ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨੀਤੀਗਤ ਰੈਪੋ ਦਰ ’ਚ 0.25 ਫੀਸਦੀ ਦੀ ਕਟੌਤੀ ਕਰ ਕੇ ਇਸ ਨੂੰ 5.25 ਫੀਸਦੀ ਕਰ ਦਿੱਤਾ। ਇਸ ਕਦਮ ਨਾਲ ਹੋਮ ਲੋਨ ਸਸਤਾ ਹੋਵੇਗਾ ਅਤੇ ਘਰ ਖਰੀਦਣ ਵਾਲਿਆਂ ਦੀ ਖਰੀਦ ਸਮਰੱਥਾ ਵਧੇਗੀ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਰੀਅਲ ਅਸਟੇਟ ਕੰਪਨੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਵਿਆਜ ਦਰਾਂ ਮਕਾਨਾਂ ਦੀ ਮੰਗ ਵਧਾਉਣਗੀਆਂ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣਗੀਆਂ। ਨਾਰੇਡਕੋ ਦੇ ਪ੍ਰਧਾਨ ਪ੍ਰਵੀਣ ਜੈਨ ਨੇ ਕਿਹਾ ਕਿ ਕਟੌਤੀ ਨਾਲ ਨਕਦੀ ’ਚ ਸੁਧਾਰ ਹੋਵੇਗਾ ਅਤੇ ਹੋਮ ਲੋਨ ਕਿਫਾਇਤੀ ਬਣਨਗੇ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਕ੍ਰੇਡਾਈ ਪ੍ਰਧਾਨ ਸ਼ੇਖਰ ਪਟੇਲ ਨੇ ਕਿਹਾ ਕਿ ਕਰਜ਼ੇ ਦੀ ਲਾਗਤ ਘੱਟ ਹੋਣ ਨਾਲ ਸਾਰੇ ਖੇਤਰਾਂ ’ਚ ਮੰਗ ਵਧੇਗੀ। ਸੀ. ਬੀ. ਆਰ. ਈ. ਅਤੇ ਕੋਲੀਅਰਜ਼ ਇੰਡੀਆ ਦੇ ਮਾਹਿਰਾਂ ਨੇ ਵੀ ਮੰਨਿਆ ਕਿ ਇਹ ਕਦਮ ਰਿਹਾਇਸ਼ੀ ਬਾਜ਼ਾਰ ਲਈ ਸਾਕਾਰਾਤਮਕ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਹੋਰ ਡਿਵੈੱਲਪਰਜ਼ ਨੇ ਕਿਹਾ ਕਿ ਕਟੌਤੀ ਨਾਲ ਖਰੀਦਦਾਰਾਂ ਦੀ ਖਰੀਦ ਸਮਰੱਥਾ ਵਧੇਗੀ, ਨਵੇਂ ਨਿਵੇਸ਼ ਨੂੰ ਜ਼ੋਰ ਮਿਲੇਗਾ ਅਤੇ ਰੀਅਲ ਅਸਟੇਟ ਖੇਤਰ ’ਚ ਸਥਿਰ ਵਾਧਾ ਬਣਿਆ ਰਹੇਗਾ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ
NEXT STORY