ਨਵੀਂ ਦਿੱਲੀ (ਇੰਟ.) - ਸੋਨੇ ਤੇ ਚਾਂਦੀ ਦੀ ਕੀਮਤ ਇਸ ਸਾਲ ਕਾਫੀ ਵੱਧ ਗਈ ਹੈ। ਬਿਹਤਰ ਰਿਟਰਨ ਲਈ ਕਾਫੀ ਲੋਕ ਇਸ ’ਚ ਖੂਬ ਨਿਵੇਸ਼ ਕਰ ਰਹੇ ਹਨ। ਕਈ ਨਿਵੇਸ਼ਕਾਂ ਨੂੰ ਲੱਗਦਾ ਹੈ ਕਿ ਸੋਨਾ ਅਤੇ ਚਾਂਦੀ ਹੀ ਭਵਿੱਖ ਦੀ ਧਾਤੂ (ਮੈਟਲ) ਹਨ ਪਰ ਐਕਸਪਰਟ ਦਾ ਕਹਿਣਾ ਹੈ ਕਿ ਭਵਿੱਖ ਦੀ ਧਾਤੂ ਸੋਨਾ-ਚਾਂਦੀ ਨਹੀਂ ਸਗੋਂ ਕਾਪਰ ਮਤਲਬ ਤਾਂਬਾ ਹੈ।
ਇਹ ਵੀ ਪੜ੍ਹੋ : ਧੜੰਮ ਡਿੱਗੀ ਚਾਂਦੀ ਦੀ ਕੀਮਤ , ਸੋਨੇ ਦੇ ਭਾਅ ਵੀ ਟੁੱਟੇ, ਜਾਣੋ ਕਿੰਨੀ ਹੋਈ 24K-22K Gold ਦੀ ਦਰ
ਐਕਸਪਰਟ ਦਾ ਕਹਿਣਾ ਹੈ ਕਿ ਕਾਪਰ ਹੀ ਉਹ ਧਾਤੂ ਹੈ ਜੋ ਭਵਿੱਖ ਦਾ ਨਿਰਮਾਣ ਕਰ ਸਕਦੀ ਹੈ। ਸੀਨੀਅਰ ਐਨਾਲਿਸਟ ਸੁਜੈ ਯੂ ਨੇ ਚਿਤਾਵਨੀ ਦਿੱਤੀ ਹੈ ਕਿ ਜਿੱਥੇ ਭਾਰਤੀ ਲੋਕ ਸੋਨੇ ਦੇ ਪਿੱਛੇ ਭੱਜ ਰਹੇ ਹਨ, ਉਥੇ ਉਹ ਉਸ ਸੰਪਤੀ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜਿਸ ’ਚ ਅਗਲੇ ਦਹਾਕੇ ’ਚ ਜ਼ਬਰਦਸਤ ਉਛਾਲ ਆਉਣ ਵਾਲਾ ਹੈ। ਉਨ੍ਹਾਂ ਲਿੰਕਡਾਈਨ ’ਤੇ ਲਿਖਿਆ ਕਿ ਤਾਂਬਾ ਉਹ ਧਾਤੂ ਹੈ ਜੋ ਅਗਲੇ 5 ਤੋਂ 10 ਸਾਲਾਂ ’ਚ ਦੌਲਤ ਨੂੰ ਨਵਾਂ ਰੂਪ ਦੇ ਸਕਦੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਲੱਗਭਗ ਸਾਰੇ ਭਾਰਤੀ ਇਸਦੀ ਵਧਦੀ ਮੰਗ ਤੋਂ ਅਣਜਾਣ ਹਨ।
ਇਹ ਵੀ ਪੜ੍ਹੋ : Cash Deposit 'ਤੇ IT ਵਿਭਾਗ ਦਾ ਸਖ਼ਤ ਨਿਯਮ, ਜਾਣੋ ਕਦੋਂ ਮਿਲ ਸਕਦੈ ਇਨਕਮ ਟੈਕਸ ਦਾ Notice
ਤਾਂਬੇ ਦੀ ਕਿਉਂ ਵਧ ਰਹੀ ਮੰਗ?
ਐਕਸਪਰਟ ਦਾ ਕਹਿਣਾ ਹੈ ਕਿ ਦੁਨੀਆ ਤਾਂਬੇ ਤੋਂ ਬਿਨਾਂ ਭਵਿੱਖ ਦਾ ਨਿਰਮਾਣ ਨਹੀਂ ਕਰ ਸਕਦੀ। ਤਾਂਬਾ ਇਲੈਕਟ੍ਰਿਕ ਵਾਹਨਾਂ, ਸੌਲਰ ਪੈਨਲਾਂ, ਚਾਰਜਿੰਗ ਸਟੇਸ਼ਨਾਂ, ਪਾਵਰ ਗਰਿੱਡਾਂ ਅਤੇ ਡਾਟਾ ਸੈਂਟਰਾਂ ਲਈ ਬਹੁਤ ਜ਼ਰੂਰੀ ਹੈ। ਇਹ ਸਭ ਇਕ ਗ੍ਰੀਨ ਅਤੇ ਬਿਜਲਈ ਅਰਥਵਿਵਸਥਾ ਦੇ ਮੁੱਖ ਸਤੰਭ ਹਨ। ਇਸ ਤਰ੍ਹਾਂ ਤਾਂਬੇ ਦੀ ਮੰਗ ਲਗਾਤਾਰ ਵਧ ਰਹੀ ਹੈ। ਉਥੇ ਹੀ ਦੂਜੇ ਪਾਸੇ ਇਸਦੀ ਸਪਲਾਈ ’ਚ ਭਾਰੀ ਘਾਟ ਹੈ। ਇੰਡੋਨੇਸ਼ੀਆ ਦੀਆਂ ਸਭ ਤੋਂ ਵੱਡੀਆਂ ਤਾਂਬਾ ਖਾਨਾਂ ’ਚੋਂ ਇਕ ਗ੍ਰਾਸਬਰਗ ਹੜ੍ਹ ਅਤੇ ਹਾਦਸਿਆਂ ਨਾਲ ਪ੍ਰਭਾਵਿਤ ਹੋਈ ਹੈ। ਇਸ ਨਾਲ 2026 ਤੱਕ 6 ਲੱਖ ਟਨ ਤੋਂ ਵੱਧ ਦਾ ਉਤਪਾਦਨ ਘਾਟੇ ਦਾ ਖਤਰਾ ਹੈ। ਇਕ ਨਵੀਂ ਤਾਂਬਾ ਖਾਨ ਖੋਲ੍ਹਣ ’ਚ 10 ਤੋਂ 15 ਸਾਲ ਲੱਗਦੇ ਹਨ ਅਤੇ ਮੌਜੂਦਾ ਖਾਨਾਂ ਖਾਲੀ ਹੋ ਰਹੀਆਂ ਹਨ ਜਾਂ ਉਨ੍ਹਾਂ ’ਚ ਓਰ ਦੀ ਗੁਣਵੱਤਾ ਡਿੱਗ ਰਹੀ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਤੂਫ਼ਾਨੀ ਵਾਧਾ, ਜਾਣੋ ਅਚਾਨਕ ਇੰਨਾ ਮਹਿੰਗਾ ਕਿਉਂ ਹੋ ਗਿਆ 10 ਗ੍ਰਾਮ ਸੋਨਾ
ਮਾਰਗਨ ਸਟੇਨਲੀ ਨੇ ਵੀ ਪ੍ਰਗਟਾਈ ਚਿੰਤਾ
ਮਾਰਗਨ ਸਟੇਨਲੀ ਦੀ ਇਕ ਰਿਪੋਰਟ ਮੁਤਾਬਕ ਅਗਲੇ ਸਾਲ ਮਤਲਬ 2026 ’ਚ ਤਾਂਬੇ ਦੇ ਬਾਜ਼ਾਰ ’ਚ ਪਿਛਲੇ 22 ਸਾਲਾਂ ਦੀ ਸਭ ਤੋਂ ਵੱਡੀ ਘਾਟ ਦੇਖੀ ਜਾਵੇਗੀ । ਇਹ ਘਾਟ 5.90 ਲੱਖ ਟਨ ਤੱਕ ਪਹੁੰਚ ਸਕਦੀ ਹੈ। ਉਥੇ ਹੀ ਸਾਲ 2029 ਤੱਕ ਇਹ ਘਾਟ ਵਧ ਕੇ 1.1 ਮਿਲੀਅਨ ਟਨ ਤੱਕ ਹੋ ਜਾਣ ਦੀ ਸੰਭਾਵਨਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਦੁਨੀਆ ਭਰ ’ਚ ਤਾਂਬੇ ਦਾ ਉਤਪਾਦਨ ਸਾਲ 2020 ਤੋਂ ਬਾਅਦ ਪਹਿਲੀ ਵਾਰ ਘੱਟ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਵਿਆਹ ਦੇ ਸੀਜ਼ਨ 'ਚ Gold-Silver ਦੀਆਂ ਕੀਮਤਾਂ ਦਾ ਵੱਡਾ ਧਮਾਕਾ, ਕੀਮਤੀ ਧਾਤਾਂ ਦੀ ਰਫ਼ਤਾਰ ਹੋਈ ਤੇਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਰ ਮਹੀਨਿਆਂ 'ਚ 1 ਕਰੋੜ ਤੋਂ ਵੱਧ ਨਵੇਂ ਜਨ ਧਨ ਖਾਤੇ, ਜਾਣੋ ਕੀ ਮਿਲਦੀ ਹੈ ਸਹੂਲਤ
NEXT STORY