ਨਵੀਂ ਦਿੱਲੀ, (ਭਾਸ਼ਾ)- ਵੀ-ਮਾਰਟ ਰਿਟੇਲ ਲਿਮਟਿਡ ਦਾ ਜੁਲਾਈ-ਸਤੰਬਰ ਤਿਮਾਹੀ ’ਚ ਸ਼ੁੱਧ ਘਾਟਾ ਘਟ ਕੇ 8.87 ਕਰੋੜ ਰੁਪਏ ਰਹਿ ਗਿਆ। ਰਿਟੇਲ ਬਿਜ਼ਨੈੱਸ ਰੈਵੇਨਿਊ ’ਚ ਵਾਧਾ ਇਸਦਾ ਮੁੱਖ ਕਾਰਨ ਰਿਹਾ। ਕੰਪਨੀ ਦਾ ਪਿਛਲੇ ਸਾਲ ਇਸੇ ਤਿਮਾਹੀ ’ਚ ਸ਼ੁੱਧ ਘਾਟਾ 56.51 ਕਰੋੜ ਰੁਪਏ ਸੀ। ਵੀ-ਮਾਰਟ ਰਿਟੇਲ ਲਿਮਟਿਡ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ’ਚ ਉਸਦੀ ਸੰਚਾਲਨ ਆਮਦਨ 806.87 ਕਰੋੜ ਰੁਪਏ ਰਹੀ। ਜੁਲਾਈ-ਤਿਮਾਹੀ ’ਚ ਕੁੱਲ ਖਰਚਾ ਸਾਲਾਨਾ ਆਧਾਰ ’ਤੇ 710.73 ਕਰੋੜ ਤੋਂ ਵਧ ਕੇ 813.91 ਕਰੋੜ ਰੁਪਏ ਹੋ ਗਿਆ। ਰਿਟੇਲ ਬਿਜ਼ਨੈੱਸ ਰੈਵੇਨਿਊ 800.32 ਕਰੋੜ ਰੁਪਏ ਰਿਹਾ। ਉਥੇ ਬੀ ‘ਡਿਜੀਟਲ ਮਾਰਕੀਟਪਲੇਸ’ ਤੋਂ ਰੈਵੇਨਿਊ ਸਾਲਾਨਾ ਆਧਾਰ ’ਤੇ 12.67 ਕਰੋੜ ਤੋਂ ਘਟ ਕੇ 8.48 ਕਰੋੜ ਰੁਪਏ ਰਹਿ ਗਿਆ।
Cash Deposit 'ਤੇ IT ਵਿਭਾਗ ਦਾ ਸਖ਼ਤ ਨਿਯਮ, ਜਾਣੋ ਕਦੋਂ ਮਿਲ ਸਕਦੈ ਇਨਕਮ ਟੈਕਸ ਦਾ Notice
NEXT STORY