ਕੋਲਕਾਤਾ (ਭਾਸ਼ਾ) - ਮਾਈਨਿੰਗ ਖੇਤਰ ਦੀ ਪ੍ਰਮੁੱਖ ਕੰਪਨੀ ਕੋਲ ਇੰਡੀਆ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ’ਚ ਤੇਜ਼ ਵਾਧੇ ਕਾਰਨ ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀ ਨੂੰ 700 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕੋਲ ਇੰਡੀਆ ਦੇ ਚੇਅਰਮੈਨ ਪ੍ਰਮੋਦ ਅਗਰਵਾਲ ਨੇ ਹਾਲ ਹੀ ’ਚ ਕੰਪਨੀ ਦੀ ਕਮਾਈ-ਖਰਚ ਸਬੰਧੀ ਕਾਨਫਰੰਸ ਕਾਲ ’ਚ ਕਿਹਾ,‘‘ਸਮੀਖਿਆ ਅਧੀਨ ਤਿਮਾਹੀ ’ਚ ਸਾਨੂੰ ਲੱਗਭੱਗ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਇਸ ਦੌਰਾਨ ਡੀਜ਼ਲ ਦੀਆਂ ਕੀਮਤਾਂ ’ਚ ਲੱਗਭੱਗ 35 ਫੀਸਦੀ ਦਾ ਵਾਧਾ ਹੋਇਆ। ਇਹ 66-67 ਰੁਪਏ ਦੇ ਘੇਰੇ ’ਚ ਸੀ ਅਤੇ ਹੁਣ 89 ਰੁਪਏ ਦੇ ਆਸ-ਪਾਸ ਹੈ। ਇਹ ਵਧਿਆ ਵਾਧਾ ਹੈ।
ਕੋਲ ਇੰਡੀਆ ਆਪਣੀ ਡੀਜ਼ਲ ਨਾਲ ਚੱਲਣ ਵਾਲੀ ਭਾਰੀ ਮਸ਼ੀਨਰੀ ਨੂੰ ਐੱਲ. ਐੱਨ. ਜੀ. ਨਾਲ ਚੱਲਣ ਵਾਲੀਆਂ ਸਮੱਗਰੀਆਂ ਨਾਲ ਬਦਲਣ ਅਤੇ ਕਾਰਬਨ ਉਤਸਰਜਨ ’ਚ ਕਟੌਤੀ ਕਰਨ ਲਈ ਅਗਲੇ 5 ਸਾਲਾਂ ਦੌਰਾਨ ਆਪਣੇ ਬੇੜੇ ’ਚ 1,500 ਇਲੈਕਟ੍ਰਿਕ ਵਾਹਨਾਂ ਨੂੰ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਅਗਰਵਾਲ ਨੇ ਇਹ ਵੀ ਕਿਹਾ ਹੈ ਕਿ ਕੋਲ ਇੰਡੀਆ ਦੀ ਲਾਗਤ ਵੱਧ ਗਈ ਹੈ ਅਤੇ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਮਾਈਨਿੰਗ ਖੇਤਰ ਨੂੰ ਕੋਲੇ ਦੀ ਕੀਮਤ ’ਚ ਵਾਧਾ ਨਹੀਂ ਕਰਨਾ ਚਾਹੀਦਾ ਹੈ। ਕੋਲ ਇੰਡੀਆ ਅਗਲੇ 5 ਸਾਲਾਂ ਦੌਰਾਨ ਢਾਈ ਲੱਖ ਟਨ ਦੇ ਕਰੀਬ ਕਾਰਬਨ ਖਾਤਮੇ ਲਈ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਸੀ. ਐੱਨ. ਬੀ. ਦਾ ਵੱਡੇ ਪੈਮਾਨੇ ’ਤੇ ਇਸਤੇਮਾਲ ਸ਼ੁਰੂ ਕਰਨ ਤੋਂ ਪਹਿਲਾਂ ਗੇਲ ਇੰਡੀਆ ਦੇ ਨਾਲ ਕੁੱਝ ਮਾਈਨਿੰਗ ਖੇਤਰਾਂ ’ਚ ਸ਼ੁਰੂਆਤੀ ਯੋਜਨਾ ਲਾਉਣ ਦੀ ਵੀ ਪਹਿਲ ਕੀਤੀ ਹੈ।
ਸੈਂਸੈਕਸ, ਨਿਫਟੀ ਦਾ ਨਵੇਂ ਰਿਕਾਰਡ ਬਣਾਉਂਣ ਦਾ ਸਿਲਸਿਲਾ ਚੌਥੇ ਦਿਨ ਵੀ ਜਾਰੀ, ਆਈ.ਟੀ.-ਫਾਰਮਾ ਦੇ ਸ਼ੇਅਰ ਚਮਕੇ
NEXT STORY