ਭੋਪਾਲ— ਰਾਜ ਖਪਤਕਾਰ ਕਮਿਸ਼ਨ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਬੀਮਾ ਕੰਪਨੀ ਨੂੰ ਸੜੇ ਟਰੱਕ ਦਾ ਕਲੇਮ ਨਾ ਦੇਣ 'ਤੇ ਖਪਤਕਾਰ ਨੂੰ 37,65,140 ਰੁਪਏ ਦੇਣ ਦਾ ਫੈਸਲਾ ਸੁਣਾਇਆ ਹੈ। ਕਮਿਸ਼ਨ ਨੇ ਫੈਸਲੇ ਦੇ ਨਾਲ ਇਹ ਵੀ ਟਿਪ ਦਿੱਤੀ ਹੈ ਕਿ ਕੋਈ ਵੀ ਬੀਮਾ ਕੰਪਨੀ ਬੀਮਾਧਾਰਕ ਦੇ ਨੁਕਸਾਨ ਦੀ ਪੂਰਤੀ ਕਰਨ ਤੋਂ ਕਦੇ ਵੀ ਮਨ੍ਹਾ ਨਹੀਂ ਕਰ ਸਕਦੀ।
ਕੀ ਹੈ ਮਾਮਲਾ
ਗਜੇਂਦਰ ਭੋਂਗਾੜੇ ਨੇ ਇੰਸ਼ੋਰੈਂਸ ਕੰਪਨੀ ਖਿਲਾਫ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਨੇ ਦੋਸ਼ ਲਾਏ ਸਨ ਕਿ ਅਕਤੂਬਰ 2011 'ਚ ਉਸ ਨੇ 22.95 ਲੱਖ ਰੁਪਏ 'ਚ ਟਾਟਾ ਮਾਡਲ ਦਾ ਇਕ ਟਰੱਕ ਖਰੀਦਿਆ ਸੀ। ਇਸ ਦਾ ਬੀਮਾ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਤੋਂ ਸੀ। 16 ਅਕਤੂਬਰ 2012 ਨੂੰ ਪਾਂਡੁਰਨਾ ਰੋਡ 'ਤੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਟਰੱਕ 'ਚ ਮਾਲ ਭਰਿਆ ਹੋਇਆ ਸੀ। ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਗਜੇਂਦਰ ਨੇ ਇਸ ਦੀ ਐੱਫ. ਆਈ. ਆਰ. ਵੀ ਦਰਜ ਕਰਵਾਈ ਅਤੇ ਬੀਮਾ ਕੰਪਨੀ ਨੂੰ ਸੂਚਨਾ ਵੀ ਦਿੱਤੀ ਪਰ ਕੰਪਨੀ ਨੇ ਟੋਟਲ ਲਾਸ ਦਾ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ। ਕੰਪਨੀ ਨੇ ਸਰਵੇ 'ਚ ਦੱਸਿਆ ਕਿ ਟਰੱਕ ਦੀ ਸਿਰਫ 75 ਫ਼ੀਸਦੀ ਬੀਮਾ ਰਾਸ਼ੀ ਹੀ ਮਿਲ ਸਕੇਗੀ। ਘਟਨਾ ਤੋਂ ਬਾਅਦ ਟਰੱਕ 'ਚ ਸੁਧਾਰ ਸੰਭਵ ਨਹੀਂ ਸੀ, ਇਸ ਲਈ ਗਜੇਂਦਰ ਨੇ 21 ਲੱਖ 80 ਹਜ਼ਾਰ 250 ਰੁਪਏ ਕੰਪਨੀ ਤੋਂ ਮੰਗੇ ਪਰ ਕੰਪਨੀ ਨੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ। ਗਜੇਂਦਰ ਨੇ ਇਸ ਨੂੰ ਚੁਣੌਤੀ ਦਿੱਤੀ ਅਤੇ ਖਪਤਕਾਰ ਕਮਿਸ਼ਨ ਦੀ ਸ਼ਰਨ 'ਚ ਪਹੁੰਚ ਗਿਆ।
ਇਹ ਕਿਹਾ ਕਮਿਸ਼ਨ ਨੇ
ਲਗਭਗ 8 ਸਾਲ ਦੀ ਸੁਣਵਾਈ ਤੋਂ ਬਾਅਦ ਰਾਜ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਜਸਟਿਸ ਸ਼ਾਂਤਨੂੰ ਐੱਸ. ਕੇਮਕਰ ਅਤੇ ਮੈਂਬਰ ਡਾ. ਮੋਨਿਕਾ ਮਲਿਕ ਦੀ ਬੈਂਚ ਨੇ ਫੈਸਲਾ ਸੁਣਾਉਂਦਿਆਂ ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਹੁਕਮ ਦਿੱਤਾ ਕਿ ਬੀਮਾਧਾਰਕ ਨੂੰ 37 ਲੱਖ 65 ਹਜ਼ਾਰ 140 ਰੁਪਏ 18 ਫ਼ੀਸਦੀ ਸਾਲਾਨਾ ਵਿਆਜ ਦੇ ਨਾਲ ਭੁਗਤਾਨ ਕਰੇ।
ਬਜਟ ਤੋਂ ਪਹਿਲਾਂ ਅਰਥ ਸ਼ਾਸਤਰੀਆਂ ਨਾਲ ਪੀ.ਐੱਮ. ਮੋਦੀ ਦੀ ਬੈਠਕ
NEXT STORY