ਨਵੀਂ ਦਿੱਲੀ - ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਨੇ ਆਪਣੇ ਤਾਜ਼ਾ ਵਰਲਡ ਇਕਾਨਮਿਕ ਆਊਟਲੁਕ (ਡਬਲਿਊ. ਈ. ਓ.) ਰਿਪੋਰਟ ’ਚ ਕਿਹਾ ਹੈ ਕਿ ਭਾਰਤ 2025-26 ’ਚ 6.6 ਫ਼ੀਸਦੀ ਦੀ ਦਰ ਨਾਲ ਵਧ ਕੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀਆਂ ਉਭਰਦੀਆਂ ਅਰਥਵਿਵਸਥਾਵਾਂ ’ਚ ਬਣਿਆ ਰਹੇਗਾ।
ਆਈ. ਐੱਮ. ਐੱਫ. ਨੇ ਇਹ ਉੱਚਾ ਅਗਾਊਂ ਅੰਦਾਜ਼ਾ ਭਾਰਤ ਦੀ ਪਹਿਲੀ ਤਿਮਾਹੀ ਦੀ ਮਜ਼ਬੂਤ ਆਰਥਕ ਸਰਗਰਮੀਆਂ ਨੂੰ ਵੇਖਦੇ ਹੋਏ ਲਾਇਆ ਹੈ, ਜਿਸ ਨੇ ਅਮਰੀਕਾ ਵੱਲੋਂ ਲਾਏ ਗਈ ਨਵੀਂ ਇੰਪੋਰਟ ਡਿਊਟੀ ਦੇ ਪ੍ਰਭਾਵ ਨੂੰ ਜ਼ਿਆਦਾਤਰ ਸੰਤੁਲਿਤ ਕਰ ਦਿੱਤਾ।
ਰਿਪੋਰਟ ਅਨੁਸਾਰ ਭਾਰਤ ਚੀਨ (4.8 ਫ਼ੀਸਦੀ) ਨਾਲੋਂ ਵੀ ਤੇਜ਼ੀ ਨਾਲ ਵਧੇਗਾ। ਹਾਲਾਂਕਿ ਆਈ. ਐੱਮ. ਐੱਫ. ਨੇ 2026 ਲਈ ਵਾਧਾ ਦਰ ਨੂੰ 6.2 ਫ਼ੀਸਦੀ ਤੱਕ ਘੱਟ ਕਰ ਦਿੱਤਾ ਹੈ, ਕਿਉਂਕਿ ਪਹਿਲੀ ਤਿਮਾਹੀ ਦਾ ਜ਼ੋਰ ਹੌਲੀ-ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ।
ਗਲੋਬਲ ਵਾਧਾ ਦਰ 3.2 ਅਤੇ 2026 ’ਚ 3.1 ਫ਼ੀਸਦੀ ਰਹਿਣ ਦਾ ਅੰਦਾਜ਼ਾ
ਗਲੋਬਲ ਅਰਥਵਿਵਸਥਾ ਬਾਰੇ ਆਈ. ਐੱਮ. ਐੱਫ. ਨੇ ਕਿਹਾ ਕਿ 2025 ’ਚ ਗਲੋਬਲ ਵਾਧਾ ਦਰ 3.2 ਅਤੇ 2026 ’ਚ 3.1 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ। ਹਾਲਾਂਕਿ, ਇਹ ਅਗਾਊਂ ਅੰਦਾਜ਼ਿਆਂ ਦੇ ਮੁਕਾਬਲੇ ਥੋੜ੍ਹੀ ਘੱਟ ਹੈ। ਮਹਿੰਗਾਈ ’ਚ ਵੀ ਪੂਰੀ ਦੁਨੀਆ ’ਚ ਗਿਰਾਵਟ ਦੀ ਉਮੀਦ ਹੈ ਪਰ ‘ਦੇਸ਼ ਵਾਰ ਫਰਕ’ ਰਹੇਗਾ। ਅਮਰੀਕਾ ’ਚ ਇਹ ਅਜੇ ਵੀ ਟੀਚੇ ਤੋਂ ਉੱਪਰ ਹੋ ਸਕਦੀ ਹੈ, ਜਦੋਂ ਕਿ ਹੋਰ ਦੇਸ਼ਾਂ ’ਚ ਜ਼ਿਆਦਾਤਰ ਘੱਟ ਰਹਿ ਸਕਦੀ ਹੈ।
ਹੁੰਡਈ ਮੋਟਰ ਇੰਡੀਆ ਨੇ ਕੀਤੀ ਆਲ-ਨਿਊ ਹੁੰਡਈ ਵੈਨਿਊ ਲਾਂਚ
NEXT STORY