ਨਵੀਂ ਦਿੱਲੀ,(ਭਾਸ਼ਾ)– ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਦਰਾਮਦਕਾਰ ਅਤੇ ਖਪਤਕਾਰ ਦੇਸ਼ ਭਾਰਤ ਕੋਲ ਮੁੱਲ ਵਧਾਉਣ ਤੋਂ ਬਚਣ ਦੇ ਬਦਲ ਨਹੀਂ ਹਨ ਅਤੇ ਕੌਮਾਂਤਰੀ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਤੇਲ ਕੰਪਨੀਆਂ ਖਪਤਕਾਰਾਂ ’ਤੇ ਇਸ ਦਾ ਬੋਝ ਪਾਉਣ ਨੂੰ ਮਜਬੂਰ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਭਾਰਤੀ ਆਪਣੀ ਕੱਚੇ ਤੇਲ ਦੀ ਲੋੜ ਦਾ 85 ਫੀਸਦੀ ਅਤੇ ਕੁਦਰਤੀ ਗੈਸ ਦੀ ਲੋੜ ਦਾ ਕਰੀਬ ਅੱਧਾ ਹਿੱਸਾ ਦਰਾਮਦ ਕਰਦਾ ਹੈ। ਜਿੱਥੇ ਦਰਾਮਦ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨ ’ਚ ਬਦਲ ਦਿੱਤਾ ਜਾਂਦਾ ਹੈ, ਗੈਸ ਦੀ ਵਰਤੋਂ ਵਾਹਨਾਂ ’ਚ ਸੀ. ਐੱਨ. ਜੀ. ਅਤੇ ਕਾਰਖਾਨਿਆਂ ’ਚ ਈਂਧਨ ਦੇ ਰੂਪ ’ਚ ਕੀਤਾ ਜਾਂਦਾ ਹੈ। ਮੁੱਲ ਵਾਧੇ ਨਾਲ ਜੁੜੇ ਫੈਸਲੇ ’ਚ ਸ਼ਾਮਲ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ, ਜਿਸ ਨਾਲ ਭਾਰਤ ਵਰਗੇ ਪ੍ਰਮੁੱਖ ਤੇਲ ਦਰਾਮਦਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ।
ਤੇਲ ਕੰਪਨੀਆਂ ਦੇ ਮੁਨਾਫੇ ’ਤੇ ਪੈ ਰਿਹਾ ਹੈ ਅਸਰ
ਅਧਿਕਾਰੀ ਦਾ ਕਹਿਣਾ ਹੈ ਕਿ (ਕੌਮਾਂਤਰੀ ਬੈਂਚਮਾਰਕ) ਬ੍ਰੇਂਟ ਕਰੂਡ ਵਾਅਦਾ ਅੱਜ 79 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਇਕ ਮਹੀਨਾ ਪਹਿਲਾਂ ਇਹ 72 ਡਾਲਰ ਤੋਂ ਘੱਟ ਸੀ। ਇਸ ਉਛਾਲ ਕਾਰਨ ਤੇਲ ਕੰਪਨੀਆਂ ਦੇ ਮੁਨਾਫੇ ’ਤੇ ਅਸਰ ਪੈ ਰਿਹਾ ਹੈ ਅਤੇ ਉਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਰੂਪ ’ਚ ਖਪਤਕਾਰਾਂ ’ਤੇ ਇਸ ਦਾ ਬੋਝ ਪਾਉਣ ਨੂੰ ਮਜਬੂਰ ਹਨ। ਅਧਿਕਾਰੀ ਨੇ ਕਿਹਾ ਕਿ ਜੁਲਾਈ ਅਤੇ ਅਗਸਤ ਦੌਰਾਨ ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਤੇਲ ਮਾਰਕੀਟਿੰਗ ਕੰਪਨੀਆਂ (ਓ. ਐੱਮ.ਸੀ.) ਨੇ 18 ਜੁਲਾਈ ਤੋਂ 23 ਸਤੰਬਰ ਤੱਕ ਕੋਈ ਮੁੱਲ ਵਾਧਾ ਨਹੀਂ ਕੀਤਾਸੀ। ਇਸ ਦੇ ਉਲਟ ਪੈਟਰੋਲ ’ਤੇ 0.65 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ’ਤੇ 1.25 ਰੁਪਏ ਦੀ ਕੁੱਲ ਕਮੀ ਹੋਈ ਸੀ।
ਖਪਤਕਾਰਾਂ ’ਤੇ ਵਾਧੇ ਦਾ ਬੋਝ ਪਾਉਣ ਤੋਂ ਇਲਾਵਾ ਕੋਈ ਬਦਲ ਨਹੀਂ
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੌਮਾਂਤਰੀ ਕੀਮਤਾਂ ’ਚ ਵਾਧੇ ਤੋਂ ਕੋਈ ਰਾਹਤ ਨਾ ਮਿਲਣ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਪ੍ਰਚੂਨ ਵਿਕਰੀ ਮੁੱਲ ’ਚ ਕ੍ਰਮਵਾਰ 28 ਸਤੰਬਰ ਅਤੇ 24 ਸਤੰਬਰ ਤੋਂ ਵਾਧਾ ਸ਼ੁਰੂ ਕਰ ਦਿੱਤੀ। ਜਿੱਥੇ ਸੋਮਵਾਰ ਨੂੰ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ, ਉੱਥੇ ਹੀ 24 ਸਤੰਬਰ ਤੋਂ ਡੀਜ਼ਲ ਦੇ ਮਾਮਲੇ ’ਚ ਕੀਮਤਾਂ ’ਚ 2.15 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਇਕ ਹਫਤੇ ’ਚ ਪੈਟਰੋਲ ਦੇ ਰੇਟ ’ਚ 1.25 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਇਕ ਦੂਜੇ ਅਧਿਕਾਰੀ ਨੇ ਕਿਹਾ ਕਿ ਜਦੋਂ ਤੱਕ ਕੌਮਾਂਤਰੀ ਕੀਮਤਾਂ ’ਚ ਨਰਮੀ ਨਹੀਂ ਆਉਂਦੀ, ਤੇਲ ਕੰਪਨੀਆਂ ਕੋਲ ਖਪਤਕਾਰਾਂ ’ਤੇ ਵਾਧੇ ਦਾ ਬੋਝ ਪਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ।
ਆਰ. ਬੀ. ਆਈ. ਨੇ 2 ਕੰਪਨੀਆਂ ਦੇ ਬੋਰਡ ਦਾ ਕੰਟਰੋਲ ਲਿਆ, ਨਿਯੁਕਤ ਕੀਤੇ ਨਵੇਂ ਪ੍ਰਬੰਧਕ
NEXT STORY