ਨਵੀਂ ਦਿੱਲੀ (ਭਾਸ਼ਾ) – ਨਿੱਜੀ ਵਰਤੋਂ, ਕਮਰਸ਼ੀਅਲ ਕੋਲਾ ਖਾਨਾਂ ’ਚੋਂ ਕੋਲਾ ਉਤਪਾਦਨ ਨਵੰਬਰ ’ਚ 37 ਫੀਸਦੀ ਵਧ ਕੇ 1.19 ਕਰੋੜ ਟਨ ਰਿਹਾ। ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵੰਬਰ 2022 ਵਿਚ ਨਿੱਜੀ ਅਤੇ ਕਮਰਸ਼ੀਅਲ ਕੋਲਾ ਖਾਨਾਂ ਤੋਂ ਕੋਲਾ ਉਤਪਾਦਨ 87.4 ਲੱਖ ਟਨ ਸੀ। ਨਵੰਬਰ ਵਿਚ ਨਿੱਜੀ ਵਰਤੋਂ ਅਤੇ ਕਮਰਸ਼ੀਅਲ ਕੋਲਾ ਖਾਨਾਂ ਤੋਂ ਕੋਲਾ ਸਪਲਾਈ 1.29 ਕਰੋੜ ਟਨ ਸੀ। ਇਹ ਅੰਕੜਾ ਇਕ ਸਾਲ ਪਹਿਲਾਂ ਇਸੇ ਮਿਆਦ ਦੇ 83.6 ਲੱਖ ਟਨ ਦੀ ਤੁਲਣਾ ’ਚ 55 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਭਾਰਤੀ ਵਿਦਿਆਰਥੀ 'ਤੇ ਤਸ਼ੱਦਦ, 7 ਮਹੀਨੇ ਤੱਕ ਬੰਦੀ ਬਣਾ ਕੇ ਕੀਤੀ ਕੁੱਟਮਾਰ
ਕੋਲਾ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਨਵੰਬਰ 2023 ਵਿਚ ਅਜਿਹੀਆਂ ਖਾਨਾਂ ਤੋਂ ਔਸਤ ਰੋਜ਼ਾਨਾ ਕੋਲਾ ਸਪਲਾਈ 4.3 ਲੱਖ ਟਨ ਸੀ ਜੋ ਹੁਣ ਤੱਕ ਸਭ ਤੋਂ ਵੱਧ ਹੈ। ਨਿੱਜੀ ਵਰਤੋਂ ਵਾਲੇ ਅਤੇ ਕਮਰਸ਼ੀਅਲ ਕੋਲਾ ਖਾਨਾਂ ਤੋਂ ਕੁੱਲ ਕੋਲਾ ਉਤਪਾਦਨ ਅਪ੍ਰੈਲ-ਨਵੰਬਰ ਦੌਰਾਨ ਲਗਭਗ 8.39 ਕਰੋੜ ਟਨ ਸੀ ਜਦ ਕਿ ਕੁੱਲ ਕੋਲਾ ਸਪਲਾਈ 8.96 ਕਰੋੜ ਟਨ ਸੀ। ਇਸ ’ਚ ਸਾਲਾਨਾ ਆਧਾਰ ’ਤੇ ਕ੍ਰਮਵਾਰ : 24 ਫੀਸਦੀ ਅਤੇ 31 ਫੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : White lung Syndrome ਦਾ ਕਹਿਰ, ਇਸ ਰਹੱਸਮਈ ਬੀਮਾਰੀ ਦਾ ਬੱਚਿਆਂ ਲਈ ਖ਼ਤਰਾ ਵਧਿਆ
ਇਹ ਵੀ ਪੜ੍ਹੋ : ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਧ ਸਕਦੀਆਂ ਹਨ ਆਟਾ-ਦਾਲ ਦੀਆਂ ਕੀਮਤਾਂ, ਦੇਸ਼ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ
NEXT STORY