ਚੇਨਈ— ਸੀਮੈਂਟ ਦੀ ਕੀਮਤ 300 ਰੁਪਏ ਦੇ ਪਾਰ ਹੋ ਗਈ ਹੈ। ਡੀਲਰਾਂ ਅਤੇ ਕੰਪਨੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕੁਝ ਬਾਜ਼ਾਰਾਂ 'ਚ ਕੀਮਤਾਂ 'ਚ ਫਰਵਰੀ ਤੋਂ ਤੇਜ਼ੀ ਆਉਣੀ ਸ਼ੁਰੂ ਹੋਈ ਹੈ ਪਰ ਪੂਰੇ ਦੇਸ਼ 'ਚ ਇਹ ਮਾਰਚ ਤੋਂ ਪ੍ਰਭਾਵੀ ਹੋਈ ਹੈ। ਇਸ ਸਾਲ ਜਨਵਰੀ ਦੀ ਤੁਲਨਾ 'ਚ ਸੀਮੈਂਟ ਦੀਆਂ ਕੀਮਤਾਂ ਪ੍ਰਤੀ ਬੋਰਾ 15-20 ਰੁਪਏ ਵਧ ਕੇ ਲਗਭਗ 310-315 ਰੁਪਏ 'ਤੇ ਪਹੁੰਚ ਗਈਆਂ ਹਨ।
ਪਿਛਲੇ ਸਾਲ ਦੇ ਅੰਤ ਤਕ, ਸੀਮੈਂਟ ਕੰਪਨੀਆਂ ਵਿਕਰੀ ਵਧਾਉਣ ਲਈ ਛੋਟ ਦਾ ਸਹਾਰਾ ਲੈ ਰਹੀਆਂ ਸਨ। ਹਾਲਾਂਕਿ ਉਸ ਰਣਨੀਤੀ 'ਚ ਹੁਣ ਬਦਲਾਅ ਆਇਆ ਹੈ। ਪੂਰੇ ਦੇਸ਼ 'ਚ ਸੀਮੈਂਟ ਦੀ ਕੀਮਤ ਔਸਤ ਲਗਭਗ 6 ਫੀਸਦੀ ਵਧੀ ਹੈ। ਸੀਮੈਂਟ ਡੀਲਰਾਂ ਮੁਤਾਬਕ ਮੰਗ 'ਚ ਓਨੀ ਤੇਜ਼ੀ ਨਹੀਂ ਬਣੀ ਰਹਿ ਸਕਦੀ ਜਿੰਨੀ ਹਾਲ ਹੀ ਦੇ ਮਹੀਨਿਆਂ 'ਚ ਦਰਜ ਕੀਤੀ ਗਈ ਹੈ ਕਿਉਂਕਿ ਅਗਾਮੀ ਚੋਣਾਂ ਨਾਲ ਜੁੜੀਆਂ ਚਿੰਤਾਵਾਂ ਕਾਰਨ ਖਪਤ ਪ੍ਰਭਾਵਿਤ ਹੋ ਸਕਦੀ ਹੈ। ਸਰਕਾਰ ਵੱਲੋਂ ਵਿਕਾਸ ਪ੍ਰਾਜੈਕਟਾਂ 'ਚ ਤੇਜ਼ੀ ਕਾਰਨ ਸੀਮੈਂਟ ਦੀ ਮੰਗ 'ਚ ਤੇਜ਼ੀ ਦਰਜ ਕੀਤੀ ਗਈ। ਪਹਿਲਾਂ ਦੱਖਣੀ ਭਾਰਤ 'ਚ ਸਟਾਕ ਵੱਧ ਹੋਣ ਕਾਰਨ ਕੀਮਤਾਂ 'ਚ ਕਮਜ਼ੋਰੀ ਸੀ।
ਕੇਂਦਰ ਸਰਕਾਰ ਵੱਲੋਂ ਇਨਫਰਾਸਟ੍ਰਕਚਰ ਅਤੇ ਰਿਹਾਇਸ਼ੀ ਯੋਜਾਵਾਂ 'ਤੇ ਜ਼ੋਰ ਦਿੱਤੇ ਜਾਣ ਨਾਲ ਸੀਮੈਂਟ ਦੀ ਮੰਗ ਵਧੀ ਹੈ, ਨਾਲ ਹੀ ਬਿਲਡਰਾਂ ਨੂੰ ਦਿੱਤੀ ਗਈ ਰਾਹਤ ਨਾਲ ਵੀ ਰਿਹਾਇਸ਼ੀ ਖੇਤਰ 'ਚ ਸੀਮੈਂਟ ਦੀ ਮੰਗ ਮਜ਼ਬੂਤ ਹੋਈ ਹੈ। ਆਰ. ਬੀ. ਆਈ. ਨੇ ਖਪਤ ਵਧਾਉਣ ਦੀ ਕੋਸ਼ਿਸ਼ 'ਚ ਰੇਪੋ ਦਰ ਵੀ ਘਟਾਈ ਹੈ। ਇੰਡੀਆ ਸੀਮੈਂਟਸ ਦੇ ਉਪ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਨੇ ਕਿਹਾ ਕਿ ਨਿਰਮਾਣ ਕੰਮਾਂ 'ਚ ਤੇਜ਼ੀ ਆਉਣ ਨਾਲ ਅਗਾਮੀ ਸਾਲਾਂ 'ਚ ਸੀਮੈਂਟ ਦੀ ਮੰਗ ਵਧਣ ਦੀ ਸੰਭਾਵਨਾ ਹੈ। ਰੈਮਕੋ ਸੀਮੈਂਟਸ ਨੇ ਕਿਹਾ ਕਿ ਫਰਵਰੀ ਤੋਂ ਸੀਮੈਂਟ ਕੀਮਤਾਂ 'ਚ ਤੇਜ਼ੀ ਦਰਜ ਹੋਈ ਹੈ, ਜਦੋਂ ਕਿ ਪਹਿਲਾਂ ਮੰਗ ਕਮਜ਼ੋਰ ਹੋਣ ਕਾਰਨ ਗਿਰਾਵਟ ਸੀ।
ਜੀਵਨ ਬੀਮਾ ਕੰਪਨੀਆਂ ਦਾ ਨਵਾਂ ਪ੍ਰੀਮੀਅਮ 7.60 ਫੀਸਦੀ ਵਧ ਕੇ ਹੋਇਆ 1.77 ਲੱਖ ਕਰੋੜ
NEXT STORY