ਮੁੰਬਈ—ਜੇ ਲੀਥੀਅਮ ਆਇਨ ਬੈਟਰੀਆਂ ਦੀਆਂ ਕੀਮਤਾਂ ਲਗਾਤਾਰ ਡਿੱਗਦੀਆਂ ਰਹੀਆਂ ਤਾਂ ਸਾਲ 2025 ਤੱਕ ਇਲੈਕਟ੍ਰਿਕ ਕਾਰਾਂ ਦੇ ਪੈਟਰੋਲ ਕਾਰਾਂ ਨਾਲੋਂ ਸਸਤੇ ਹੋਣ ਦੀਆਂ ਉਮੀਦਾਂ ਹਨ। ਬਲੂਮਬਰਗ ਨਿਊ ਐਨਰਜੀ ਫਾਈਨਾਂਸ ਦੀ ਇਕ ਰਿਪੋਰਟ ਅਨੁਸਾਰ 2024 ਤੱਕ ਕੁੱਝ ਮਾਡਲਾਂ ਦੀ ਕੀਮਤ ਪੈਟਰੋਲ ਕਾਰਾਂ ਦੇ ਬਰਾਬਰ ਹੋ ਜਾਵੇਗੀ ਤੇ ਆਉਂਦੇ ਸਾਲਾਂ 'ਚ ਉਹ ਸਸਤੀਆਂ ਹੋ ਜਾਣਗੀਆਂ। ਲੰਡਨ ਦੇ ਇਕ ਖੋਜਕਰਤਾ ਨੇ ਕਿਹਾ ਕਿ ਇਹ ਇਸ ਤਰ੍ਹਾਂ ਹੋਵੇਗਾ ਕਿ ਬੈਟਰੀਆਂ ਦੀ ਕੀਮਤ ਡਿਮਾਂਡ ਅਨੁਸਾਰ ਘਟਦੀ ਜਾਵੇਗੀ ਤੇ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵਧਦੀ ਜਾਵੇਗੀ।
ਇਲੈਕਟ੍ਰਿਕ ਵਾਹਨਾਂ ਦੇ ਵਧਣ ਦਾ ਰੌਲਾ ਹੋਰ ਵਧੇਗਾ ਕਿਉਂਕਿ ਦੇਸ਼ ਤੇ ਕੰਪਨੀਆਂ ਆਪਣੇ ਸ਼ਹਿਰਾਂ ਨੂੰ ਸਮੌਗ ਤੋਂ ਬਚਾਉਣ ਦੀ ਦੌੜ 'ਚ ਸ਼ਾਮਲ ਹਨ ਤੇ ਪੈਰਿਸ ਐਗਰੀਮੈਂਟ ਵੱਲੋਂ ਤੈਅ ਕੀਤੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੀਆਂ ਹਨ। ਯੂ. ਕੇ. ਦੇ ਲਾਅਮੇਕਰਜ਼ ਨੇ ਸਤੰਬਰ 'ਤੋਂ ਮਾਰਕੀਟ 'ਚ ਇਕ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਕਿ ਮੁੱਢਲੇ ਢਾਂਚੇ ਦੀ ਲੋੜ ਦੀ ਖੋਜ ਕਰ ਰਹੀ ਹੈ ਤੇ ਕੋਸ਼ਿਸ਼ ਕਰ ਰਹੀ ਹੈ ਕਿ 2040 ਤੱਕ ਗੈਸੋਲੀਨ ਤੇ ਡੀਜ਼ਲ ਕਾਰਾਂ ਦੀ ਵਿਕਰੀ ਨੂੰ ਖਤਮ ਕਰਨ ਦੀ ਹੱਦ ਤੈਅ ਕੀਤੀ ਜਾ ਸਕੇ।
ਯੂ. ਕੇ. ਆਟੋਮੇਟਿਵ ਟਰੇਡ ਘਾਟੇ ਨੂੰ 7 ਬਿਲੀਅਨ ਡਾਲਰ ਤਕ ਕਰ ਰਿਹਾ ਘੱਟ
ਗਰੀਨ ਅਲਾਇੰਸ ਦੀ ਰਿਪੋਰਟ ਅਨੁਸਾਰ ਇਸ ਨੂੰ ਉਤਸ਼ਾਹਿਤ ਕਰਨ ਲਈ ਯੂ. ਕੇ. ਆਪਣੇ ਆਟੋਮੇਟਿਵ ਟਰੇਡ ਘਾਟੇ ਨੂੰ 7 ਬਿਲੀਅਨ ਡਾਲਰ ਤਕ ਘੱਟ ਕਰ ਰਿਹਾ ਹੈ। ਵਿਸ਼ਵ ਵਾਈਲਡ ਲਾਈਫ ਫੰਡ ਨੇ ਕਿਹਾ ਹੈ ਕਿ ਪੜਾਅਬੱਧ ਢੰਗ ਨਾਲ ਡੀਜ਼ਲ ਤੇ ਪੈਟਰੋਲ ਕਾਰ ਨੇ ਪਹਿਲਾਂ 14 ਹਜ਼ਾਰ ਵਾਧੂ ਨੌਕਰੀਆਂ ਇੰਡਸਟਰੀ ਨੂੰ ਦਿੱਤੀਆਂ ਸਨ। ਇਕ ਵੱਖਰੀ ਰਿਪੋਰਟ 'ਚ ਦੋਵਾਂ ਗਰੁੱਪਾਂ ਨੇ ਬ੍ਰਿਟੇਨ ਨੂੰ ਅਪੀਲ ਕੀਤੀ ਹੈ ਕਿ ਉਹ ਪੈਟਰੋਲੀਅਮ ਕਾਰਾਂ 'ਤੇ 2030 ਤੱਕ ਪਾਬੰਦੀ ਲਾ ਦੇਵੇ।
ਚੀਨ ਇਲੈਕਟ੍ਰਿਕ ਕਾਰਾਂ ਦੇ ਮਾਮਲੇ 'ਚ ਕਰੇਗਾ ਦੁਨੀਆ ਦੀ ਅਗਵਾਈ
ਚੀਨ ਇਲੈਕਟ੍ਰਿਕ ਕਾਰਾਂ ਦੇ ਮਾਮਲੇ 'ਚ ਦੁਨੀਆ ਦੀ ਅਗਵਾਈ ਕਰੇਗਾ ਕਿਉਂਕਿ ਉਸ ਦੀ ਸਰਕਾਰ ਇਨ੍ਹਾਂ ਦੀ ਵਿਕਰੀ ਵਧਾਉਣ ਲਈ ਉਤਪਾਦਨ ਵਧਾਉਣ ਬਾਰੇ ਸੋਚ ਰਹੀ ਹੈ। ਬੀ. ਐੱਨ. ਈ. ਐੱਫ. ਨੇ ਕਿਹਾ ਕਿ ਇਹ ਵਾਧਾ ਲੀਥੀਅਮ ਆਇਨ ਸਟੋਰੇਜ ਦੇ ਵਾਧੇ ਨਾਲ ਹੋਵੇਗੇ ਜੋ ਬੈਟਰੀਆਂ ਦੀ ਕੀਮਤ ਨੂੰ 2030 ਤੱਕ 70 ਡਾਲਰ ਪ੍ਰਤੀ ਕਿਲੋਵਾਟ ਤੱਕ ਲਿਆਉਣ 'ਚ ਮਦਦਗਾਰ ਹੋਵੇਗਾ। ਫਿਲਹਾਲ 2017 'ਚ ਇਹ 208 ਡਾਲਰ ਪ੍ਰਤੀ ਕਿਲੋਵਾਟ ਹੈ। ਬੀ. ਐੱਨ. ਈ. ਐੱਫ. ਦੇ ਟਰਾਂਸਪੋਰਟ ਐਨਾਲਿਸਟ ਕੋਲਿਨ ਮੈਕਰਰੈਚਰ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਲਗਾਤਾਰ ਵਧੇਗੀ ਪਰ ਬੈਟਰੀਆਂ ਦੀ ਕੀਮਤ ਘੱਟ ਕਰਨ ਦੀ ਲੋੜ ਹੈ ਤਾਂ ਜੋ ਇਹ ਅਸਲ ਮਾਰਕੀਟ 'ਚ ਵਰਤੀਆਂ ਜਾ ਸਕਣ।
ਜਾਵਾ ਦੀ ਕਲਾਸਿਕ ਮੋਟਰਸਾਈਕਲਸ 'ਚ ਦਿੱਤਾ ਜਾਵੇਗਾ ਮਹਿੰਦਰਾ ਮੋਜੋ ਵਾਲਾ 300 CC ਇੰਜਣ
NEXT STORY