ਨਵੀਂ ਦਿੱਲੀ - ਦੇਸ਼ ਵਿਚ ਕੋਲਾ ਉਤਪਾਦਨ ਇਸ ਸਾਲ ਅਪ੍ਰੈਲ-ਅਕਤੂਬਰ ਦੌਰਾਨ ਸਾਲਾਨਾ ਆਧਾਰ ਉੱਤੇ 10.4 ਫ਼ੀਸਦੀ ਵਾਧੇ ਨਾਲ 37.03 ਕਰੋੜ ਟਨ ਰਿਹਾ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਉਤਪਾਦਨ 33.52 ਕਰੋੜ ਟਨ ਸੀ।
ਆਧਿਕਾਰਕ ਅੰਕੜਿਆਂ ਅਨੁਸਾਰ ਇਸ ਸਾਲ ਅਕਤੂਬਰ ਵਿਚ ਕੁਲ ਕੋਲਾ ਉਤਪਾਦਨ 10.4 ਫ਼ੀਸਦੀ ਉੱਚਾ ਰਿਹਾ ਜਦੋਂ ਕਿ ਕੋਲ ਇੰਡੀਆ ਲਿ. ਦੇ ਉਤਪਾਦਨ ਵਿਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 10.1 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਦੇਸ਼ ਵਿਚ ਕੋਲਾ ਉਤਪਾਦਨ 2013-14 ਵਿਚ 56.57 ਕਰੋੜ ਟਨ ਸੀ ਜੋ 2017-18 ਵਿਚ ਵਧ ਕੇ 67.64 ਕਰੋੜ ਟਨ ਦੇ ਪੱਧਰ ਉੱਤੇ ਪਹੁੰਚ ਗਿਆ। ਇਹ ਉਤਪਾਦਨ ਪੱਧਰ ਵਿਚ ਇਸ ਦੌਰਾਨ 11.07 ਕਰੋੜ ਟਨ ਦਾ ਵਾਧਾ ਦਰਸਾਉਂਦਾ ਹੈ। ਸਾਲ 2009-14 ਵਿਚ ਕੋਲਾ ਉਤਪਾਦਨ ਵਿਚ ਇਹ ਵਾਧਾ 3.37 ਕਰੋੜ ਟਨ ਦਾ ਸੀ।
ਦੇਸ਼ ਦੀ ਸਭ ਤੋਂ ਵੱਡੀ ਕੋਲਾ ਉਤਪਾਦਕ ਕੋਲ ਇੰਡੀਆ ਲਿ. ਦਾ ਉਤਪਾਦਨ ਚਾਲੂ ਵਿੱਤੀ ਸਾਲ ਵਿਚ 12 ਨਵੰਬਰ ਤੱਕ 32.66 ਕਰੋੜ ਟਨ ਸੀ ਜੋ 9.6 ਫ਼ੀਸਦੀ ਦਾ ਵਾਧਾ ਦਿਖਾਉਂਦਾ ਹੈ। ਦੇਸ਼ ਦੇ ਕੁਲ ਕੋਲਾ ਉਤਪਾਦਨ ਵਿਚ ਸਰਕਾਰੀ ਖੇਤਰ ਦੀ ਇਸ ਕੰਪਨੀ ਦਾ ਯੋਗਦਾਨ 80 ਫ਼ੀਸਦੀ ਤੋਂ ਜਿਆਦਾ ਹੈ। ਕੰਪਨੀ ਨੇ ਚਾਲੂ ਵਿੱਤ ਸਾਲ ਵਿਚ 65.2 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ ਰੱਖਿਆ ਹੈ।
ਖੰਡ 'ਤੇ ਸਬਸਿਡੀ ਨੂੰ ਲੈ ਕੇ ਭਾਰਤ ਖਿਲਾਫ WTO ਪੁੱਜਾ ਆਸਟਰੇਲੀਆ
NEXT STORY