ਨਵੀਂ ਦਿੱਲੀ— ਹੁਣ ਇੰਡੇਨ ਦਾ 5 ਕਿਲੋ ਦਾ ਐੱਲ. ਪੀ. ਜੀ. ਗੈਸ ਸਿਲੰਡਰ 'ਛੋਟੂ' ਨਾਂ ਨਾਲ ਜਾਣਿਆ ਜਾਵੇਗਾ। ਇੰਡੀਅਨ ਆਇਲ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਆਪਣਾ ਛੋਟਾ 5 ਕਿਲੋ ਫ੍ਰੀ ਟਰੇਡ ਐੱਲ. ਪੀ. ਜੀ. (ਐੱਫ. ਟੀ. ਐੱਲ.) ਸਿਲੰਡਰ, ਛੋਟੂ ਨਾਂ ਨਾਲ ਲਾਂਚ ਕੀਤਾ।
ਇਸ ਛੋਟੇ ਸਿਲੰਡਰ ਨੂੰ ਨਵੀਂ ਬ੍ਰਾਂਡ ਪਛਾਣ ਦਿੱਤੀ ਗਈ ਹੈ। ਗਾਹਕ ਹੁਣ 5 ਕਿਲੋ ਐੱਫ. ਟੀ. ਐੱਲ. ਸਿਲੰਡਰ ਦੀ ਇਸ ਨਾਂ ਨਾਲ ਮੰਗ ਕਰ ਸਕਣਗੇ।
ਜਨਤਕ ਖੇਤਰ ਦੀ ਤੇਲ ਮਾਰਕੀਟਿੰਗ ਕੰਪਨੀ ਨੇ ਇਹ ਸਿਲੰਡਰ ਪ੍ਰਵਾਸੀ ਮਜ਼ਦੂਰਾਂ ਜਿਨ੍ਹਾਂ ਕੋਲ ਵਰਤਮਾਨ ਪਤੇ ਦਾ ਸਬੂਤ ਨਹੀਂ ਹੁੰਦਾ, ਨੌਜਵਾਨ ਪੇਸ਼ੇਵਰ ਅਤੇ ਸੀਮਤ ਜ਼ਰੂਰਤ ਵਾਲੇ ਘਰਾਂ ਦੇ ਨਾਲ-ਨਾਲ ਛੋਟੇ ਵਪਾਰਕ ਅਦਾਰਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਲਾਂਚ ਕੀਤਾ ਹੈ।
'ਛੋਟੂ' ਸਿਲੰਡਰ ਪ੍ਰਾਪਤ ਕਰਨ ਲਈ ਸਿਰਫ਼ ਇਕ ਪਛਾਣ ਪੱਤਰ (ਆਈ. ਡੀ.) ਜਮ੍ਹਾ ਕਰਾਉਣ ਦੀ ਜ਼ਰੂਰਤ ਹੋਵੇਗੀ। ਸਿਲੰਡਰ ਇੰਡੀਅਨ ਆਇਲ ਦੇ ਪ੍ਰਚੂਨ ਸਟੋਰਾਂ, ਇੰਡੇਨ ਦੇ ਵਿਕਰੀ ਕੇਂਦਰਾਂ ਅਤੇ ਡਿਪਾਰਟਮੈਂਟ ਸਟੋਰਾਂ 'ਤੇ ਖ਼ਰੀਦਿਆ ਜਾ ਸਕਦਾ ਹੈ। 'ਛੋਟੂ' ਨੂੰ ਬਿਨਾਂ ਕਾਗਜ਼ੀ ਕਾਰਵਾਈ ਦੇ ਅਸਾਨੀ ਨਾਲ ਉਪਲਬਧ, ਸੰਭਾਲਣ ਅਤੇ ਚੁੱਕਣ 'ਚ ਅਸਾਨ ਅਤੇ ਦੁਬਾਰਾ ਭਰਨ 'ਚ ਅਸਾਨ ਦੇ ਤੌਰ 'ਤੇ ਕੰਪਨੀ ਵੱਲੋਂ ਪ੍ਰਭਾਸ਼ਿਤ ਕੀਤਾ ਗਿਆ ਹੈ। ਇੰਡੀਅਨ ਆਇਲ ਦੇ ਚੇਅਰਮੈਨ ਐੱਸ. ਐੱਮ. ਵੈਦਿਆ ਨੇ ਕਿਹਾ ਕਿ ਛੋਟੂ ਗਾਹਕਾਂ 'ਚ ਬਿਹਤਰ ਵਾਪਸੀ ਤੇ ਭਰੋਸੇਮੰਦ ਪਛਾਣ ਬਣਾਏਗਾ। ਛੋਟੂ ਦੇਸ਼ ਦੇ 695 ਜ਼ਿਲ੍ਹਿਆਂ 'ਚ ਉਪਲਬਧ ਹੈ। ਕਾਰਪੋਰੇਸ਼ਨ ਇਸ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਤਕਰੀਬਨ 52 ਲੱਖ ਸਿਲੰਡਰ ਵੇਚ ਚੁੱਕੀ ਹੈ।
ਲਗਜ਼ਰੀ ਸਪੋਰਟਸ ਕਾਰ ਕੰਪਨੀ ਫਰਾਰੀ ਦੇ ਸੀ. ਈ. ਓ. ਦਾ ਅਸਤੀਫ਼ਾ
NEXT STORY