ਰੋਮ— ਲਗਜ਼ਰੀ ਸਪੋਰਟਸ ਕਾਰ ਨਿਰਮਾਤਾ ਫਰਾਰੀ ਨੇ ਕਿਹਾ ਹੈ ਕਿ ਉਸ ਦੇ ਮੁੱਖ ਕਾਰਜਕਾਰੀ ਲੁਈਸ ਕੈਮਿਲਰੀ ਨੇ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਹੈ। ਫਰਾਰੀ ਨੇ ਇਹ ਜਾਣਕਾਰੀ ਵੀਰਵਾਰ ਦੇਰ ਸ਼ਾਮ ਜਾਰੀ ਕੀਤੇ ਇਕ ਬਿਆਨ ਵਿਚ ਦਿੱਤੀ।
ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਥਾਨ 'ਤੇ ਨਵੀਂ ਨਿਯੁਕਤੀ ਤੱਕ ਕੰਪਨੀ ਦੇ ਚੇਅਰਮੈਨ ਜੌਹਨ ਅਲਕੈਨਨ ਸੀ. ਈ. ਓ. ਦਾ ਕੰਮਕਾਜ ਦੇਖਣਗੇ। ਕੈਮਿਲਰੀ ਨੇ ਸਾਲ 2018 ਵਿਚ ਕੰਪਨੀ ਦੇ ਸੀ. ਈ. ਓ. ਦਾ ਅਹੁਦਾ ਸੰਭਾਲਿਆ ਸੀ।
ਉਨ੍ਹਾਂ ਨੇ ਕੰਪਨੀ ਦੇ ਲੰਬੇ ਸਮੇਂ ਦੇ ਸੀ. ਈ. ਓ. ਰਹੇ ਸਰਜੀਓ ਮਾਰਸੀਅਨ ਦੀ ਥਾਂ ਲਈ ਸੀ। ਕੈਮਿਲਰੀ ਫਰਾਰੀ ਦੇ ਸੀ. ਈ. ਓ. ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਫਿਲਿਪ ਮੌਰਿਸ ਇੰਟਰਨੈਸ਼ਨਲ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਰਹੇ ਹਨ। ਇਹ ਕੰਪਨੀ ਫਰਾਰੀ ਦੀ ਮੁੱਖ ਸਪਾਂਸਰ ਹੈ। ਮਾਮਲੇ ਦੀ ਜਾਣਕਾਰੀ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਕੈਮਿਲਰੀ ਨੂੰ ਕੋਰੋਨਾ ਦੀ ਲਾਗ ਸੀ, ਜਿਸ ਕਾਰਨ ਉਹ ਹਸਪਤਾਲ ਵਿਚ ਦਾਖਲ ਹੋਏ ਅਤੇ ਫਿਰ ਘਰ ਰਹਿ ਗਏ। ਹਾਲਾਂਕਿ, ਇਸ ਵਿਅਕਤੀ ਨੇ ਇਹ ਜਾਣਕਾਰੀ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਿੱਤੀ ਹੈ, ਉਸ ਨੂੰ ਇਹ ਵੇਰਵੇ ਦੇਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਅਧਿਕਾਰਤ ਤੌਰ 'ਤੇ ਕਿਹਾ ਗਿਆ ਹੈ ਕਿ ਉਸ ਦੇ ਰਿਟਾਇਰਮੈਂਟ ਦਾ ਕਾਰਨ ਸਿਹਤ ਸਬੰਧੀ ਨਹੀਂ ਸਗੋਂ ਨਿੱਜੀ ਹੈ।
ਭਾਰਤ ਦੇ ਪਹਿਲੇ mRNA ਟੀਕੇ ਨੂੰ ਮਨੁੱਖੀ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ
NEXT STORY