ਮੁੰਬਈ - ਆਈ. ਸੀ. ਆਈ. ਸੀ. ਆਈ. ਬੈਂਕ ਨੇ ਅਮਰੀਕੀ ਸਕਿਓਰਿਟੀਜ਼ ਐਕਸਚੇਂਜ ਕਮਿਸ਼ਨ ਨੂੰ ਦੱਸਿਆ ਹੈ ਕਿ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਚੰਦਾ ਕੋਚਰ ਦੇ ਵਿਰੁੱਧ ਚੱਲ ਰਹੀ ਜਾਂਚ ਨਾਲ ਕਾਰੋਬਾਰ ਬਹੁਤ ਪ੍ਰਭਾਵਿਤ ਹੋਵੇਗਾ ਕਿਉਂਕਿ ਇਸ ਸਮੇਂ ਕੋਚਰ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਜਿਸ ਨੇ ਵੀਡੀਓਕਾਨ ਗਰੁੱਪ ਨੂੰ ਕਰਜ਼ਾ ਦੇ ਕੇ ਆਪਣੇ ਪਤੀ ਦੀਪਕ ਕੋਚਰ ਨੂੰ ਭਾਰੀ ਲਾਭ ਪਹੁੰਚਾਇਆ ਹੈ।
ਆਈ. ਸੀ. ਆਈ. ਸੀ. ਆਈ. ਬੈਂਕ ਨੇ ਕਿਹਾ ਹੈ ਕਿ ਉਸ ਦੀ ਪ੍ਰਬੰਧ ਨਿਰਦੇਸ਼ਕਾ ਅਤੇ ਮੁੱਖ ਕਾਰਜਪਾਲਿਕਾ ਅਧਿਕਾਰੀ ਚੰਦਾ ਕੋਚਰ ਖਿਲਾਫ ਜਾਰੀ ਜਾਂਚ ਨਾਲ ਅੱਗੇ ਹੋਰ ਪੜਤਾਲ ਦੀ ਨੌਬਤ ਆ ਸਕਦੀ ਹੈ ਅਤੇ ਇਸ ਨਾਲ ਲਾਗਤ ਵਧਣ ਦੇ ਨਾਲ ਉਸ ਦੀ ਸਾਖ 'ਤੇ ਵੀ ਅਸਰ ਪਵੇਗਾ। ਯਾਨੀ ਵੀਡੀਓਕਾਨ ਲੋਨ ਮਾਮਲੇ 'ਚ ਚੰਦਾ ਕੋਚਰ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਬੈਂਕ ਦੀ ਆਡਿਟ ਕਮੇਟੀ ਨੇ ਜੂਨ 'ਚ ਹਾਈਕੋਰਟ ਦੇ ਸਾਬਕਾ ਜਸਟਿਸ ਬੀ. ਐੱਨ. ਸ਼੍ਰੀਕ੍ਰਿਸ਼ਣਾ ਦੀ ਪ੍ਰਧਾਨਗੀ 'ਚ ਇਕ ਸਵਤੰਤਰ ਜਾਂਚ ਕਮੇਟੀ ਗਠਿਤ ਕੀਤੀ। ਕਮੇਟੀ ਦਾ ਕੰਮ ਚੰਦਾ ਖਿਲਾਫ ਵੱਖ-ਵੱਖ ਦੋਸ਼ਾਂ ਦੀ ਜਾਂਚ ਕਰਨਾ ਹੈ।
ਇਨ੍ਹਾਂ ਦੋਸ਼ਾਂ 'ਚ ਭਾਈ-ਭਤੀਜਾਵਾਦ, ਇਕ-ਦੂਜੇ ਨੂੰ ਲਾਭ ਪਹੁੰਚਾਉਣ ਤੇ ਵੀਡੀਓਕਾਨ ਸਮੂਹ ਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਦੇ ਕੰਟਰੋਲ ਵਾਲੀ ਕੰਪਨੀ 'ਚ ਲੈਣ-ਦੇਣ 'ਚ ਹਿੱਤਾਂ ਦਾ ਟਕਰਾਅ ਸ਼ਾਮਲ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਨੇ ਅਮਰੀਕੀ ਸਕਿਓਰਿਟੀਜ਼ ਤੇ ਐਕਸਚੇਂਜ ਬੋਰਡ (ਯੂ. ਐੱਸ. ਐੱਸ. ਈ. ਸੀ.) ਨੂੰ 31 ਜੁਲਾਈ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਰੈਗੂਲੇਟਰੀ ਅਤੇ ਤਬਦੀਲੀ ਅਥਾਰਟੀਆਂ ਵੱਲੋਂ ਜਾਂਚ ਦਾ ਜੋਖਮ ਵਧਿਆ ਹੈ। ਇਸ ਨਾਲ ਸਾਡੀ ਸਾਖ 'ਤੇ ਅਸਰ ਪੈ ਸਕਦਾ ਹੈ। ਇਸ ਨਾਲ ਵਾਧੂ ਲਾਗਤ ਉਠਾਉਣੀ ਪੈ ਸਕਦੀ ਹੈ, ਜਿਸ ਨਾਲ ਕਾਰੋਬਾਰ ਕਰਨ ਦੀ ਸਮਰੱਥਾ 'ਤੇ ਅਸਰ ਪੈ ਸਕਦਾ ਹੈ।
ਜਾਂਚ ਦੌਰਾਨ ਕੋਚਰ ਨੂੰ ਛੁੱਟੀ 'ਤੇ ਭੇਜਿਆ ਗਿਆ ਹੈ। ਉਹ 19 ਜੂਨ, 2018 ਤੋਂ ਛੁੱਟੀ 'ਤੇ ਹਨ। ਇਸ ਦੌਰਾਨ ਬੈਂਕ ਨੇ ਸੰਦੀਪ ਬਖਸ਼ੀ ਨੂੰ ਬੈਂਕ ਦਾ ਮੁੱਖ ਸੰਚਾਲਨ ਅਧਿਕਾਰੀ ਨਿਯੁਕਤ ਕੀਤਾ ਹੈ। ਇਹ ਸਿੱਧੇ ਬੋਰਡ ਨੂੰ ਰਿਪੋਰਟ ਕਰਦੇ ਹਨ।
ਜੋ ਮਾਮਲੇ ਜਾਂਚ ਕੇ ਘੇਰੇ 'ਚ ਹਨ, ਉਨ੍ਹਾਂ 'ਚ ਬੈਂਕ ਵੱਲੋਂ 2012 ਨੂੰ ਵੀਡੀਓਕਾਨ ਸਮੂਹ ਨੂੰ ਦਿੱਤਾ ਗਿਆ ਕਰਜ਼ਾ ਅਤੇ ਲੋਨ ਦੇ ਪੁਨਰਗਠਨ 'ਚ ਕੋਚਰ ਪਰਿਵਾਰ ਦੇ ਮੈਂਬਰਾਂ ਦੀ ਭੂਮਿਕਾ, ਕੋਚਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ 'ਤੇ ਕੁਝ ਇਕਾਈਆਂ ਨੂੰ ਦਿੱਤੇ ਗਏ ਕਰਜ਼ੇ 'ਚ ਦੇਣ ਅਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਹੈ।
ਖਾਲੀ ਖਾਤਿਆਂ ਨਾਲ ਬੈਂਕਾਂ ਦੀ ਹੋਈ ਚਾਂਦੀ, ਇਕ ਸਾਲ 'ਚ ਹੀ ਵਸੂਲ ਲਏ 5 ਹਜ਼ਾਰ ਕਰੋੜ
NEXT STORY