ਸੂਰਜਪੁਰ (ਇੰਟ.)-ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਨੋਇਡਾ ਦੇ ਇਕ ਬੈਂਕ ਦੀ ਬਰਾਂਚ ਦੇ ਡਰਾਪ ਬਾਕਸ 'ਚੋਂ ਚੈੱਕ ਚੋਰੀ ਕਰ ਕੇ ਉਸ ਦੀ ਪੇਮੈਂਟ ਕਰਵਾਉਣ ਦੇ ਮਾਮਲੇ 'ਚ ਬੈਂਕਾਂ ਨੂੰ ਸੇਵਾ 'ਚ ਕਮੀ ਦਾ ਦੋਸ਼ੀ ਮੰਨਿਆ ਹੈ। ਇਨ੍ਹਾਂ 'ਚੋਂ ਇਕ ਬੈਂਕ 'ਚੋਂ ਚੈੱਕ ਚੋਰੀ ਹੋਏ, ਜਦੋਂ ਕਿ ਦੂਜੇ 'ਚ ਫਰਜ਼ੀ ਖਾਤਾ ਖੁਲ੍ਹਵਾਇਆ ਗਿਆ ਤੇ ਤੀਸਰੇ 'ਚ ਚੈੱਕ ਲਾ ਕੇ ਖਾਤੇ 'ਚ ਸੰਨ੍ਹ ਲਾਈ ਗਈ। ਫੋਰਮ ਨੇ ਤਿੰਨਾਂ ਬੈਂਕਾਂ ਨੂੰ ਵਿਆਜ ਸਮੇਤ ਰਾਸ਼ੀ ਵਾਪਸ ਕਰਨ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਸੈਕਟਰ-9 'ਚ ਰਹਿਣ ਵਾਲੇ ਅਲੀਸ਼ੇਰ ਦਾ ਖਾਤਾ ਇੰਡੀਅਨ ਓਵਰਸੀਜ਼ ਬੈਂਕ 'ਚ ਹੈ। ਉਨ੍ਹਾਂ 2011 'ਚ ਬੈਂਕ ਦੇ ਏ. ਟੀ. ਐੱਮ. ਬੂਥ 'ਚ ਲੱਗੇ ਡਰਾਪ ਬਾਕਸ 'ਚ 50,000 ਰੁਪਏ ਦਾ ਚੈੱਕ ਪਾਇਆ ਸੀ, ਜੋ ਚੋਰੀ ਹੋ ਗਿਆ। ਬਾਅਦ 'ਚ ਪਤਾ ਲੱਗਾ ਕਿ ਅਲੀਸ਼ੇਰ ਦੇ ਨਾਂ ਨਾਲ ਮੇਰਠ ਸਥਿਤ ਬੈਂਕ ਆਫ ਇੰਡੀਆ 'ਚ ਫਰਜ਼ੀ ਖਾਤਾ ਖੁੱਲ੍ਹਵਾ ਕੇ ਇਸ ਬੈਂਕ ਦੀ ਗਾਜ਼ੀਆਬਾਦ ਬਰਾਂਚ 'ਚ ਚੈੱਕ ਲਾਇਆ ਗਿਆ ਅਤੇ 50,000 ਰੁਪਏ ਖਾਤੇ 'ਚ ਆਉਣ ਤੋਂ ਬਾਅਦ ਕੱਢ ਲਏ ਗਏ। ਚੈੱਕ 'ਤੇ ਪੀੜਤ ਦਾ ਖਾਤਾ ਨੰਬਰ ਵੀ ਲਿਖਿਆ ਸੀ, ਜਿਸ ਨੂੰ ਕੱਟ ਕੇ ਦੂਜਾ ਨੰਬਰ ਲਿਖ ਦਿੱਤਾ ਗਿਆ। ਇਸ ਦੇ ਬਾਵਜੂਦ ਇਸ ਨੂੰ ਕਲੀਅਰ ਕਰ ਦਿੱਤਾ ਗਿਆ। ਇਸ ਮਾਮਲੇ 'ਚ ਬੈਂਕ ਵੱਲੋਂ ਨੋਇਡਾ ਦੇ ਸੈਕਟਰ-20 ਥਾਣੇ 'ਚ ਰਿਪੋਰਟ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਪੀੜਤ ਨੇ ਖਪਤਕਾਰ ਫੋਰਮ 'ਚ ਮਾਮਲਾ ਦਰਜ ਕੀਤਾ।
ਇਹ ਕਿਹਾ ਫੋਰਮ ਨੇ
ਫੋਰਮ ਦੇ ਨੋਟਿਸ 'ਤੇ ਮੇਰਠ ਦੇ ਬੈਂਕ ਨੇ ਕਿਹਾ ਕਿ ਉਸ ਨੇ ਨਿਯਮ ਅਨੁਸਾਰ ਖਾਤਾ ਖੋਲ੍ਹਿਆ ਸੀ ਪਰ ਫੋਰਮ ਨੇ ਕਿਹਾ ਕਿ ਖਾਤਾ ਖੋਲ੍ਹਣ ਵੇਲੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਨੋਇਡਾ ਦੇ ਬੈਂਕ ਨੂੰ ਵੀ ਫੋਰਮ ਨੇ ਸੇਵਾ 'ਚ ਕਮੀ ਦਾ ਦੋਸ਼ੀ ਮੰਨਿਆ ਕਿਉਂਕਿ ਬੈਂਕ ਵੱਲੋਂ ਅਜਿਹੀ ਕੋਈ ਵਿਵਸਥਾ ਨਹੀਂ ਸੀ, ਜਿਸ ਦੇ ਨਾਲ ਜਮ੍ਹਾ ਕੀਤੇ ਚੈੱਕ ਦੀ ਰਸੀਦ ਮਿਲ ਸਕੇ। ਫੋਰਮ ਨੇ ਆਪਣੇ ਹੁਕਮ 'ਚ ਕਿਹਾ ਹੈ ਕਿ ਬੈਂਕ 'ਚੋਂ ਚੈੱਕ ਚੋਰੀ ਹੋਣਾ ਗੰਭੀਰ ਅਪਰਾਧ ਹੈ। ਇਹ ਸੇਵਾ 'ਚ ਕਮੀ ਹੈ, ਇਸ ਲਈ ਤਿੰਨੇ ਬੈਂਕ ਵਿਆਜ ਸਮੇਤ ਰਾਸ਼ੀ ਦਾ ਭੁਗਤਾਨ ਕਰਨ। ਨਾਲ ਹੀ ਮਾਨਸਿਕ ਪ੍ਰੇਸ਼ਾਨੀ ਦੇ ਰੂਪ 'ਚ 5 ਹਜ਼ਾਰ ਅਤੇ ਅਦਾਲਤੀ ਖ਼ਰਚੇ ਦੇ ਰੂਪ 'ਚ 2 ਹਜ਼ਾਰ ਰੁਪਏ ਵੀ ਦੇਣ ਦਾ ਹੁਕਮ ਸੁਣਾਇਆ ਗਿਆ ਹੈ।
ਖੁਸ਼ਖਬਰੀ! ਨਵੇਂ ਸਾਲ ਤੋਂ ਪਹਿਲਾਂ ਕਾਰ ਖਰੀਦਣ ਵਾਲਿਆਂ ਨੂੰ ਮਿਲੇਗੀ ਭਾਰੀ ਛੋਟ
NEXT STORY