ਨਵੀਂ ਦਿੱਲੀ — ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਕਿਹਾ ਕਿ ਕਮਜ਼ੋਰ ਆਰਥਿਕ ਵਾਧਾ, ਸੁਸਤ ਪੈਂਦੀ ਕਮਾਈ ਨਾਲ ਸਾਲ 2020 ’ਚ ਵਿੱਤੀ ਖੇਤਰ ਨੂੰ ਛੱਡ ਕੇ ਦੂਜੇ ਖੇਤਰਾਂ ਦੀਆਂ ਜ਼ਿਆਦਾਤਰ ਭਾਰਤੀ ਕੰਪਨੀਆਂ ਦੀਆਂ ਸਾਖ ਸਥਿਤੀਆਂ ਕਮਜ਼ੋਰ ਬਣੀਆਂ ਰਹਿਣਗੀਆਂ।
ਮੂਡੀਜ਼ ਇਨਵੈਸਟਰਜ਼ ਸਰਵਿਸ ਦੇ ਉਪ-ਪ੍ਰਧਾਨ ਅਤੇ ਉੱਚ ਸਾਖ ਅਧਿਕਾਰੀ ਕੌਸਤੁਭ ਚੌਬਾਲ ਨੇ ਕਿਹਾ, ‘‘ਪ੍ਰਮੁੱਖ ਕੰਪਨੀਆਂ ਦੇ ਕ੍ਰੈਡਿਟ ਮਾਹੌਲ ’ਚ 2020-21 ਦੌਰਾਨ ਜ਼ਿਆਦਾ ਸੁਧਾਰ ਦੀ ਉਮੀਦ ਨਹੀਂ ਲੱਗਦੀ ਹੈ। ਉੱਚਾ ਕਰਜ਼ਾ ਪੱਧਰ, ਕਮਜ਼ੋਰ ਲਾਭ ਵਾਧਾ ਅਤੇ ਲਗਾਤਾਰ ਜਾਰੀ ਆਰਥਿਕ ਸੁਸਤੀ ਦੀ ਵਜ੍ਹਾ ਨਾਲ ਇਹ ਹੋ ਰਿਹਾ ਹੈ, ਜਿਸ ਨਾਲ ਨਿਵੇਸ਼ ਅਤੇ ਖਪਤ ਦੋਵਾਂ ’ਤੇ ਹੀ ਅਸਰ ਪੈ ਰਿਹਾ ਹੈ।’’ ਚੌਬਾਲ ਨੇ ਹਾਲਾਂਕਿ ਕਿਹਾ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਲਗਾਤਾਰ ਨਰਮੀ ਦਾ ਰੇਟਿੰਗ ਕੰਪਨੀਆਂ ’ਤੇ ਬਹੁਤ ਘੱਟ ਨਾਂਹ-ਪੱਖੀ ਅਸਰ ਹੋਵੇਗਾ ਕਿਉਂਕਿ ਇਨ੍ਹਾਂ ਕੰਪਨੀਆਂ ’ਚ ਇਸ ਸਥਿਤੀ ਲਈ ਸੁਭਾਵਿਕ ਰੂਪ ਨਾਲ ਬਚਾਅ ਦੇ ਉਪਰਾਲੇ ਪਹਿਲਾਂ ਤੋਂ ਕੀਤੇ ਗਏ ਹਨ।
ਨਿਵੇਸ਼ਕਾਂ ਦੀ ਸੰਪਤੀ 2 ਦਿਨਾਂ 'ਚ 1.87 ਲੱਖ ਕਰੋੜ ਰੁਪਏ ਵਧੀ
NEXT STORY