ਜੈਤੋ, (ਪਰਾਸ਼ਰ)- ਦੇਸ਼ ’ਚ ਚਾਲੂ ਖ਼ਰੀਫ ਫਸਲ ਸੀਜ਼ਨ ਸਾਲ 2020-21 ਦੌਰਾਨ ਵੱਖ-ਵੱਖ ਕਪਾਹ ਫ਼ਸਲ ਸੂਬਿਆਂ ਦੀਆਂ ਮੰਡੀਆਂ ’ਚ ਹੁਣ ਤੱਕ ਲੱਗਭਗ 38 ਲੱਖ ਗੰਢ ਦੀ ਆਮਦ ਪਹੁੰਚ ਚੁੱਕੀ ਹੈ। ਮੰਨੇ-ਪ੍ਰਮੰਨੇ ਰੂੰ ਕਾਰੋਬਾਰੀ ਅਤੇ ਦੀਨ ਦਯਾਲ ਪੁਰਸ਼ੋਤਮ ਲਾਲ ਲਿਮਟਿਡ ਦੇ ਐੱਮ. ਡੀ. ਪੰਕਜ ਸ਼ਾਰਦਾ ਅਨੁਸਾਰ ਦੇਸ਼ ’ਚ ਹੁਣ ਤੱਕ ਆਈ ਕੁਲ 38 ਲੱਖ ਗੰਢ ਦੀ ਆਮਦ ’ਚ ਉਤਰੀ ਖੇਤਰੀ ਸੂਬਿਆਂ, ਜਿਨ੍ਹਾਂ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ 18 ਲੱਖ ਗੰਢ ਦੀ ਆਮਦ ਵੀ ਸ਼ਾਮਲ ਹੈ। ਅੱਜ-ਕੱਲ ਦੇਸ਼ ’ਚ ਰੋਜ਼ਾਨਾ ਕਪਾਹ ਦੀ ਆਮਦ ਚੰਗੀ ਚੱਲ ਰਹੀ ਹੈ ਅਤੇ ਇਹ ਆਮਦ 1.50 ਲੱਖਾਂ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।
ਬਰਾਮਦਕਾਰ ਪੰਕਜ ਸ਼ਾਰਦਾ ਅਨੁਸਾਰ ਦੇਸ਼ ’ਚ ਸਭ ਤੋਂ ਜ਼ਿਆਦਾ ਆਮਦ ਨਵੰਬਰ ਅਤੇ ਦਸੰਬਰ ਮਹੀਨੇ ਹੀ ਆਉਂਦੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਕਪਾਹ ਦੀ ਆਮਦ ’ਚ ਤੇਜ਼ੀ ਆਵੇਗੀ ਕਿਉਂਕਿ ਇਸ ਵਾਰ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਦੀ ਕਪਾਹ ਖਰੀਦ ’ਚ ਤੇਜ਼ੀ ਚੱਲ ਰਹੀ ਹੈ।
ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਰਾਸ਼ਟਰੀ ਪ੍ਰਧਾਨ ਅਤੁੱਲ ਭਾਈ ਗਣਤਰਾ ਅਨੁਸਾਰ ਭਾਰਤ ਵੱਲੋਂ ਕਪਾਹ ਬਰਾਮਦ ਚਾਲੂ ਕਪਾਹ ਸੀਜ਼ਨ ਦੌਰਾਨ 40 ਫੀਸਦੀ ਉਛਲ ਕੇ 70 ਲੱਖ ਗੰਢ ਹੋ ਸਕਦਾ ਹੈ। ਇਕ ਗੰਢ ’ਚ 170 ਕਿੱਲੋ ਭਾਰ ਹੁੰਦਾ ਹੈ। ਪਿਛਲੇ 7 ਸਾਲਾਂ ’ਚ ਸਭ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਦੁਨੀਆ ਦੇ ਸਭ ਤੋਂ ਵੱਡੇ ਕਪਾਹ ਉਤਪਾਦਕ ਭਾਰਤ ਵੱਲੋਂ ਉੱਚ ਬਰਾਮਦ, 1 ਅਕਤੂਬਰ, 2020 ਤੋਂ ਸ਼ੁਰੂ ਹੋਇਆ, ਜੋ ਕੌਮਾਂਤਰੀ ਕੀਮਤਾਂ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਮੁਕਾਬਲੇਬਾਜ਼ਾਂ ਵੱਲੋਂ ਚੀਨ, ਬੰਗਲਾਦੇਸ਼ ਅਤੇ ਵਿਅਤਨਾਮ ਵਰਗੇ ਪ੍ਰਮੁੱਖ ਏਸ਼ੀਆਈ ਖਰੀਦਦਾਰਾਂ ਨੂੰ ਸੀਮਿਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਕੀਮਤਾਂ ’ਚ ਸੁਧਾਰ ਭਾਰਤੀ ਬਰਾਮਦ ਨੂੰ ਨਵੇਂ ਸੀਜ਼ਨ ’ਚ 5 ਮਿਲੀਅਨ ਗੰਢ ਤੋਂ 7 ਮਿਲੀਅਨ ਗੰਢ ਤੱਕ ਵਧਾ ਸਕਦਾ ਹੈ। ਲਗਭਗ 17 ਮਹੀਨਿਆਂ ’ਚ ਕੌਮਾਂਤਰੀ ਕਪਾਹ ਦੀਆਂ ਕੀਮਤਾਂ ਉਨ੍ਹਾਂ ਦੇ ਉੱਚ ਪੱਧਰ ਦੇ ਕਰੀਬ ਰਹੀ ਹੈ, ਜਦੋਂਕਿ ਇਸ ਹਫਤੇ ਭਾਰਤੀ ਰੁਪਿਆ 2 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ, ਜਿਸ ਨਾਲ ਵਿਦੇਸ਼ੀ ਵਿਕਰੀ ਨਾਲ ਵਪਾਰੀਆਂ ਦਾ ਮਾਰਜਨ ਵੱਧ ਗਿਆ।
ਮੰਨੇ-ਪ੍ਰਮੰਮੇ ਬਰਾਮਦਕਾਰ ਡੀ. ਡੀ. ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਸੇਖਸਰਿਆ ਅਨੁਸਾਰ ਭਾਰਤ ’ਚ ਬਰਾਮਦ ਲਈ ਸਮਰੱਥ ਸਰਪਲੱਸ ਹੋਵੇਗਾ ਕਿਉਂਕਿ ਪਿਛਲੇ ਸਾਲ ਦੇ 35.45 ਮਿਲੀਅਨ ਗੰਢ ਦੀ ਤੁਲਨਾ ’ਚ ਇਸ ਸਾਲ ਜ਼ਿਆਦਾ ਕਪਾਹ ਦਾ ਉਤਪਾਦਨ ਕਰਨ ਲਈ ਦੇਸ਼ ਤਿਆਰ ਹੈ।
ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਨੂੰ ਇਸ ਸਾਲ ਲਾਕਡਾਊਨ ਤੋਂ ਕਾਫੀ ਪ੍ਰੇਸ਼ਾਨੀਆਂ ਦੇ ਨਾਲ ਵੱਡਾ ਆਰਥਿਕ ਤੰਗੀ ਅਤੇ ਨੁਕਸਾਨ ਚੁਕਣਾ ਪਿਆ ਅਤੇ ਕਾਰੋਬਾਰੀ ਚਿੰਤਤ ਹੋ ਉੱਠੇ। ਸੂਤਰਾਂ ਅਨੁਸਾਰ ਮਿੱਲਾਂ ਨੂੰ ਯਾਰਨ ’ਚ 15 ਤੋਂ 20 ਰੁਪਏ ਪ੍ਰਤੀ ਕਿੱਲੋ ਦਾ ਲਾਭ ਪਹੁੰਚ ਗਿਆ ਹੈ, ਜਿਸ ਨਾਲ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਦੀ ਦੀਵਾਲੀ ਤਾਂ ਪਹਿਲਾਂ ਹੀ ਬਣ ਗਈ ਹੈ। ਸੂਤਰਾਂ ਅਨੁਸਾਰ ਅਗਲੇ ਦਿਨਾਂ ’ਚ ਵੀ ਵਿਦੇਸ਼ਾਂ ਵੱਲੋਂ ਭਾਰਤੀ ਯਾਰਨ ਦੀ ਡਿਮਾਂਡ ਚੰਗੀ ਬਣੀ ਰਹਿ ਸਕਦੀ ਹੈ। ਭਾਰਤੀ ਮਿੱਲਾਂ ਨੂੰ ਮੁੱਖ ਕਮਾਈ ਵਿਦੇਸ਼ਾਂ ਵੱਲੋਂ ਯਾਰਨ ਬਰਾਮਦ ਕਰਨ ਤੋਂ ਹੀ ਹੁੰਦੀ ਹੈ। ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੂੰ ਪਿਛਲੇ ਕਰੀਬ 2 ਸਾਲਾਂ ’ਚ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਵੀ ਲਗਭਗ 56 ਲੱਖ ਗੰਢ ਦਾ ਸਟਾਕ ਸੀ. ਸੀ. ਆਈ. ਕੋਲ ਕਪਾਹ ਸੀਜ਼ਨ ਸਾਲ 2018-19 ਅਤੇ 2019-20 ਦਾ ਪਿਆ ਹੈ। ਇਸ ’ਚ ਥੋੜ੍ਹਾ ਸਟਾਕ ਮਹਾਰਾਸ਼ਟਰ ਫੈੱਡਰੇਸ਼ਨ ਦਾ ਵੀ ਸ਼ਾਮਲ ਹੈ।
ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ ਅਤੇ ਟੋਇਟਾ ਕਾਰਾਂ ਦੀ ਥੋਕ ਵਿਕਰੀ ’ਚ ਤੇਜ਼ ਗਿਰਾਵਟ
NEXT STORY