ਨਵੀਂ ਦਿੱਲੀ—ਖੁਦਰਾ ਕਾਰੋਬਾਰੀਆਂ ਦੇ ਮੁੱਖ ਸੰਗਠਨ ਕਾਨਫੈਡਰਸ਼ਨ ਆਫ ਆਲ ਇੰਡੀਆ ਟੈਡਰਸ (ਕੈਟ) ਨੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) 'ਤੇ ਹੋ ਰਹੀਆਂ ਪਰੇਸ਼ਾਨੀਆਂ, ਖਰਾਬੀਆਂ ਅਤੇ ਅਸਮਾਨਤਾਵਾਂ ਅਤੇ ਪੋਰਟਲ ਦੀ ਅਸਮੱਰਥਾ ਨੂੰ ਦੂਰ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਜੀ. ਐੱਸ. ਟੀ. ਪ੍ਰੀਸ਼ਦ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕੈਟ ਨੇ ਅੱਜ ਪ੍ਰੀਸ਼ਦ ਦੇ ਪ੍ਰਧਾਨ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਕ ਅਪੀਲ ਕਰਦੇ ਹੋਏ ਕਿਹਾ ਕਿ ਜੀ. ਐੱਸ. ਟੀ. ਪੋਰਟਲ ਨੂੰ ਖਰਾਬੀਆਂ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਵਪਾਰੀ ਆਸਾਨੀ ਨਾਲ ਜੀ. ਐੱਸ. ਟੀ. ਅਨੁਪਾਲਨ ਕਰ ਸਕਣ।
ਜੀ. ਐੱਸ. ਟੀ. ਪੋਰਟਲ ਦੀ ਅਸਫਲਤਾ ਅਤੇ ਜੀ. ਐੱਸ. ਟੀ. ਪ੍ਰਕਿਰਿਆ 'ਚ ਫੈਲੇ ਡਰ ਨੇ ਮਿਲ ਕੇ ਜੀ.ਐੱਸ.ਟੀ. ਦੇ ਸਵਰੂਪ ਨੂੰ ਗਲਤ ਕਰ ਦਿੱਤਾ ਹੈ ਅਤੇ ਜੇਕਰ ਇਸ 'ਤੇ ਤੁਰੰਤ ਕਦਮ ਨਹੀਂ ਉਠਾਏ ਗਏ ਤਾਂ ਵਪਾਰੀਆਂ ਦਾ ਜੀ. ਐੱਸ. ਟੀ. ਨਾਲ ਮੋਹ ਭੰਗ ਹੋਣ ਦੀ ਸੰਭਾਵਨਾ ਵਧੇਗੀ।
ਕੈਟ ਦੇ ਰਾਸ਼ਟਰੀ ਮਹਾਮੰਤਰੀ ਪ੍ਰਵੀਣ ਖੰਡੇਲਵਾਲ ਨੇ ਜੇਤਲੀ ਨੂੰ ਇਹ ਮੰਗ ਕਰਦੇ ਹੋਏ ਕਿਹਾ ਕਿ ਜੀ. ਐੱਸ. ਟੀ. ਪ੍ਰੀਸ਼ਦ ਆਪਣੀ ਅਗਲੀ ਮੀਟਿੰਗ 'ਚ ਟੈਕਸ ਅਤੇ ਪ੍ਰਕਿਰਿਆ ਅਤੇ ਜੀ. ਐੱਸ. ਟੀ. ਪੋਰਟਲ ਨਾਲ ਸੰਬੰਧਤ ਵਿਸ਼ੇ ਜੋ ਕੈਟ ਅਤੇ ਹੋਰ ਸੰਗਠਨਾਂ ਨੇ ਚੁੱਕੇ ਹਨ ਉਨ੍ਹਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਕਾਰਗਰ ਉਪਾਅ ਕਰੇ।
IMG ਦੀਆਂ ਸਿਫਾਰਿਸ਼ਾਂ 'ਤੇ ਕਮਿਸ਼ਨ ਨੇ ਮੰਗਿਆ ਸਪੱਸ਼ਟੀਕਰਣ
NEXT STORY