ਨਵੀਂ ਦਿੱਲੀ—ਕੋਲ ਇੰਡੀਆ ਨੇ ਚਾਲੂ ਵਿੱਤੀ ਸਾਲ 2019-20 'ਚ ਉਤਪਾਦਨ 8 ਫੀਸਦੀ ਵਧ ਕੇ 66 ਲੱਖ ਟਨ ਰਹਿਣ ਦਾ ਟੀਚਾ ਰੱਖਿਆ ਹੈ। ਨਾਲ ਹੀ ਕੰਪਨੀ ਮੌਜੂਦਾ ਵਿੱਤੀ ਸਾਲ 10,000 ਕਰੋੜ ਰੁਪਏ ਪੂੰਜੀ ਖਰਚ ਕਰੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਕੰਪਨੀ ਦਾ ਕੋਲਾ ਉਤਪਾਦਨ 60.7 ਕਰੋੜ ਟਨ ਸੀ। ਉਸ ਨੇ ਕਿਹਾ ਕਿ 2019-20 ਲਈ 1 ਲੱਖ ਕਰੋੜ ਰੁਪਏ ਦੇ ਰਾਜਸਵ ਦਾ ਟੀਚਾ ਰੱਖਿਆ ਗਿਆ ਹੈ। ਹਾਲ ਹੀ 'ਚ ਕੋਲਾ ਮੰਤਰਾਲੇ ਤੈਅ ਕੋਲ ਇੰਡੀਆ ਦੀ ਮੀਟਿੰਗ 'ਚ ਇਹ ਟੀਚਾ ਤੈਅ ਕੀਤਾ ਗਿਆ। ਕੋਲ ਇੰਡੀਆ ਨੇ 2019-20 ਲਈ ਪ੍ਰਮੁੱਖ ਖੇਤਰਾਂ 'ਚ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਕੋਲਾ ਮੰਤਰਾਲੇ ਦੇ ਨਾਲ ਸਮਝੌਤਾ ਗਿਆਪਨ 'ਤੇ ਹਸਤਾਖਰ ਕੀਤੇ। ਇਸ ਦੇ ਤਹਿਤ ਚਾਲੂ ਵਿੱਤੀ ਸਾਲ 'ਚ 10,000 ਕਰੋੜ ਰੁਪਏ ਦਾ ਪੂੰਜੀ ਖਰਚ ਅਤੇ 66 ਕਰੋੜ ਟਨ ਈਂਧਨ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਉਤਪਾਦਨ ਟੀਚਾ ਪਿਛਲੇ ਸਾਲ ਦੇ ਮੁਕਾਬਲੇ 8.75 ਫੀਸਦੀ ਜ਼ਿਆਦਾ ਹੈ। ਕੰਪਨੀ ਦਾ ਕੋਲਾ ਉਤਪਾਦਨ 2018-19 'ਚ 60.68 ਕਰੋੜ ਟਨ ਰਿਹਾ ਜੋ ਸਮਝੌਤੇ 'ਚ ਨਿਰਧਾਰਿਤ 61 ਕਰੋੜ ਟਨ ਦੇ ਟੀਚੇ ਤੋਂ ਘਟ ਹੈ।
5 ਕਿਲੋਗ੍ਰਾਮ ਦੇ ਸਿਲੰਡਰ ਨਾਲ ਵਧੇਗੀ 'ਉੱਜਵਲਾ' ਦੀ ਲੋਅ
NEXT STORY