ਦਿੱਲੀ—ਸੀ.ਬੀ.ਆਈ. ਨੇ ਟੋਟੇਮ ਇਨਫਰਾਸਟ੍ਰਕਚਰ ਲਿਮਟਿਡ ਦੇ ਪ੍ਰਮੋਟਰ ਟੋਟੇਮਪੁੜੀ ਸਲਲਿਤ ਅਤੇ ਟੋਟੇਮਪੁੜੀ ਕਵਿਤਾ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰਲਿਆ। ਇਹ ਗ੍ਰਿਫਤਾਰੀ 8 ਬੈਂਕਾਂ ਦੇ ਸਮੂਹ ਨਾਲ ਕੀਤੀ ਗਈ 1394.43 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ 'ਚ ਕੀਤੀ ਗਈ ਹੈ। ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਿਕਾਇਤ ਦੇ ਆਧਾਰ 'ਤੇ ਕੰਪਨੀ ਅਤੇ ਉਸ ਦੇ ਪ੍ਰਮੋਟਰਸ ਖਿਲਾਫ ਐੱਫ.ਆਰ.ਆਈ. ਦਰਜ ਕੀਤੀ ਗਈ।
ਯੂਨੀਅਨ ਬੈਂਕ, 8 ਬੈਂਕਾਂ ਦੇ ਸਮੂਹ 'ਚ ਸ਼ਾਮਲ ਹੈ ਅਤੇ ਉਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਟੋਟੇਮ ਨੂੰ ਦਿੱਤੇ ਗਏ ਕਰਜ ਤੋਂ 313.84 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਜੂਨ 2012 'ਚ ਐੱਨ.ਪੀ.ਏ. 'ਚ ਬਦਲ ਗਿਆ ਸੀ।
ਯੂਨੀਅਨ ਬੈਂਕ ਆਫ ਇੰਡੀਆ ਨੇ ਕਿਹਾ ਕਿ ਉਸ ਨੇ ਟੋਟੇਮ ਇਨਫਰਾਸਟ੍ਰਕਟਰ ਲਿਮਟਿਡ ਧੋਖਾਧੜੀ ਮਾਮਲੇ 'ਚ 100 ਫੀਸਦੀ ਪ੍ਰਬੰਧ ਕੀਤਾ ਹੋਇਆ ਹੈ, ਜਿਸ ਨਾਲ ਉਸ 'ਚੇ ਇਸ ਘਪਲੇ ਦਾ ਅਸਰ ਨਹੀਂ ਪਵੇਗਾ। ਬੈਂਕ ਨੇ ਕਿਹਾ ਕਿ ਸੰਬੰਧਿਤ ਕੰਪਨੀ ਨੇ 8 ਬੈਂਕਾਂ ਦੇ ਗਠਜੋੜ ਨਾਲ 1,394.43 ਕਰੋੜ ਰੁਪਏ ਦਾ ਕਰਜ਼ ਲਿਆ ਸੀ। 31 ਜਨਵਰੀ, 2018 ਤਕ ਇਸ 'ਚੋਂ ਯੂਨੀਅਨ ਬੈਂਕ ਦਾ ਕਰਜ਼ 313.84 ਕਰੋੜ ਰੁਪਏ ਸੀ।
ਇਲੈਕਟ੍ਰਿਕ ਕਾਰਾਂ ਛੇਤੀ ਹੀ ਪੈਟਰੋਲ ਕਾਰਾਂ ਤੋਂ ਹੋਣਗੀਆਂ ਸਸਤੀਆਂ
NEXT STORY