ਨਵੀਂ ਦਿੱਲੀ - ਵਾਇਰਲੈੱਸ ਮਾਈਕਰੋਫੋਨ ਅਤੇ ਹੋਰ ਸਾਜ਼ੋ-ਸਮਾਨ ਦਾ ਨਿਰਮਾਣ ਅਤੇ ਨਿਰਯਾਤ ਕਰਨ ਵਾਲੀ ਚੀਨੀ ਕੰਪਨੀ ਸ਼ੇਨਜ਼ੇਨ ਜੀਅਜ਼ ਫੋਟੋ ਇੰਡਸਟ੍ਰੀਅਲ ਲਿਮਟਿਡ ਨੇ ਕਈ ਈ-ਕਾਮਰਸ ਕੰਪਨੀਆਂ ਦੇ ਖਿਲਾਫ ਆਪਣੇ ਉਤਪਾਦਾਂ ਦੇ ਜਾਅਲੀ ਸੰਸਕਰਣਾਂ ਨੂੰ ਵੇਚਣ ਦੇ ਦੋਸ਼ ਹੇਠ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਚੀਨੀ ਕੰਪਨੀ ਦਾ ਦੋਸ਼ ਹੈ ਕਿ ਫਲਿੱਪਕਾਰਟ, ਐਮਾਜ਼ੋਨ ਇੰਡੀਆ, ਪੇਟੀਐਮ ਮਾਲ, ਟਾਟਾ ਕਲਿੱਕ ਅਤੇ ਸਨੈਪਡੀਲ ਨੇ ਉਸ ਦੇ ਉਤਪਾਦਾਂ ਦੇ ਜਾਅਲੀ ਸੰਸਕਰਣ ਵੇਚੇ ਹਨ।
ਚੀਨੀ ਕੰਪਨੀ ਨੇ 46 ਲੋਕਾਂ ਵਿਰੁੱਧ ਸ਼ਿਕਾਇਤਾਂ ਦਾਇਰ ਕੀਤੀਆਂ ਹਨ, ਜਿਨ੍ਹਾਂ ਵਿਚ ਕਈ ਈ-ਕਾਮਰਸ ਕੰਪਨੀਆਂ ਅਤੇ ਉਨ੍ਹਾਂ ਦੇ ਵਿਕਰੇਤਾ ਸ਼ਾਮਲ ਹਨ। ਦਾਇਰ ਕੀਤੀ ਗਈ ਪਟੀਸ਼ਨ ਅਨੁਸਾਰ ਈ-ਕਾਮਰਸ ਪਲੇਟਫਾਰਮ BOYA ਦੇ ਜਾਅਲੀ ਉਤਪਾਦ ਵੇਚ ਕੇ ਗਾਹਕਾਂ ਨਾਲ ਧੋਖਾ ਕਰ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਕਈ ਗਾਹਕਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ, ਜਿਸ ਨਾਲ ਕੰਪਨੀ ਦੀ ਭਰੋਸੇਯੋਗਤਾ ਅਤੇ ਸਾਖ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਨਿਊਯਾਰਕ ਦੀ ਅਦਾਲਤ 'ਚ Amazon 'ਤੇ ਮੁਕੱਦਮਾ, ਅਟਾਰਨੀ ਜਨਰਲ ਨੇ ਕੰਪਨੀ 'ਤੇ ਲਗਾਏ ਗੰਭੀਰ ਦੋਸ਼
ਉਤਪਾਦਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ
ਇਸ ਕੇਸ ਦੀ ਪਹਿਲੀ ਸੁਣਵਾਈ ਪਿਛਲੇ ਹਫਤੇ ਦਿੱਲੀ ਹਾਈ ਕੋਰਟ ਵਿਚ ਹੋਈ ਸੀ ਜਿਸ ਦੌਰਾਨ ਇੱਕ ਅੰਤਰਿਮ ਆਦੇਸ਼ ਪਾਸ ਕੀਤਾ ਗਿਆ ਸੀ। ਜਿਸ ਵਿਚ ਇਨ੍ਹਾਂ ਈ-ਕਾਮਰਸ ਪਲੇਟਫਾਰਮਾਂ 'ਤੇ ਇਨ੍ਹਾਂ ਉਤਪਾਦਾਂ ਨੂੰ ਵੇਚਣ ਦੀ ਮਨਾਹੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗ਼ੈਰਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖ਼ਤੀ, ਕੀਤੀ ਇਹ ਤਿਆਰੀ
ਜਾਂਚ ਦੌਰਾਨ ਮਿਲੇ ਇਕੋ ਜਿਹੇ ਨੰਬਰ ਵਾਲੇ ਉਤਪਾਦ
ਗਾਹਕਾਂ ਦੀਆਂ ਸ਼ਿਕਾਇਤਾਂ 'ਤੇ ਸ਼ੇਨਜ਼ੇਨ ਜੀਆਜ਼ ਈ-ਕਾਮਰਸ ਪਲੇਟਫਾਰਮਾਂ ਅਤੇ ਉਨ੍ਹਾਂ ਦੇ ਵੇਚਣ ਵਾਲਿਆਂ ਦੁਆਰਾ ਵੇਚੇ ਗਏ ਨਕਲੀ ਉਤਪਾਦਾਂ ਦਾ ਮੁਲਾਂਕਣ ਕਰ ਰਿਹਾ ਹੈ, ਜਿਨ੍ਹਾਂ ਕੋਲ ਇਕੋ ਸੀਰੀਅਲ ਨੰਬਰ ਵਾਲੇ ਉਤਪਾਦ ਸਨ। BOYA ਦੇ ਵਕੀਲ ਨੇ ਕਿਹਾ, 'ਅਸੀਂ ਇਸ ਮਾਮਲੇ 'ਤੇ ਦਿੱਲੀ ਹਾਈ ਕੋਰਟ ਪਹੁੰਚੇ ਅਤੇ ਈ-ਕਾਮਰਸ ਪਲੇਟਫਾਰਮ ਤੋਂ ਇਨ੍ਹਾਂ ਦੋਸ਼ੀ 42 ਵਿਕਰੇਤਾਵਾਂ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ।
ਸਨੈਪਡੀਲ ਨੇ ਵੀ ਇਸ ਮਾਮਲੇ 'ਤੇ ਆਪਣੀ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਾਅਲੀ ਚੀਜ਼ਾਂ ਵੇਚਣ ਦੇ ਦੋਸ਼ੀ ਸੇਲਰਸ ਨੂੰ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ। ਸਨੈਪਡੀਲ ਦੀ ਨਕਲੀ ਚੀਜ਼ਾਂ ਵਿਰੁੱਧ ਸਖਤ ਨੀਤੀ ਹੈ ਅਤੇ ਉਹ ਇਸਦੀ ਸਖਤੀ ਨਾਲ ਪਾਲਣਾ ਕਰਦੀ ਹੈ। ਹਾਲਾਂਕਿ ਇਸ ਮੁੱਦੇ 'ਤੇ ਐਮਾਜ਼ੋਨ ਇੰਡੀਆ ਅਤੇ ਪੇਟੀਐਮ ਮਾਲ ਵਲੋਂ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਕੋਵਿਡ -19 : ਨਵੇਂ ਸਟ੍ਰੇਨ ਕਾਰਨ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਵਾਈ ਅੱਡੇ ਦੀ ਤਰ੍ਹਾਂ ਹੁਣ ਰੇਲਵੇ ਸਟੇਸ਼ਨ 'ਤੇ ਵੀ ਜਲਦ ਦੇਣਾ ਪਵੇਗਾ ਇਹ ਚਾਰਜ
NEXT STORY