ਨਵੀਂ ਦਿੱਲੀ– ਸੋਸ਼ਲ ਮੀਡੀਆ ਮੰਚ ਵ੍ਹਟਸਐਪ ਦੀ ਨਿਜਤਾ ਨੀਤੀ ਨੂੰ ਲੈ ਕੇ ਮਚੇ ਬਵਾਲ ਦਰਮਿਆਨ ਦੇਸ਼ ਵਾਸੀਆਂ ਲਈ ਇਕ ਚੰਗੀ ਖਬਰ ਹੈ। ਭਾਰਤ ਸਰਕਾਰ ਨੇ ਵ੍ਹਟਸਐਪ ਦੇ ਜਵਾਬ ਵਿਚ ਸਵਦੇਸ਼ੀ ਐਪ ‘ਸੰਦੇਸ਼’ ਬਣਾ ਲਿਆ ਹੈ। ਇਸ ਐਪ ਦੀ ਕਾਰਜਕੁਸ਼ਲਤਾ ਪਰਖਣ ਲਈ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਵਿਚ ਅੰਦਰੂਨੀ ਸੰਦੇਸ਼ ਭੇਜਣ ਲਈ ਇਸ ਦਾ ਟ੍ਰਾਇਲ ਸ਼ੁਰੂ ਵੀ ਹੋ ਚੁੱਕਾ ਹੈ। ਸੰਦੇਸ਼ ਐਪ ਦਾ ਮੁੱਖ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਵ੍ਹਟਸਐਪ ਸਮੇਤ ਨਿੱਜੀ ਮੈਸੇਜਿੰਗ ਐਪਸ ਰਾਹੀਂ ਸੰਦੇਸ਼ ’ਤੇ ਮਾਈਗ੍ਰੇਟ ਕਰਵਾਉਣਾ ਹੈ। ਸਵਦੇਸ਼ੀ ਐਪ ਦਾ ਉਦੇਸ਼ ਇਹ ਹੈ ਕਿ ਇਸ ਨਾਲ ਕਰਮਚਾਰੀਆਂ ਦਾ ਮੈਸੇਜ ਡਾਟਾ ਸੁਰੱਖਿਅਤ ਰਹੇਗਾ। ਸਭ ਕੁਝ ਠੀਕ ਰਿਹਾ ਤਾਂ ਛੇਤੀ ਹੀ ਇਸ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: IPL Title ਅਧਿਕਾਰ ਨੂੰ ਟਰਾਂਸਫਰ ਕਰਨ ਦੀ ਤਿਆਰੀ 'ਚ VIVO,ਦੌੜ 'ਚ ਅੱਗੇ ਇਹ ਕੰਪਨੀਆਂ
ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਇਸ ਮੈਸੇਜਿੰਗ ਐਪ ਦਾ ਨਾਮਕਰਣ ‘ਸੰਦੇਸ਼’ ਕੀਤਾ ਹੈ। ਇਸ ਦਾ ਤਕਨੀਕੀ ਨਾਂ ‘ਗਵਰਨਮੈਂਟ ਇੰਸਟੈਂਟ ਮੈਸੇਜਿੰਗ ਸਿਸਟਮ’ (ਜੀ. ਆਈ. ਐੱਮ. ਐੱਸ.–ਜਿਮਸ) ਹੈ। ਸੰਦੇਸ਼ ਐਪ ਦਾ ਲੋਗੋ ਜੀ. ਆਈ. ਐੱਮ. ਐੱਸ. ਗੋਵ.ਇਨ. ਵੈਬਸਾਈਟ ’ਤੇ ਉਪਲਬਧ ਹੈ। ਇਸ ਐਪ ’ਤੇ ਅਸ਼ੋਕ ਚੱਕਰ ਬਣਿਆ ਹੋਇਆ ਹੈ, ਜੁਆਨਿੰਗ ਤੋਂ ਬਾਅਦ ਉਥੇ ਦਿਖਣ ਵਾਲੀਆਂ ਤਿੰਨ ਰੰਗਾਂ ਦੀਆਂ ਰੇਖਾਵਾਂ ਤਿਰੰਗੇ ਦਾ ਰੂਪ ਲੈ ਲੈਂਦੀਆਂ ਹਨ। ਜੀ. ਆਈ. ਐੱਮ. ਐੱਸ. ਪੇਜ ਨੂੰ ਸਾਈਨ-ਇਨ ਐੱਲ. ਏ. ਡੀ. ਪੀ., ਓ. ਟੀ. ਪੀ. ਤੋਂ ਸਾਈਨ-ਇਨ ਅਤੇ ਸੰਦੇਸ਼ ਵੈਵ ਦੇ ਮਾਧਿਅਮ ਨਾਲ ਖੋਲ੍ਹਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਕਿਸੇ ਇਕ ਬਦਲ ਨੂੰ ਦਬਾਉਣ ਨਾਲ ਪੇਜ ਖੁੱਲ੍ਹ ਜਾਂਦਾ ਹੈ। ਸੰਦੇਸ਼ ਦੋਵੇਂ ਆਈ. ਓ. ਐੱਸ. ਅਤੇ ਐਂਡ੍ਰਾਇਡ ਪਲੇਟਫਾਰਮ ’ਤੇ ਚੱਲਦਾ ਹੈ। ਹੋਰਨਾਂ ਚੈਟਿੰਗ ਐਪਸ ਵਾਂਗ ਸੰਦੇਸ਼ ’ਤੇ ਵਾਇਸ ਅਤੇ ਡਾਟਾ ਮੈਸੇਜ ਦੀ ਸਹੂਲਤ ਹੈ।
ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
ਸੰਦੇਸ਼ ਦੀ ਵਰਤੋਂ ਦਾ ਤਜਰਬਾ ਸੁਖਦਾਈ
ਉਂਝ ਤਾਂ ਸਰਕਾਰੀ ਮੰਤਰਾਲਿਆਂ ਵਿਚ ਕੁਝ ਹਜ਼ਾਰ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸੰਦੇਸ਼ ਦੀ ਵਰਤੋਂ ਸ਼ੁਰੂ ਕੀਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਦਾ ਤਜਰਬਾ ਸੁਖਦਾਈ ਹੈ ਅਤੇ ਡਾਟਾ ਟਰਾਂਸਫਰ ਬਿਨਾਂ ਰੁਕਾਵਟ ਦੇ ਹੋ ਰਿਹਾ ਹੈ।
ਰਾਸ਼ਟਰੀ ਇੰਫਾਰਮੈਟਿਕਸ ਸੈਂਟਰ ਨੇ ਵਿਕਸਿਤ ਕੀਤਾ ਸੰਦੇਸ਼
ਸੰਦੇਸ਼ ਮੈਸੇਜਿੰਗ ਐਪ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਤਹਿਤ ਆਉਣ ਵਾਲੇ ਰਾਸ਼ਟਰੀ ਇੰਫਾਰਮੈਟਿਕਸ ਸੈਂਟਰ (ਐੱਨ. ਆਈ. ਸੀ.) ਨੇ ਵਿਕਸਿਤ ਕੀਤਾ ਹੈ। ਐੱਨ. ਆਈ. ਸੀ. ਦਾ ਮੁੱਖ ਕੰਮ ਸਰਕਾਰੀ ਆਈ. ਟੀ. ਸੇਵਾਵਾਂ ਨੂੰ ਚਲਾਉਣ ਲਈ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਅਤੇ ਡਿਜੀਟਲ ਇੰਡੀਆ ਅਧੀਨ ਸਰਕਾਰ ਵਲੋਂ ਕੀਤੀਆਂ ਜਾਣ ਵਾਲੀਆਂ ਪਹਿਲਾਂ ਨੂੰ ਅੱਗੇ ਵਧਾਉਣਾ ਹੈ। ਸੰਦੇਸ਼ ਨੂੰ ਸੁਚਾਰੂ ਰੂਪ ਵਿਚ ਚਲਾਉਣ ਦਾ ਕੰਮ ਵੀ ਐੱਨ. ਆਈ. ਸੀ. ਦਾ ਹੀ ਹੈ।
ਇਹ ਵੀ ਪੜ੍ਹੋ: ਭਾਰਤ ’ਚ ਘਟੀਆ ਗੱਡੀਆਂ ਵੇਚ ਰਹੀਆਂ ਹਨ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿੱਤਾ ਆਦੇਸ਼
ਨਿਜਤਾ ਨੀਤੀ ਤੋਂ ਨਾਰਾਜ਼ ਹੋ ਕੇ 2 ਕਰੋੜ ਲੋਕ ਛੱਡ ਚੁੱਕੇ ਵ੍ਹਟਸਐਪ
ਵ੍ਹਟਸਐਪ ਨਿਜਤਾ ਨੀਤੀ ਤੋਂ ਨਾਰਾਜ਼ ਹੋ ਕੇ ਬਹੁਤ ਵੱਡੀ ਗਿਣਤੀ ਵਿਚ ਲੋਕ ਆਪਣੇ ਮੋਬਾਈਲ ਫੋਨ ਤੋਂ ਵ੍ਹਟਸਐਪ ਿਡਲੀਟ ਕਰ ਚੁੱਕੇ ਹਨ ਅਤੇ ਸਿਗਨਲ ਅਤੇ ਟੈਲੀਗ੍ਰਾਮ ਵਰਗੇ ਐਪਸ ’ਤੇ ਸ਼ਿਫਟ ਹੋ ਗਏ ਹਨ। ਇਕ ਸਰਵੇ ਮੁਤਾਬਕ ਵ੍ਹਟਸਐਪ ਨੂੰ ਛੱਡਣ ਵਾਲੇ ਲੋਕਾਂ ਦੀ ਭਾਰਤ ਵਿਚ ਗਿਣਤੀ ਲਗਭਗ 2 ਕਰੋੜ ਹੈ।
ਸਵਦੇਸ਼ੀ ਮੈਸੇਜਿੰਗ ਐਪ ਦੇ ਰੂਪ ਵਿਚ ਦੇਸ਼ ਵਾਸੀਆਂ ਨੂੰ ਪਹਿਲਾ ਤੋਹਫਾ
ਅਜਿਹਾ ਨਹੀਂ ਹੈ ਕਿ ਭਾਰਤ ਸਰਕਾਰ ਨੇ ਵ੍ਹਟਸਐਪ ਦੀ ਨਿਜਤਾ ਨੀਤੀ ਤੋਂ ਬਾਅਦ ਸਵਦੇਸ਼ੀ ਮੈਸੇਜਿੰਗ ਐਪ ਲਿਆਉਣ ਦਾ ਫੈਸਲਾ ਕੀਤਾ। ਪਿਛਲੇ ਸਾਲ ਜਦੋਂ ਚੀਨੀ ਐਪਸ ਕਾਰਣ ਡਾਟਾ ਚੋਰੀ ਦੇ ਦੋਸ਼ ਲੱਗੇ ਸਨ ਉਦੋਂ ਸਰਕਾਰ ਨੇ ਵ੍ਹਟਸਐਪ ਸਮੇਤ ਕਈ ਤਰ੍ਹਾਂ ਦੇ ਸਵਦੇਸ਼ੀ ਐਪ ਵਿਕਸਿਤ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਵਿਚੋਂ ਸੰਦੇਸ਼ ਦਾ ਆਉਣਾ ਦੇਸ਼ ਵਾਸੀਆਂ ਨੂੰ ਪਹਿਲਾ ਤੋਹਫਾ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹਾ ਘਟਨਾ: ਦੀਪ ਸਿੱਧੂ ਤੋਂ ਬਾਅਦ ਇਕਬਾਲ ਸਿੰਘ ਵੀ ਗ੍ਰਿਫ਼ਤਾਰ, 50 ਹਜ਼ਾਰ ਦਾ ਰੱਖਿਆ ਗਿਆ ਸੀ ਇਨਾਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
LIC ਆਈ. ਪੀ. ਓ. ’ਚ ਪਾਲਿਸੀ ਧਾਰਕਾਂ ਲਈ 10 ਫ਼ੀਸਦੀ ਹਿੱਸਾ ਹੋਵੇਗਾ ਰਿਜ਼ਰਵ
NEXT STORY