ਮੁੰਬਈ– ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਕੋਕ, ਪੈਪਸੀ ਅਤੇ ਬਿਸਲੇਰੀ ’ਤੇ ਕਰੀਬ 72 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਪਲਾਸਟਿਕ ਕਚਰੇ ਦੇ ਡਿਸਪੋਜਲ ਅਤੇ ਕਲੈਕਸ਼ਨ ਦੀ ਜਾਣਕਾਰੀ ਸਰਕਾਰੀ ਬਾਡੀ ਨੂੰ ਨਾ ਦੇਣ ਦੇ ਮਾਮਲੇ ’ਚ ਲਗਾਇਆ ਗਿਆ ਹੈ। ਬਿਸਲੇਰੀ ’ਤੇ 10.75 ਕਰੋੜ ਰੁਪਏ, ਪੈਪਸਿਕੋ ਇੰਡੀਆ ’ਤੇ 8.7 ਕਰੋੜ ਅਤੇ ਕੋਕਾ ਕੋਲਾ ਬੈਵਰੇਜੇਸ ’ਤੇ 50.66 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪੈਪਸਿਕੋ ਅਤੇ ਕੋਕਾ ਕੋਲਾ ਕੋਲਡ ਡ੍ਰਿੰਕ ਬਣਾਉਂਦੀਆਂ ਹਨ, ਜਦੋਂ ਕਿ ਬਿਸਲੇਰੀ ਬੋਤਲ ਬੰਦ ਪਾਣੀ ਦਾ ਕਾਰੋਬਾਰ ਕਰਦੀ ਹੈ। ਇਹ ਸਾਰੇ ਪਲਾਸਟਿਕ ਕਚਰੇ ਦੇ ਸੇਗਮੈਂਟ ’ਚ ਆਉਂਦੇ ਹਨ।
ਇਹ ਵੀ ਪੜ੍ਹੋ: ਵ੍ਹਟਸਐਪ ਦੀ ਬਾਦਸ਼ਾਹਤ ਨੂੰ ਟੱਕਰ, ਭਾਰਤ ਨੇ ਤਿਆਰ ਕੀਤੀ ਸਵਦੇਸ਼ੀ ਮੈਸੇਜਿੰਗ ਐਪ ‘ਸੰਦੇਸ਼’
ਬਾਬਾ ਰਾਮਦੇਵ ਦੀ ਪਤੰਜਲੀ ’ਤੇ ਵੀ 1 ਕਰੋੜ ਰੁਪਏ ਦੀ ਪਨੈਲਟੀ ਲਗਾਈ ਗਈ ਹੈ। ਇਕ ਹੋਰ ਕੰਪਨੀ ’ਤੇ 85.9 ਲੱਖ ਰੁਪਏ ਦੀ ਪਨੈਲਟੀ ਲਗਾਈ ਗਈ ਹੈ। ਸੀ. ਪੀ. ਸੀ. ਬੀ. ਨੇ ਕਹਾ ਕਿ ਇਨ੍ਹਾਂ ਸਾਰਿਆਂ ਨੂੰ 15 ਦਿਨਾਂ ’ਚ ਜੁਰਮਾਨੇ ਦੀ ਰਕਮ ਭਰਨੀ ਹੋਵੇਗੀ। ਪਲਾਸਟਿਕ ਕਚਰੇ ਦੇ ਮਾਮਲਿਆਂ ’ਚ ਐਕਸਟੈਂਡੇਡ ਪ੍ਰੋਡਿਊਸਰ ਜ਼ਿੰਮੇਵਾਰੀ (ਈ. ਪੀ. ਆਰ.) ਇਕ ਪਾਲਿਸੀ ਪੈਮਾਨਾ ਹੈ, ਜਿਸ ਦੇ ਆਧਾਰ ’ਤੇ ਪਲਾਸਟਿਕ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਪ੍ਰੋਡਕਟ ਦੇ ਡਿਸਪੋਜ਼ਲ ਦੀ ਜ਼ਿੰਮੇਵਾਰੀ ਲੈਣੀ ਹੁੰਦੀ ਹੈ।
ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
9 ਮਹੀਨੇ ’ਚ ਬਿਸਲੇਰੀ ਦਾ ਕਚਰਾ 21 ਹਜ਼ਾਰ 500 ਟਨ
ਬਿਸਲੇਰੀ ਦਾ ਪਲਾਸਟਿਕ ਦਾ ਕਚਰਾ ਕਰੀਬ 21 ਹਜ਼ਾਰ 500 ਟਨ ਰਿਹਾ ਹੈ। ਇਸ ’ਤੇ 5,000 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਜੁਰਮਾਨਾ ਲਗਾਇਆ ਗਿਆ ਹੈ। ਪੈਪਸੀ ਕੋਲ 11,194 ਟਨ ਪਲਾਸਟਿਕ ਕਚਰਾ ਰਿਹਾ ਹੈ। ਕੋਕਾ ਕੋਲਾ ਕੋਲ 4,417 ਟਨ ਪਲਾਸਟਿਕ ਕਚਰਾ ਸੀ। ਇਹ ਕਚਰਾ ਜਨਵਰੀ ਤੋਂ ਸਤੰਬਰ 2020 ਦੌਰਾਨ ਸੀ। ਈ. ਪੀ. ਆਰ. ਦਾ ਟੀਚਾ 1 ਲੱਖ 5 ਹਜ਼ਾਰ 744 ਟਨ ਕਚਰੇ ਦਾ ਸੀ।
ਇਹ ਵੀ ਪੜ੍ਹੋ: ਭਾਰਤ ’ਚ ਘਟੀਆ ਗੱਡੀਆਂ ਵੇਚ ਰਹੀਆਂ ਹਨ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿੱਤਾ ਆਦੇਸ਼
ਕੋਕ ਅਤੇ ਪੈਪਸਿਕੋ ਨੇ ਕਿਹਾ-ਆਰਡਰ ਦਾ ਕਰ ਰਹੇ ਹਾਂ ਰਿਵਿਊ
ਕੋਕ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਸੀ. ਪੀ. ਸੀ. ਬੀ. ਵਲੋਂ ਨੋਟਿਸ ਮਿਲਿਆ ਹੈ। ਅਸੀਂ ਆਪਣੀਆਂ ਕਾਰਵਾਈਆਂ ਨੂੰ ਪੂਰੀ ਪਾਲਣਾ ਨਾਲ ਚਲਾਉਂਦੇ ਹਾਂ। ਇਸ ’ਚ ਰੈਗੁਲੇਟਰੀ ਫ੍ਰੇਮਵਰਕ ਅਤੇ ਕਾਨੂੰਨਾਂ ਦੇ ਤਹਿਤ ਕੰਮ ਕੀਤਾ ਜਾਂਦਾ ਹੈ। ਅਸੀਂ ਇਸ ਆਰਡਰ ਦੀ ਸਮੀਖਿਆ ਕਰ ਰਹੇ ਹਾਂ ਅਤੇ ਸਬੰਧਤ ਅਥਾਰਿਟੀ ਨਾਲ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪੈਪਸਿਕੋ ਨੇ ਕਿਹਾ ਕਿ ਅਸੀਂ ਪਲਾਸਟਿਕ ਕਚਰੇ ਦੇ ਮਾਮਲੇ ’ਚ ਈ. ਪੀ. ਆਰ. ਦੇ ਤਹਿਤ ਪੂਰੀ ਪ੍ਰਕਿਰਿਆ ਦੀ ਪਾਲਣਾ ਕਰਦੇ ਹਾਂ। ਸਾਨੂੰ ਨੋਟਿਸ ਮਿਲਿਆ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹਾ ਘਟਨਾ: ਦੀਪ ਸਿੱਧੂ ਤੋਂ ਬਾਅਦ ਇਕਬਾਲ ਸਿੰਘ ਵੀ ਗ੍ਰਿਫ਼ਤਾਰ, 50 ਹਜ਼ਾਰ ਦਾ ਰੱਖਿਆ ਗਿਆ ਸੀ ਇਨਾਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PF ’ਤੇ ਟੈਕਸ ਦੀ ਨਵੀਂ ਵਿਵਸਥਾ ਦੇ ਬਾਵਜੂਦ ਵੀ VPF ’ਚ ਪੈਸਾ ਲਗਾ ਕੇ ਪਾ ਸਕਦੇ ਹੋ ਸ਼ਾਨਦਾਰ ਰਿਟਰਨ
NEXT STORY