ਨਵੀਂ ਦਿੱਲੀ— ਕੇਂਦਰੀ ਅਪ੍ਰਤੱਖ ਟੈਕਸ ਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਫਰਜ਼ੀ ਬਰਾਮਦਕਾਰਾਂ ਨਾਲ ਜੁੜੇ 56 ਕਸਟਮ ਬ੍ਰੋਕਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ।
ਵਿਸ਼ਲੇਸ਼ਣ ਤੇ ਜੋਖਮ ਪ੍ਰਬੰਧਨ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਏ. ਆਰ. ਐੱਸ.) ਨੇ ਜਾਲਸਾਜ਼ੀ ਕਰਨ ਵਾਲੇ ਬਰਾਮਦਕਾਰਾਂ ਨਾਲ ਜੁੜੇ ਕਸਟਮ ਬ੍ਰੋਕਰਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਸੀ। ਇਸੇ ਆਧਾਰ 'ਤੇ 56 ਕਸਟਮ ਬ੍ਰੋਕਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।
ਸੀ. ਬੀ. ਆਈ. ਸੀ. ਨੇ ਇਕ ਬਿਆਨ 'ਚ ਕਿਹਾ ਕਿ 56 ਕਸਟਮ ਬ੍ਰੋਕਰਾਂ 'ਚੋਂ 37 ਦਿੱਲੀ ਦੇ ਹਨ। ਇਸ ਮਾਮਲੇ 'ਚ 62 ਕਸਟਮ ਬ੍ਰੋਕਰਾਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਬ੍ਰੋਕਰਾਂ ਨੇ 1,431 ਅਣਜਾਣ ਬਰਾਦਮਕਾਰਾਂ ਦੇ 15,290 ਤੋਂ ਜ਼ਿਆਦਾ ਬਰਾਮਦ ਸੌਦੇ ਹੈਂਡਲ ਕੀਤੇ ਸਨ। ਇਕ ਮਾਮਲੇ 'ਚ ਇਕ ਕਸਟਮਸ ਬ੍ਰੋਕਰ ਨੇ 99 ਅਣਜਾਣ ਬਰਾਮਦਕਾਰਾਂ ਦੇ ਬਰਾਮਦ ਸੌਦੇ ਹੈਂਡਲ ਕੀਤੇ ਸਨ। ਇਨ੍ਹਾਂ ਅਣਜਾਣ ਬਰਾਦਕਾਰਾਂ ਨੇ 121.79 ਕਰੋੜ ਰੁਪਏ ਦੇ ਆਈ. ਜੀ. ਐੱਸ. ਟੀ. ਰਿਫੰਡ ਦਾ ਦਾਅਵਾ ਕੀਤਾ ਸੀ। ਸੀ. ਬੀ. ਆਈ. ਸੀ. ਨੇ ਕਿਹਾ ਕਿ ਇਨ੍ਹਾਂ ਕਸਟਮ ਬ੍ਰੋਕਰਾਂ ਦੀਆਂ ਗਤੀਵਧੀਆਂ ਕੁਝ ਸਮੇਂ ਤੋਂ ਸ਼ੱਕ ਦੇ ਘੇਰੇ 'ਚ ਸਨ। ਇਸ ਮਾਮਲੇ 'ਚ ਅਧਿਕਾਰੀ ਹੁਣ ਤੱਕ 226 ਕਰੋੜ ਰੁਪਏ ਦੇ ਆਈ. ਜੀ. ਐੱਸ. ਟੀ. ਰਿਫੰਡ ਨੂੰ ਬਲਾਕ ਕਰ ਸਕੇ ਹਨ। 56 ਕਸਟਮ ਬ੍ਰੋਕਰਾਂ ਦੇ ਲਾਇਸੈਂਸ
ਤਿਉਹਾਰੀ ਮੌਸਮ 'ਚ ਔਡੀ ਨੂੰ ਵਿਕਰੀ ਵਧਣ ਦੀ ਉਮੀਦ
NEXT STORY