ਨਵੀਂ ਦਿੱਲੀ : ਜੇਕਰ ਤੁਸੀਂ 31 ਮਾਰਚ ਤੋਂ ਬਾਅਦ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਸਰਕਾਰ ਨੇ ਸੋਨੇ ਅਤੇ ਗਹਿਣਿਆਂ ਦੀ ਖਰੀਦੋ-ਫਰੋਖਤ ਦੇ ਨਿਯਮਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ, 31 ਮਾਰਚ, 2023 ਤੋਂ ਬਾਅਦ, ਚਾਰ ਅੰਕਾਂ ਵਾਲੇ ਹਾਲਮਾਰਕ ਵਿਲੱਖਣ ਪਛਾਣ (HUID) ਵਾਲੇ ਗਹਿਣਿਆਂ ਨੂੰ ਹਾਲਮਾਰਕ ਦੇ ਤੌਰ 'ਤੇ ਨਹੀਂ ਵੇਚਿਆ ਜਾ ਸਕਦਾ ਹੈ। ਇਸਦੀ ਬਜਾਏ ਇੱਕ ਹਾਲਮਾਰਕ ਦੇ ਤੌਰ 'ਤੇ 6-ਅੰਕ ਦਾ ਅਲਫ਼ਾਨਿਊਮੈਰਿਕ ਨੰਬਰ ਵਾਲੇ ਗਹਿਣੇ ਹੀ ਵੇਚੇ ਜਾ ਸਕਣਗੇ।
ਇਹ ਵੀ ਪੜ੍ਹੋ : Citi Group ਦੇ ਮੁਲਾਜ਼ਮਾਂ 'ਤੇ ਲਟਕੀ ਛਾਂਟੀ ਦੀ ਤਲਵਾਰ, ਇਨ੍ਹਾਂ ਲੋਕਾਂ ਦੀ ਜਾ ਸਕਦੀ ਹੈ ਨੌਕਰੀ
4 ਅੰਕਾਂ ਵਾਲਾ ਹਾਲਮਾਰਕ ਵਾਲਾ ਸੋਨਾ ਅਵੈਧ
ਦਰਅਸਲ, ਖਪਤਕਾਰ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ 4 ਅਤੇ 6 ਅੰਕਾਂ ਦੇ ਹਾਲਮਾਰਕਿੰਗ ਦੇ ਉਲਝਣ ਨੂੰ ਲੈ ਕੇ ਲਿਆ ਗਿਆ ਹੈ। ਸੋਨੇ ਦੀ ਖਰੀਦੋ-ਫਰੋਖਤ ਦੇ ਬਦਲੇ ਹੋਏ ਨਿਯਮ ਮੁਤਾਬਕ ਹੁਣ ਸਿਰਫ 6 ਨੰਬਰਾਂ ਦੀ ਅਲਫਾਨਿਊਮੇਰਿਕ ਹਾਲਮਾਰਕਿੰਗ ਹੀ ਵੈਧ ਹੋਵੇਗੀ। ਜੇਕਰ ਇਸ ਨਵੇਂ ਹਾਲਮਾਰਕ ਤੋਂ ਬਿਨਾਂ ਸੋਨੇ ਦੇ ਗਹਿਣੇ ਵੇਚੇ ਜਾਂਦੇ ਹਨ, ਤਾਂ ਇਹ ਜਾਇਜ਼ ਨਹੀਂ ਹੋਵੇਗਾ। ਮੰਤਰਾਲੇ ਨੇ ਦੱਸਿਆ ਕਿ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ 4 ਅੰਕਾਂ ਵਾਲੇ ਹਾਲਮਾਰਕ ਵੀ ਪੂਰੀ ਤਰ੍ਹਾਂ ਬੰਦ ਹੋ ਜਾਣਗੇ।
ਇਹ ਵੀ ਪੜ੍ਹੋ : Elon Musk ਨੇ ਫਿਰ ਗੁਆਇਆ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖ਼ਿਤਾਬ, ਦੇਖੋ ਦੁਨੀਆ ਦੇ ਅਮੀਰਾਂ ਦੀ ਸੂਚੀ
HUID ਨੰਬਰਾਂ ਬਾਰੇ ਜਾਣੋ
ਸੋਨੇ ਜਾਂ ਇਸ ਤੋਂ ਬਣੇ ਕਿਸੇ ਵੀ ਤਰ੍ਹਾਂ ਦੇ ਗਹਿਣਿਆਂ ਦੀ ਪਛਾਣ ਕਰਨ ਲਈ, ਇਸ 'ਤੇ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ (ਐਚਯੂਆਈਡੀ) ਨੰਬਰ ਲਗਾਇਆ ਜਾਂਦਾ ਹੈ। ਇਹ HUID ਨੰਬਰ ਇੱਕ 6 ਅੰਕਾਂ ਦਾ ਅਲਫਾਨਿਊਮੇਰਿਕ ਕੋਡ ਹੁੰਦਾ ਹੈ। ਜਦੋਂ ਜੌਹਰੀ ਉਸ ਗਹਿਣਿਆਂ ਦੀ ਜਾਣਕਾਰੀ BIS ਪੋਰਟਲ 'ਤੇ ਅਪਲੋਡ ਕਰਦੇ ਹਨ, ਤਾਂ ਇਸ ਨੰਬਰ ਤੋਂ ਤੁਸੀਂ ਖਰੀਦੇ ਗਏ ਗਹਿਣਿਆਂ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸੋਨੇ ਦੀ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਅਜਿਹੇ ਕੋਡ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ।
ਇਹ ਵੀ ਪੜ੍ਹੋ : ਅਡਾਨੀ ਸਮੂਹ 'ਚ ਕੀਤਾ 15 ਹਜ਼ਾਰ ਕਰੋੜ ਦਾ ਨਿਵੇਸ਼, ਹੁਣ ਇਸ ਕੰਪਨੀ ਦੇ ਸ਼ੇਅਰ ਲੱਗੇ ਡਿੱਗਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਦੇਸ਼ੀ ਮੁਦਰਾ ਭੰਡਾਰ 'ਚ ਚੌਥੇ ਹਫ਼ਤੇ ਗਿਰਾਵਟ, ਘਟ ਕੇ ਇੰਨੇ ਅਰਬ ਡਾਲਰ 'ਤੇ ਆਇਆ ਭਾਰਤ ਦਾ ਫਾਰੇਕਸ ਰਿਜ਼ਰਵ
NEXT STORY