ਨਵੀਂ ਦਿੱਲੀ—ਦੇਸ਼ ਦੇ 12 ਪ੍ਰਮੁੱਖ ਬੰਦਰਗਾਹਾਂ 'ਤੇ ਤਾਪੀ ਕੋਲੇ ਦਾ ਆਯਾਤ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ 'ਚ 17.69 ਫੀਸਦੀ ਘੱਟ ਤੇ 5.11 ਕਰੋੜ ਟਨ ਰਹਿ ਗਿਆ। ਭਾਰਤੀ ਬੰਦਰਗਾਹ ਸੰਘ (ਆਈ.ਪੀ.ਏ.) ਦੀ ਨਵੀਨਤਮ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਕੇਂਦਰ ਸਰਕਾਰ ਵਲੋਂ ਸੰਚਾਲਿਤ ਇਨ੍ਹਾਂ ਬੰਦਰਗਾਹਾਂ 'ਤੇ 6.21 ਕਰੋੜ ਟਨ ਕੋਲੇ ਦਾ ਆਯਾਤ ਹੋਇਆ ਸੀ। ਆਈ.ਪੀ.ਏ. ਇਨ੍ਹਾਂ 12 ਬੰਦਰਗਾਹਾਂ ਨਾਲ ਹੋਣ ਵਾਲੇ ਮਾਲ ਦੇ ਆਯਾਤ-ਨਿਰਯਾਤ ਦੇ ਅੰਕੜਿਆਂ ਦਾ ਰੱਖ-ਰਖਾਅ ਕਰਦੀ ਹੈ। ਸੰਘ ਨੇ ਕਿਹਾ ਕਿ ਜਿਥੇ ਕੋਕਿੰਗ ਕੋਲ ਅਤੇ ਹੋਰ ਕੋਲੇ ਦਾ ਸਵਾਲ ਹੈ, ਪਿਛਲੇ ਸੱਤ ਮਹੀਨਿਆਂ 'ਚ ਇਨ੍ਹਾਂ ਦਾ ਮਾਲਵਹਿਨ 6.88 ਫੀਸਦੀ ਵਧ ਕੇ 3.34 ਕਰੋੜ ਟਨ ਰਿਹਾ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ ਇਹ 3.13 ਕਰੋੜ ਟਨ ਸੀ। ਤਾਪੀ ਕੋਲਾ ਭਾਰਤ 'ਚ ਆਯਾਤ ਕੀਤਾ ਜਾਣ ਵਾਲਾ ਪ੍ਰਮੁੱਖ ਕੋਲਾ ਹੈ, ਕਿਉਂਕਿ ਦੇਸ਼ ਦੀ 70 ਫੀਸਦੀ ਬਿਜਲੀ ਦਾ ਉਤਪਾਦਨ ਇਸ ਕੋਲੇ 'ਤੇ ਨਿਰਭਰ ਕਰਦਾ ਹੈ। ਇਸ ਤੋਂ ਪਿਛਲੇ ਐੱਮ ਜੰਕਸ਼ਨ ਸਰਵਿਸੇਜ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਪਹਿਲਾਂ ਛਮਾਹੀ 'ਚ ਦੇਸ਼ ਦਾ ਕੋਲਾ ਆਯਾਤ 9.3 ਫੀਸਦੀ ਵਧ ਕੇ 12.69 ਕਰੋੜ ਟਨ ਰਿਹਾ ਹੈ। ਐੱਮ ਜੰਕਸ਼ਨ ਸਰਵਿਸੇਜ਼ ਟਾਟਾ ਸਟੀਲ ਅਤੇ ਸੇਲ ਦਾ ਇਕ ਸਾਂਝਾ ਬੀ2ਬੀ ਈ-ਵਪਾਰਕ ਮੰਚ ਹੈ।
ਪੇਟ ਦੀ ਬਜਾਏ ਕੀਤਾ ਦਿਲ ਦਾ ਇਲਾਜ, ਫੋਰਟਿਸ ਦੇਵੇਗਾ 25 ਲੱਖ ਦਾ ਹਰਜ਼ਾਨਾ
NEXT STORY