ਨਵੀਂ ਦਿੱਲੀ—ਸਟੀਲ ਅਥਾਰਿਟੀ ਆਫ ਇੰਡੀਆ (ਸੇਲ) ਦੇ ਪ੍ਰਧਾਨ ਅਨਿਲ ਚੌਧਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦਾ ਬਜਟ ਇਸਪਾਤ ਉਦਯੋਗ ਅਤੇ ਉਸ ਦੇ ਸਹਾਇਕ ਉਦਯੋਗਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ 'ਚ ਸਹਾਇਕ ਸਿੱਧ ਹੋਵੇਗਾ ਅਤੇ ਉਨ੍ਹਾਂ ਦਾ ਸੰਗਠਨ ਨਵੇਂ ਭਾਰਤ ਦੇ ਨਿਰਮਾਣ 'ਚ ਆਪਣੀ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਚੌਧਰੀ ਨੇ ਸ਼ਨੀਵਾਰ ਨੂੰ ਇਥੇ ਕਿਹਾ ਕਿ ਸਰਕਾਰ ਵਲੋਂ ਬੁਨਿਆਦੀ ਢਾਂਚਾ ਯੋਜਨਾਵਾਂ 'ਚ ਹਰ ਸਾਲ ਕਰੀਬ 20 ਲੱਖ ਕਰੋੜ ਰੁਪਏ ਦਾ ਨਿਵੇਸ਼ 'ਤੇ ਬਲ ਦਿੱਤਾ ਗਿਆ ਹੈ ਜੋ ਨਿਸ਼ਚਿਤ ਰੂਪ ਨਾਲ ਇਸਪਾਤ ਦੀ ਖਪਤ ਨੂੰ ਵਧਾਉਣ 'ਚ ਮਦਦਗਾਰ ਸਾਬਿਤ ਹੋਵੇਗਾ। ਇਸ ਨਾਲ ਨਾ ਸਿਰਫ ਦੇਸ਼ 'ਚ ਇਸਪਾਤ ਉਦਯੋਗ ਸਗੋਂ ਸਹਿਯੋਗੀ ਉਦਯੋਗਾਂ ਨੂੰ ਕਾਫੀ ਮਜ਼ਬੂਤੀ ਮਿਲੇਗੀ। ਸਰਕਾਰ ਨੇ ਅਗਲੇ ਪੰਜ ਸਾਲ 'ਚ 50 ਖਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਤੈਅ ਕੀਤਾ ਹੈ, ਜੋ ਦੇਸ਼ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਕਰੀਬ 50 ਲੱਖ ਕਰੋੜ ਰੁਪਏ ਦੀ ਜ਼ਰੂਰਤ ਦੱਸੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸੜਕ ਟਰਾਂਸਪੋਰਟ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ 'ਤੇ ਬਲ ਦਿੱਤਾ ਹੈ। ਇਸ ਬਜਟ 'ਚ ਇੰਡਸਟਰੀਅਲ ਕਾਰੀਡੋਰ, ਡੈਡੀਕੇਟਿਡ ਫ੍ਰੇਟ ਕਾਰੀਡੋਰ, ਭਾਰਤਮਾਲਾ, ਸਾਗਰਮਾਲਾ, ਉਡਾਣ ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਰਗੇ ਪ੍ਰਾਜੈਕਟਾਂ 'ਚੋਂ ਹੋਰ ਜ਼ਿਆਦਾ ਨਿਵੇਸ਼ ਦੇ ਸੰਕੇਤ ਦਿੱਤੇ ਗਏ ਹਨ। ਸਰਕਾਰ ਨੇ ਬਿਜਲੀ ਸਪਲਾਈ ਨੂੰ ਮਿਸ਼ਨ ਮੋਡ 'ਚ ਲਿਆ ਹੈ ਅਤੇ 'ਵਨ ਨੇਸ਼ਨ, ਵਨ ਗ੍ਰਿਡ ਦਾ ਟੀਚਾ ਤੈਅ ਕੀਤਾ ਹੈ। ਇਸ ਨਾਲ ਨਿਸ਼ਚਿਤ ਹੀ ਦੇਸ਼ ਦੇ ਵੱਡੇ ਪ੍ਰਾਜੈਕਟਾਂ ਅਤੇ ਨਿਰਮਾਣਾਂ 'ਚ ਇਸਪਾਤ ਦੀ ਖਪਤ 'ਚ ਵਾਧਾ ਹੋਵੇਗਾ। ਬਜਟ 'ਚ ਸਰਕਾਰ ਦਾ ਫੋਕਸ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਅਤੇ ਪਿੰਡ ਦੇ ਤਹਿਤ ਲੋਕਾਂ ਨੂੰ ਰਿਹਾਇਸ ਦੇਣ, ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਤੱਕ ਪਾਣੀ ਪਹੁੰਚਾਉਣ ਅਤੇ ਗੈਸ ਦੀ ਸਪਲਾਈ ਸੁਨਿਸ਼ਚਿਤ ਕਰਨ 'ਤੇ ਹੈ ਇਸ ਨਾਲ ਨਾ ਸਿਰਫ ਸ਼ਹਿਰਾਂ 'ਚ ਸਗੋਂ ਪਿੰਡਾਂ 'ਚ ਵੀ ਇਸਪਾਤ ਖਪਤ 'ਚ ਤੇਜ਼ੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸੇਲ ਨਵੇਂ ਭਾਰਤ ਦੇ ਨਿਰਮਾਣ 'ਚ ਆਪਣੀ ਭੂਮਿਕਾ ਨਿਭਾਉਣ ਨੂੰ ਤਿਆਰ ਹੈ।
ਸੋਨੇ 'ਤੇ ਡਿਊਟੀ ਵਧਣ ਨਾਲ ਇੰਡਸਟਰੀ ਨਿਰਾਸ਼, ਜਤਾਈ ਇਹ ਚਿੰਤਾ
NEXT STORY