ਨਵੀਂ ਦਿੱਲੀ— ਕੋਕਾ ਕੋਲਾ ਕੰਪਨੀ ਨੇ ਕੋਰੋਨਾ ਵਾਇਰਸ ਸੰਕਟ 'ਚ ਹਜ਼ਾਰਾਂ ਕਰਮਚਾਰੀਆਂ ਦੀ ਛੰਟਨੀ ਕਰਨ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਅਮਰੀਕਾ, ਕੈਨੇਡਾ ਅਤੇ ਪੁਰਤੋ ਰਿਕੋ 'ਚ 4 ਹਜ਼ਾਰ ਕਾਮਿਆਂ ਨੂੰ ਸਵੈ-ਇੱਛੁਕ ਸੇਵਾਮੁਕਤੀ ਦੀ ਪੇਸ਼ਕਸ਼ ਕੀਤੀ ਹੈ।
ਹੋਰ ਬਾਜ਼ਾਰਾਂ 'ਚ ਵੀ ਕੰਪਨੀ ਵੱਲੋਂ ਕੁਝ ਅਜਿਹਾ ਹੀ ਕਦਮ ਚੁੱਕਿਆ ਜਾ ਰਿਹਾ ਹੈ। ਕੰਪਨੀ ਵੱਲੋਂ ਜਾਰੀ ਬਿਆਨ 'ਚ ਇਸ ਗੱਲ ਦੇ ਵੀ ਸੰਕੇਤ ਹਨ ਕਿ ਅੱਗੇ ਵੀ ਅਜਿਹੇ ਫ਼ੈਸਲੇ ਲੈਣੇ ਪੈ ਸਕਦੇ ਹਨ। ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਕਿਹਾ ਕਿ ਸਵੈ-ਇੱਛੁਕ ਸੇਵਾਮੁਕਤੀ ਪ੍ਰੋਗਰਾਮ ਨਾਲ ਕੁਝ ਹੱਦ ਤੱਕ ਲਾਗਤ ਘੱਟ ਕਰਨ 'ਚ ਮਦਦ ਮਿਲੇਗੀ।
ਬਾਰ, ਰੈਸਟੋਰੈਂਟਸ ਤੇ ਸਿਨੇਮਾ ਬੰਦ ਹੋਣ ਦੀ ਵਜ੍ਹਾ ਨਾਲ ਕੰਪਨੀ ਦੀ ਵਿਕਰੀ 'ਚ ਗਿਰਾਵਟ ਆਈ ਹੈ। ਕੰਪਨੀ ਨੇ ਕਿਹਾ ਕਿ ਉਹ ਓਪਰੇਟਿੰਗ ਯੂਨਿਟਾਂ ਦੀ ਗਿਣਤੀ ਵੀ ਘੱਟ ਕਰੇਗੀ। ਮੌਜੂਦਾ ਮਾਡਲ ਤਹਿਤ ਕੰਪਨੀ ਕੋਲ 17 ਕਾਰੋਬਾਰੀ ਯੂਨਿਟਸ ਹਨ। ਕੋਕਾ ਕੋਲਾ ਵੱਲੋਂ ਛੰਟਨੀ ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕਾ 'ਚ ਬੇਰੋਜ਼ਗਾਰੀ ਭੱਤੇ ਲਈ ਲਗਾਤਾਰ ਅਰਜ਼ੀਆਂ ਵੱਧ ਰਹੀਆਂ ਹਨ। ਪਿਛਲੇ ਇਕ ਹਫ਼ਤੇ 'ਚ 10 ਲੱਖ ਲੋਕਾਂ ਨੇ ਇਸ ਲਈ ਅਰਜ਼ੀਆਂ ਦਿੱਤੀਆਂ ਸਨ।
ਵਿਸ਼ਵ ਬੈਂਕ ਵੱਲੋਂ 'ਈਜ਼ ਆਫ ਡੂਇੰਗ ਬਿਜ਼ਨੈੱਸ' ਦੇ ਪ੍ਰਕਾਸ਼ਨ 'ਤੇ ਰੋਕ
NEXT STORY