ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਕੋਲ ਇੰਡੀਆ ਦਾ ਮੁਨਾਫਾ 2,351.2 ਕਰੋੜ ਰੁਪਏ ਹੋ ਗਿਆ, ਜਦਕਿ ਇਸ ਤਿਮਾਹੀ 'ਚ ਕੋਲ ਇੰਡੀਆ ਦਾ ਮੁਨਾਫਾ 2,656 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਸੀ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਕੋਲ ਇੰਡੀਆ ਦੀ ਆਮਦਨ 4.25 ਫੀਸਦੀ ਵਧ ਕੇ 20,567.8 ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਕੋਲ ਇੰਡੀਆ ਦੀ ਆਮਦਨ 19,728.05 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਕੋਲ ਇੰਡੀਆ ਦਾ ਐਬਿਟਡਾ 3,552.7 ਕਰੋੜ ਰੁਪਏ ਰਿਹਾ, ਜਦਕਿ ਇਸ ਤਿਮਾਹੀ 'ਚ ਕੋਲ ਇੰਡੀਆ ਦਾ ਐਬਿਟਡਾ 3,439 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਸੀ।
ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਕੋਲ ਇੰਡੀਆ ਦਾ ਐਬਿਟਡਾ ਮਾਰਜਨ 18.4 ਫੀਸਦੀ ਰਿਹਾ ਜਦਕਿ ਇਸ ਤਿਮਾਹੀ 'ਚ ਕੋਲ ਇੰਡੀਆ ਦਾ ਐਬਿਟਡਾ ਮਾਰਜਨ 17.5 ਕਰੋੜ ਰੁਪਏ ਦਾ ਅੰਦਾਜ਼ਾ ਸੀ।
ਸਾਲ ਦਰ ਆਧਾਰ 'ਤੇ ਪਹਿਲੀ ਤਿਮਾਹੀ 'ਚ ਕੋਲ ਇੰਡੀਆ ਦੀ ਹੋਰ ਆਮਦਨ 1,099.2 ਕਰੋੜ ਰੁਪਏ ਦੇ ਮੁਕਾਬਲੇ 1,206.6 ਕਰੋੜ ਰੁਪਏ ਰਹੀ।
ਸੋਨਾ ਹੋਵੇਗਾ ਹੋਰ ਮਹਿੰਗਾ, ਇਹ ਕਾਰਨ ਤੋੜ ਸਕਦੈ 2016 ਦਾ ਰਿਕਾਰਡ!
NEXT STORY