ਜੈਤੋ (ਰਘੁਨੰਦਨ ਪਰਾਸ਼ਰ) : ਮੋਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸਮੁੱਚੀ ਖੁਰਾਕ ਸੁਰੱਖਿਆ ਦਾ ਪ੍ਰਬੰਧ ਕਰਨ ਅਤੇ ਜਮ੍ਹਾਂਖੋਰੀ ਅਤੇ ਬੇਈਮਾਨੀ ਦੀਆਂ ਸੱਟੇਬਾਜ਼ੀਆਂ ਨੂੰ ਰੋਕਣ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾ ਲਈ ਵਪਾਰੀਆਂ/ਹੋਲਸੇਲਰਾਂ, ਪ੍ਰਚੂਨ ਵਿਕਰੇਤਾਵਾਂ, ਵੱਡੇ ਚੇਨ ਰਿਟੇਲਰਾਂ ਅਤੇ ਪ੍ਰੋਸੈਸਰਾਂ ਲਈ ਲਾਗੂ ਕਣਕ 'ਤੇ ਸਟਾਕ ਹੱਦ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ 1800 ਰੁਪਏ ਡਿੱਗਾ ਸੋਨਾ, ਚਾਂਦੀ 'ਚ ਵੀ ਆਈ ਗਿਰਾਵਟ, ਜਾਣੋ ਅੱਜ ਦੇ ਭਾਅ
ਵਿਸ਼ੇਸ਼ ਖੁਰਾਕ ਵਸਤੂਆਂ 'ਤੇ ਲਾਇਸੈਂਸ ਦੀਆਂ ਜ਼ਰੂਰਤਾਂ, ਸਟਾਕ ਸੀਮਾਵਾਂ ਅਤੇ ਆਵਾਜਾਈ ਦੀਆਂ ਪਾਬੰਦੀਆਂ ਨੂੰ ਹਟਾਉਣ ਸਬੰਧੀ (ਸੋਧ) ਆਰਡਰ, 2023, 12 ਜੂਨ 2023 ਨੂੰ ਜਾਰੀ ਕੀਤਾ ਗਿਆ ਸੀ ਅਤੇ 31 ਮਾਰਚ 2024 ਤੱਕ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਤੇ ਲਾਗੂ ਸੀ। ਕੇਂਦਰ ਸਰਕਾਰ ਨੇ ਆਪਣੇ ਨਿਰੰਤਰ ਯਤਨਾਂ ਵਿੱਚ ਕੀਮਤਾਂ ਨੂੰ ਕੰਟਰੋਲ ਕਰਨ ਲਈ ਹੇਠ ਲਿਖੀਆਂ ਇਕਾਈਆਂ ਦੇ ਸਬੰਧ ਵਿੱਚ ਕਣਕ ਦੇ ਸਟਾਕ ਦੀ ਸੀਮਾ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ ਹੈ।
ਮੌਜੂਦਾ ਕਣਕ ਸਟਾਕ ਦੀ ਰੇਂਜ ਜਿਸ ਵਿੱਚ ਵਪਾਰੀ/ਥੋਕ ਵਿਕਰੇਤਾ 2000 MT ਤੋਂ 1000 MT ਤੱਕ।
ਪ੍ਰਚੂਨ ਵਿਕਰੇਤਾ - ਹਰੇਕ ਪ੍ਰਚੂਨ ਆਊਟਲੈਟ ਲਈ 10 MT ਤੋਂ 5 MT ਤੱਕ।
ਵੱਡੇ ਚੇਨ ਪ੍ਰਚੂਨ ਵਿਕਰੇਤਾ - ਹਰੇਕ ਆਊਟਲੈਟ ਲਈ 10 MT ਅਤੇ ਉਨ੍ਹਾਂ ਦੇ ਸਾਰੇ ਡਿਪੂਆਂ 'ਤੇ 2000 MT।
ਹਰੇਕ ਆਊਟਲੈਟ ਲਈ 5 MT ਅਤੇ ਉਹਨਾਂ ਦੇ ਸਾਰੇ ਡਿਪੂਆਂ 'ਤੇ 1000 MT।
ਇਹ ਵੀ ਪੜ੍ਹੋ : Tata Power ਦਾ ਮਾਰਕਿਟ ਕੈਪ 1 ਲੱਖ ਕਰੋੜ ਦੇ ਪਾਰ, ਸ਼ੇਅਰ ਨੇ ਬਣਾਇਆ ਨਵਾਂ ਹਾਈ
ਪ੍ਰੋਸੈਸਰ ਦੀ ਸਲਾਨਾ ਸਥਾਪਤ ਸਮਰੱਥਾ ਦਾ 75 ਪ੍ਰਤੀਸ਼ਤ ਜਾਂ ਮਾਸਿਕ ਸਥਾਪਿਤ ਸਮਰੱਥਾ ਦੇ ਬਰਾਬਰ ਮਾਤਰਾ ਨੂੰ 2023-24 ਦੇ ਬਾਕੀ ਮਹੀਨਿਆਂ ਨਾਲ ਗੁਣਾ ਕੀਤਾ ਜਾਂਦਾ ਹੈ ਅਤੇ ਜੋ ਵੀ ਘੱਟ ਹੋਵੇ। ਮਾਸਿਕ ਸਥਾਪਿਤ ਸਮਰੱਥਾ ਦਾ 70 ਪ੍ਰਤੀਸ਼ਤ 2023-24 ਦੇ ਬਾਕੀ ਮਹੀਨਿਆਂ ਨਾਲ ਗੁਣਾ ਕੀਤਾ ਗਿਆ।
ਕਣਕ ਸਟਾਕ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਕਣਕ ਸਟਾਕ ਲਿਮਿਟ ਪੋਰਟਲ (https://evegoils.nic.in/wsp/login) 'ਤੇ ਰਜਿਸਟਰ ਕਰਨ ਅਤੇ ਹਰ ਸ਼ੁੱਕਰਵਾਰ ਨੂੰ ਸਟਾਕ ਸਥਿਤੀ ਨੂੰ ਅਪਡੇਟ ਕਰਨ ਦੀ ਲੋੜ ਹੁੰਦੀ ਹੈ। ਪੋਰਟਲ 'ਤੇ ਰਜਿਸਟਰਡ ਨਾ ਹੋਣ ਵਾਲੀ ਜਾਂ ਸਟਾਕ ਸੀਮਾਵਾਂ ਦੀ ਉਲੰਘਣਾ ਕਰਨ ਵਾਲੀ ਕੋਈ ਵੀ ਇਕਾਈ ਜ਼ਰੂਰੀ ਵਸਤੂ ਐਕਟ, 1955 ਦੀ ਧਾਰਾ 6 ਅਤੇ 7 ਦੇ ਅਧੀਨ ਉਚਿਤ ਦੰਡਕਾਰੀ ਕਾਰਵਾਈ ਦੇ ਅਧੀਨ ਹੋਵੇਗੀ। ਜੇਕਰ ਉਪਰੋਕਤ ਇਕਾਈਆਂ ਦੁਆਰਾ ਰੱਖੇ ਸਟਾਕ ਉੱਪਰ ਨਿਰਧਾਰਤ ਸੀਮਾਵਾਂ ਤੋਂ ਵੱਧ ਜਾਂਦੇ ਹਨ, ਤਾਂ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਨਿਰਧਾਰਤ ਸਟਾਕ ਸੀਮਾਵਾਂ ਦੇ ਅੰਦਰ ਲਿਆਉਣਾ ਹੋਵੇਗਾ। ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀ ਇਨ੍ਹਾਂ ਸਟਾਕ ਸੀਮਾਵਾਂ ਨੂੰ ਲਾਗੂ ਕਰਨ ਦੀ ਨੇੜਿਓਂ ਨਿਗਰਾਨੀ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ ਵਿੱਚ ਕਣਕ ਦੀ ਕੋਈ ਨਕਲੀ ਘਾਟ ਪੈਦਾ ਨਾ ਹੋਵੇ।
ਇਸ ਤੋਂ ਇਲਾਵਾ, ਸਰਕਾਰ ਨੇ ਓਪਨ ਮਾਰਕੀਟ ਸੇਲ ਸਕੀਮ (ਘਰੇਲੂ) [OMSS(D)] ਦੇ ਤਹਿਤ ਕਈ ਕਦਮ ਚੁੱਕੇ ਹਨ। 101.5 ਲੱਖ ਮੀਟ੍ਰਿਕ ਟਨ ਕਣਕ 2150 ਰੁਪਏ ਪ੍ਰਤੀ ਕੁਇੰਟਲ ਦੀ ਰਿਆਇਤੀ ਦਰ 'ਤੇ ਹਫ਼ਤਾਵਾਰੀ ਈ-ਨਿਲਾਮੀ ਰਾਹੀਂ ਘਰੇਲੂ ਓਪਨ ਮਾਰਕੀਟ ਵਿੱਚ ਕੈਲੀਬਰੇਟਿਡ ਰਿਲੀਜ਼ ਲਈ ਐਫਸੀਆਈ ਦੁਆਰਾ ਅਲਾਟ ਕੀਤੀ ਗਈ ਹੈ। ਜ਼ਰੂਰਤ ਦੇ ਆਧਾਰ 'ਤੇ ਜਨਵਰੀ-ਮਾਰਚ 2024 ਦੇ ਦੌਰਾਨ OMSS ਦੇ ਤਹਿਤ ਇੱਕ ਵਾਧੂ 25 LMT ਵੇਚਿਆ ਜਾ ਸਕਦਾ ਹੈ।
ਹੁਣ ਤੱਕ ਐਫ.ਸੀ.ਆਈ ਨੇ ਹਫਤਾਵਾਰੀ ਈ-ਨਿਲਾਮੀ ਰਾਹੀਂ ਪ੍ਰੋਸੈਸਰਾਂ ਨੂੰ 44.65 ਲੱਖ ਮੀਟ੍ਰਿਕ ਟਨ ਕਣਕ ਵੇਚੀ ਹੈ ਅਤੇ ਇਸ ਨਾਲ ਦੇਸ਼ ਭਰ ਦੇ ਆਮ ਖਪਤਕਾਰਾਂ ਨੂੰ ਲਾਭ ਪਹੁੰਚਾਉਂਦੇ ਹੋਏ ਖੁੱਲੇ ਬਾਜ਼ਾਰ ਵਿੱਚ ਸਸਤੇ ਭਾਅ 'ਤੇ ਕਣਕ ਦੀ ਉਪਲਬਧਤਾ ਵਿੱਚ ਵਾਧਾ ਹੋਇਆ ਹੈ।
ਖੁੱਲੇ ਬਾਜ਼ਾਰ ਵਿੱਚ ਸਪਲਾਈ ਵਧਾਉਣ ਦੇ ਇੱਕ ਹੋਰ ਕਦਮ ਵਜੋਂ, ਐਫ.ਸੀ.ਆਈ. ਈ-ਨਿਲਾਮੀ ਰਾਹੀਂ ਪੇਸ਼ ਕੀਤੀ ਜਾਣ ਵਾਲੀ ਹਫ਼ਤਾਵਾਰੀ ਮਾਤਰਾ ਨੂੰ ਤੁਰੰਤ ਪ੍ਰਭਾਵ ਨਾਲ 3 ਲੱਖ ਮੀਟਰਕ ਟਨ ਤੋਂ ਵਧਾ ਕੇ 4 ਲੱਖ ਮੀਟਰਕ ਟਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੁਜ਼ਗਾਰ ਦੇਣ ਦੇ ਮਾਮਲੇ 'ਚ ਹਰਿਆਣਾ ਪੰਜਾਬ ਨਾਲੋਂ ਮੋਹਰੀ, ਅੰਕੜਿਆਂ 'ਚ ਜਾਣੋ ਵੇਰਵੇ
NEXT STORY